Fri, Apr 19, 2024
Whatsapp

ਰਾਜਸਥਾਨ ਦੇ ਮੁਕਾਬਲੇ ਇੱਥੇ 33 ਰੁਪਏ ਸਸਤਾ ਵਿਕ ਰਿਹਾ ਹੈ ਪੈਟਰੋਲ, ਜਾਣੋ ਅੱਜ ਦਾ ਰੇਟ

Written by  Shanker Badra -- November 15th 2021 09:44 AM
ਰਾਜਸਥਾਨ ਦੇ ਮੁਕਾਬਲੇ ਇੱਥੇ 33 ਰੁਪਏ ਸਸਤਾ ਵਿਕ ਰਿਹਾ ਹੈ ਪੈਟਰੋਲ, ਜਾਣੋ ਅੱਜ ਦਾ ਰੇਟ

ਰਾਜਸਥਾਨ ਦੇ ਮੁਕਾਬਲੇ ਇੱਥੇ 33 ਰੁਪਏ ਸਸਤਾ ਵਿਕ ਰਿਹਾ ਹੈ ਪੈਟਰੋਲ, ਜਾਣੋ ਅੱਜ ਦਾ ਰੇਟ

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਐਕਸਾਈਜ਼ ਡਿਊਟੀ ਘਟਾਉਣ ਤੋਂ ਬਾਅਦ ਕੁਝ ਸੂਬਾ ਸਰਕਾਰਾਂ ਵੱਲੋਂ ਵੈਟ (VAT) ਵਿੱਚ ਕਟੌਤੀ ਕਰਨ ਕਾਰਨ ਪੈਟਰੋਲ (Petrol) ਅਤੇ ਡੀਜ਼ਲ (Diesel) ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਹਾਲਾਂਕਿ ਰਾਜਸਥਾਨ ਅਤੇ ਬੰਗਾਲ ਸਮੇਤ ਕਈ ਰਾਜਾਂ 'ਚ ਸਰਕਾਰ ਨੇ ਅਜੇ ਤੱਕ ਵੈਟ ਨਹੀਂ ਘਟਾਇਆ ਹੈ, ਜਿਸ ਕਾਰਨ ਲੋਕਾਂ ਨੂੰ ਮਹਿੰਗੇ ਪੈਟਰੋਲ-ਡੀਜ਼ਲ ਦੀ ਮਾਰ ਝੱਲਣੀ ਪੈ ਰਹੀ ਹੈ। [caption id="attachment_548671" align="aligncenter" width="300"] ਰਾਜਸਥਾਨ ਦੇ ਮੁਕਾਬਲੇ ਇੱਥੇ 33 ਰੁਪਏ ਸਸਤਾ ਵਿਕ ਰਿਹਾ ਹੈ ਪੈਟਰੋਲ, ਜਾਣੋ ਅੱਜ ਦਾ ਰੇਟ[/caption] ਰਾਸ਼ਟਰੀ ਪੱਧਰ 'ਤੇ ਤੇਲ ਕੰਪਨੀਆਂ ਨੇ ਦੀਵਾਲੀ ਤੋਂ ਬਾਅਦ ਵਾਹਨਾਂ ਦੇ ਈਂਧਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਨਹੀਂ ਕੀਤਾ ਹੈ। ਘਰੇਲੂ ਬਾਜ਼ਾਰ 'ਚ ਅੱਜ (ਸੋਮਵਾਰ) ਯਾਨੀ 15 ਨਵੰਬਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਾ ਹੋਣ ਕਾਰਨ ਕੀਮਤਾਂ ਸਥਿਰ ਹਨ। ਹਾਲਾਂਕਿ ਰਾਜਸਥਾਨ ਦੇ ਸ੍ਰੀ ਗੰਗਾਨਗਰ 'ਚ ਪੈਟਰੋਲ-ਡੀਜ਼ਲ ਦੇਸ਼ 'ਚ ਸਭ ਤੋਂ ਮਹਿੰਗਾ ਅਤੇ ਪਾਰਟ ਬਲੇਅਰ 'ਚ ਸਭ ਤੋਂ ਸਸਤਾ ਵਿਕ ਰਿਹਾ ਹੈ। [caption id="attachment_548673" align="aligncenter" width="300"] ਰਾਜਸਥਾਨ ਦੇ ਮੁਕਾਬਲੇ ਇੱਥੇ 33 ਰੁਪਏ ਸਸਤਾ ਵਿਕ ਰਿਹਾ ਹੈ ਪੈਟਰੋਲ, ਜਾਣੋ ਅੱਜ ਦਾ ਰੇਟ[/caption] ਰਾਜਸਥਾਨ ਦੇ ਸ੍ਰੀ ਗੰਗਾਨਗਰ ਦੇ ਮੁਕਾਬਲੇ ਪੋਰਟ ਬਲੇਅਰ ਵਿੱਚ ਪੈਟਰੋਲ ਲਗਭਗ 33 ਰੁਪਏ ਸਸਤਾ ਹੈ। ਪੋਰਟ ਬਲੇਅਰ 'ਚ ਪੈਟਰੋਲ ਦੀ ਕੀਮਤ 82.96 ਰੁਪਏ ਪ੍ਰਤੀ ਲੀਟਰ ਜਦਕਿ ਡੀਜ਼ਲ ਦੀ ਕੀਮਤ 77.13 ਰੁਪਏ ਪ੍ਰਤੀ ਲੀਟਰ ਹੈ। ਦੇਸ਼ ਭਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਤੋਂ ਬਾਅਦ ਰਾਜਸਥਾਨ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀ ਸਭ ਤੋਂ ਮਹਿੰਗੀ ਵਿਕਰੀ ਕਰਨ ਵਾਲਾ ਸੂਬਾ ਬਣਿਆ ਹੋਇਆ ਹੈ। ਰਾਜਸਥਾਨ ਦੇ ਸ੍ਰੀ ਗੰਗਾਨਗਰ 'ਚ ਪੈਟਰੋਲ 116.34 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। [caption id="attachment_548674" align="aligncenter" width="300"] ਰਾਜਸਥਾਨ ਦੇ ਮੁਕਾਬਲੇ ਇੱਥੇ 33 ਰੁਪਏ ਸਸਤਾ ਵਿਕ ਰਿਹਾ ਹੈ ਪੈਟਰੋਲ, ਜਾਣੋ ਅੱਜ ਦਾ ਰੇਟ[/caption] ਭਾਰਤੀ ਪੈਟਰੋਲੀਅਮ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOCL) ਦੇ ਤਾਜ਼ਾ ਅਪਡੇਟ ਦੇ ਅਨੁਸਾਰ 15 ਨਵੰਬਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 103.97 ਰੁਪਏ ਹੈ ਜਦੋਂ ਕਿ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲੀਟਰ 'ਤੇ ਬਰਕਰਾਰ ਹੈ। ਦੱਸ ਦੇਈਏ ਕਿ ਲੋਕਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ 03 ਨਵੰਬਰ ਨੂੰ ਪੈਟਰੋਲ 'ਤੇ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 10 ਰੁਪਏ ਪ੍ਰਤੀ ਲੀਟਰ ਐਕਸਾਈਜ਼ ਦੀ ਕਟੌਤੀ ਕੀਤੀ ਸੀ। ਤੇਲ 'ਤੇ ਐਕਸਾਈਜ਼ ਡਿਊਟੀ 'ਚ ਕਟੌਤੀ ਕਰਨ ਤੋਂ ਬਾਅਦ ਸੂਬਿਆਂ 'ਚ ਸਥਾਨਕ ਪੱਧਰ 'ਤੇ ਵੈਟ ਦੀ ਦਰ ਘਟਣ ਕਾਰਨ ਪੈਟਰੋਲ-ਡੀਜ਼ਲ ਸਸਤਾ ਹੋ ਗਿਆ ਹੈ। [caption id="attachment_548675" align="aligncenter" width="300"] ਰਾਜਸਥਾਨ ਦੇ ਮੁਕਾਬਲੇ ਇੱਥੇ 33 ਰੁਪਏ ਸਸਤਾ ਵਿਕ ਰਿਹਾ ਹੈ ਪੈਟਰੋਲ, ਜਾਣੋ ਅੱਜ ਦਾ ਰੇਟ[/caption] ਪੈਟਰੋਲ-ਡੀਜ਼ਲ ਐਸੋਸੀਏਸ਼ਨ ਨੇ ਹਰਿਆਣਾ 'ਚ ਪੈਟਰੋਲ-ਡੀਜ਼ਲ 'ਤੇ ਵੈਟ ਘਟਾਉਣ ਨੂੰ ਲੈ ਕੇ 15 ਨਵੰਬਰ ਨੂੰ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਸੂਬੇ 'ਚ 15 ਨਵੰਬਰ ਨੂੰ ਸਵੇਰੇ 6 ਵਜੇ ਤੋਂ 16 ਨਵੰਬਰ ਨੂੰ ਸਵੇਰੇ 6 ਵਜੇ ਤੱਕ ਪੈਟਰੋਲ ਪੰਪ ਬੰਦ ਰਹਿਣਗੇ।ਪੰਜਾਬ ਤੋਂ ਇਲਾਵਾ ਗੈਰ-ਭਾਜਪਾ ਸ਼ਾਸਤ ਰਾਜ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਨਹੀਂ ਘਟਾ ਰਹੇ ਹਨ। ਜਿਸ ਵਿੱਚ ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਦਿੱਲੀ ਵਰਗੇ ਗੈਰ-ਭਾਜਪਾ ਸ਼ਾਸਤ ਰਾਜਾਂ ਨੇ ਅਜੇ ਤੱਕ ਵੈਟ ਵਿੱਚ ਕਟੌਤੀ ਨਹੀਂ ਕੀਤੀ ਹੈ। -PTCNews


Top News view more...

Latest News view more...