ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਦੂਜੇ ਦਿਨ ਆਈ ਕਮੀ ,ਜਾਣੋਂ ਨਵੀਆਂ ਕੀਮਤਾਂ

Petrol, diesel prices drop to lowest level Today , Know today rates
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਦੂਜੇ ਦਿਨ ਆਈ ਕਮੀ , ਜਾਣੋਂ ਨਵੀਆਂ ਕੀਮਤਾਂ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਦੂਜੇ ਦਿਨ ਆਈ ਕਮੀ ,ਜਾਣੋਂ ਨਵੀਆਂ ਕੀਮਤਾਂ:ਨਵੀਂ ਦਿੱਲੀ : ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਨਰਮੀ ਦਾ ਅਸਰ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਹੋਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਦਿੱਲੀ, ਕੋਲਕਤਾ ਅਤੇ ਮੁੰਬਈ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ 22 ਪੈਸੇ ਦੀ ਕਟੌਤੀ ਕੀਤੀ ,ਜਦਕਿ ਚੇਨਈ ਵਿਚ 23 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ। ਇਸ ਦੇ ਨਾਲ ਹੀ ਡੀਜ਼ਲ ਦੀਆਂ ਕੀਮਤਾਂ ਵਿਚ ਦਿੱਲੀ ਅਤੇ ਕੋਲਕਤਾ ਵਿਚ 25 ਪੈਸੇ ਦੀ ਕਮੀ ਆਈ ਹੈ, ਜਦੋਂਕਿ ਮੁੰਬਈ ਅਤੇ ਚੇਨਈ ਵਿਚ 27 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ।

Petrol, diesel prices drop to lowest level Today , Know today rates
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਦੂਜੇ ਦਿਨ ਆਈ ਕਮੀ , ਜਾਣੋਂ ਨਵੀਆਂ ਕੀਮਤਾਂ

ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ, ਦਿੱਲੀ, ਕੋਲਕਤਾ, ਮੁੰਬਈ ਅਤੇ ਚੇਨਈ ਵਿੱਚ ਪੈਟਰੋਲ ਦੀਆਂ ਕੀਮਤਾਂ ਕ੍ਰਮਵਾਰ 74.43, 77.04 ਰੁਪਏ, 80.03 ਰੁਪਏ ਅਤੇ 77.31 ਰੁਪਏ ਪ੍ਰਤੀ ਲੀਟਰ ‘ਤੇ ਆ ਗਈਆਂ ਹਨ। ਇਸੇ ਤਰ੍ਹਾਂ ਚਾਰਾਂ ਮਹਾਨਗਰਾਂ ਵਿੱਚ ਡੀਜ਼ਲ ਦੀਆਂ ਕੀਮਤਾਂ ਵੀ ਕ੍ਰਮਵਾਰ 67.61 ਰੁਪਏ, 69.97 ਰੁਪਏ, 70.88 ਰੁਪਏ ਅਤੇ 71.43 ਰੁਪਏ ਪ੍ਰਤੀ ਲੀਟਰ ‘ਤੇ ਆ ਗਈਆਂ ਹਨ।

Petrol, diesel prices drop to lowest level Today , Know today rates
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਦੂਜੇ ਦਿਨ ਆਈ ਕਮੀ , ਜਾਣੋਂ ਨਵੀਆਂ ਕੀਮਤਾਂ

ਦੱਸ ਦੇਈਏ ਕਿ ਤਕਰੀਬਨ ਦੋ ਹਫ਼ਤਿਆਂ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੈਟਰੋਲ 1.58 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ, ਜਦਕਿ ਖਪਤਕਾਰਾਂ ਨੂੰ ਡੀਜ਼ਲ ਦੀ ਕੀਮਤ ਵਿਚ 1.56 ਪੈਸੇ ਪ੍ਰਤੀ ਲੀਟਰ ਦੀ ਰਾਹਤ ਮਿਲੀ ਹੈ। ਇਸ ਮਹੀਨੇ 11 ਜਨਵਰੀ ਤੋਂ ਬਾਅਦ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਰਹੀਆਂ ਹਨ। ਇਸ ਦਿਨ ਦਿੱਲੀ, ਕੋਲਕਤਾ, ਮੁੰਬਈ ਅਤੇ ਚੇਨਈ ਵਿਚ ਪੈਟਰੋਲ ਦੀਆਂ ਕੀਮਤਾਂ ਕ੍ਰਮਵਾਰ 76.01 ਰੁਪਏ, 78.59 ਰੁਪਏ, 81.60 ਰੁਪਏ ਅਤੇ 78.98 ਰੁਪਏ ਪ੍ਰਤੀ ਲੀਟਰ ਸਨ, ਜਦੋਂਕਿ ਡੀਜ਼ਲ ਦੀ ਕੀਮਤ ਕ੍ਰਮਵਾਰ 69.17, 71.54, 72.54 ਅਤੇ 73.10 ਰੁਪਏ ਸੀ।

-PTCNews