Wed, Apr 17, 2024
Whatsapp

ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਮੁੜ ਮਹਿੰਗਾ ਹੋਇਆ ਪੈਟਰੋਲ

Written by  Riya Bawa -- October 03rd 2021 12:38 PM
ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਮੁੜ ਮਹਿੰਗਾ ਹੋਇਆ ਪੈਟਰੋਲ

ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਮੁੜ ਮਹਿੰਗਾ ਹੋਇਆ ਪੈਟਰੋਲ

Petrol Diesel Price Hike: ਦੇਸ਼ 'ਚ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਕੌਮੀ ਰਾਜਧਾਨੀ ਦਿੱਲੀ 'ਚ ਬੀਤੇ ਦਿਨੀ ਤੇਲ ਦੀਆਂ ਕੀਮਤਾਂ 'ਚ ਇਜ਼ਾਫਾ ਹੋਇਆ ਹੈ। ਪੈਟਰੋਲ 25 ਪੈਸੇ ਜਦਕਿ ਡੀਜ਼ਲ 30 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਹਿੰਗਾ ਹੋ ਗਿਆ ਹੈ। ਇਸ ਤੋਂ ਬਾਅਦ ਦਿੱਲੀ 'ਚ ਪੈਟਰੋਲ 102 ਰੁਪਏ 30 ਪੈਸੇ ਪ੍ਰਤੀ ਲੀਟਰ 'ਤੇ ਡੀਜ਼ਲ ਦੇ ਭਾਅ ਵਧ ਕੇ 90 ਰੁਪਏ, 77 ਪੈਸੇ ਹੋ ਗਏ ਹਨ। Petrol and Diesel Price Today in India: Petrol and Diesel Rate Today in Delhi, Bangalore, Chennai, Mumbai, Hyderabad and More Cities | The Financial Express ਅੰਤਰ-ਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਦੇਸ਼ 'ਚ ਵਾਹਨ ਤੇਲ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਪਿਛਲੇ ਕੁਝ ਦਿਨਾਂ 'ਚ ਭਾਰਤ ਵੱਲੋਂ ਆਯਾਤ ਕੀਤੇ ਕੱਚੇ ਤੇਲ ਦਾ ਔਸਤ ਭਾਅ 78 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਹੈ। ਪਿਛਲੇ ਹਫ਼ਤੇ ਪੈਟਰੋਲ ਦੀਆਂ ਕੀਮਤਾਂ 'ਚ ਚੌਥੀ ਵਾਰ ਵਾਧਾ ਕੀਤਾ ਗਿਆ। ਇਸ ਨੂੰ ਦੇਸ਼ ਦੇ ਕਈ ਪ੍ਰਮੁੱਖ ਸ਼ਹਿਰਾਂ 'ਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਪਹੁੰਚ ਗਿਆ ਹੈ। India is dependent on imports to meet nearly 85 per cent of its oil needs and so benchmarks local fuel rates to international oil prices. (Bloomberg) ਇਸ ਤਰ੍ਹਾਂ 10 ਦਿਨ 'ਚ ਡੀਜ਼ਲ ਦੇ ਭਾਅ ਅੱਠ ਵਾਰ ਵਧਾਏ ਗਏ ਹਨ। ਇਸ ਨਾਲ ਮੱਧ ਪ੍ਰਦੇਸ਼, ਰਾਜਸਥਾਨ, ਓੜੀਸਾ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ ਕਈ ਸ਼ਹਿਰਾਂ 'ਚ ਡੀਜ਼ਲ 100 ਰੁਪਏ ਪ੍ਰਤੀ ਲੀਟਰ ਤੋਂ ਵੱਧ ਭਾਅ 'ਤੇ ਵਿਕ ਰਿਹਾ ਹੈ। Fuel Prices Hiked Again Across Metros, Petrol Crosses Rs 100 Mark In Chennai -PTC News


Top News view more...

Latest News view more...