ਘੱਟ ਸਕਦੀਆਂ ਹਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਮਿਲ ਸਕਦੀ ਹੈ ਇੰਨ੍ਹੀ ਰਾਹਤ! 

Petrol Diesel prices may drop as government plans to decrease excise duty
Petrol Diesel prices may drop as government plans to decrease excise duty

Petrol Diesel prices may drop as government plans to decrease excise duty: ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਦੇ ਕਾਰਨ ਲੋਕਾਂ ‘ਤੇ ਦਿਨੋਂ-ਦਿਨ ਕਾਫੀ ਬੋਝ ਵੱਧ ਰਿਹਾ ਹੈ, ਜਿਸਨੂੰ ਨੂੰ ਦੇਖਦੇ ਆਮ ਜਨਤਾ ਨੂੰ ਰਾਹਤ ਦੇਣ ਲਈ ਸਰਕਾਰ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਘੱਟ ਕਰਨ ਦਾ ਫੈਸਲਾ ਲੈ ਸਕਦੀ ਹੈ।
Petrol Diesel prices may drop as government plans to decrease excise dutyਜਿੱਥੇ ਇਕ ਪਾਸੇ ਪੈਟਰੋਲ ਅਤੇ ਡੀਜ਼ਲ ਨੂੰ ਜੀ. ਐੱਸ. ਟੀ. ਤੋਂ ਬਾਹਰ ਰੱਖਿਆ ਗਿਆ ਹੈ, ਉੱਥੇ ਹੀ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਸਮੇਤ ਕਈ ਟੈਕਸ ਲਗਾਉਣ ਨਾਲ ਖਪਤਕਾਰਾਂ ‘ਤੇ ਬੋਝ ਕਾਫੀ ਵੱਧਦਾ ਹੈ।

ਸੂਤਰਾਂ ਮੁਤਾਬਕ, ਪੈਟਰੋਲੀਅਮ ਮੰਤਰਾਲੇ ਨੇ ਬਜਟ ‘ਚ ਐਕਸਾਈਜ਼ ਡਿਊਟੀ ਘੱਟ ਕਰਨ ਦੀ ਸਿਫਾਰਸ਼ ਕੀਤੀ ਹੈ, ਤਾਂ ਕਿ ਗਾਹਕਾਂ ‘ਤੇ ਬੋਝ ਨੂੰ ਘਟਾਇਆ ਜਾ ਸਕੇ। ਜਿਸ ਕਾਰਨ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ।
Petrol Diesel prices may drop as government plans to decrease excise dutyPetrol Diesel prices may drop as government plans to decrease excise duty: ਪੈਟਰੋਲੀਅਮ ਮੰਤਰਾਲੇ ਨੇ ਕੌਮਾਂਤਰੀ ਤੇਲ ਕੀਮਤਾਂ ਵਿੱਚ ਗਿਰਾਵਟ ਦੌਰਾਨ ਨਵੰਬਰ ੨੦੧੪ ਅਤੇ ਜਨਵਰੀ ੨੦੧੬ ਵਿਚਕਾਰ ਸਰਕਾਰ ਨੇ ੯ ਵਾਰ ਐਕਸਾਈਜ਼ ਡਿਊਟੀ ਵਧਾਈ ਸੀ। ਪਿਛਲੇ ਸਾਲ ਹੀ ਅਕਤੂਬਰ ਵਿੱਚ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਉੱਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ਨੂੰ ਪ੍ਰਤੀ ਲੀਟਰ ਦੋ ਰੁਪਏ ਘੱਟ ਕਰ ਦਿੱਤਾ ਸੀ।
Petrol Diesel prices may drop as government plans to decrease excise dutyਐਕਸਾਈਜ਼ ਡਿਊਟੀ ਵਿੱਚ ਇਹ ਕਮੀ ਬ੍ਰਾਂਡੇਡ ਅਤੇ ਨਾਨ ਬ੍ਰਾਂਡੇਡ ਦੋਵੇਂ ਤਰ੍ਹਾਂ ਦੇ ਪੈਟਰੋਲ-ਡੀਲਜ਼ ਵਿੱਚ ਦੇਖਣ ਨੂੰ ਮਿਲੀ ਹੈ।ਪਰ ਸਰਕਾਰ ਵੱਧਦੀਆਂ ਹੋਈਆਂ ਕੀਮਤਾਂ ਨੂੰ ਠੱਲ ਪਾਉਣ ਲਈ ਐਕਸਾਈਜ਼ ਡਿਊਟੀ ਵਿੱਚ ਕਮੀ ਕਰ ਸਕਦੀ ਹੈ, ਜੋ ਕਿ ਮਹਿੰਗਾਈ ਦੇ ਦੌਰ ‘ਚ ਗਾਹਕਾਂ ਲਈ ਇੱਕ ਰਾਹਤ ਭਰੀ ਖਬਰ ਹੋ ਸਕਦੀ ਹੈ।

—PTC News