Advertisment

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਚੌਥੇ ਦਿਨ ਲੱਗੀ ਅੱਗ, ਜਾਣੋ ਅੱਜ ਦੇ ਭਾਅ

author-image
Riya Bawa
Updated On
New Update
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਚੌਥੇ ਦਿਨ ਲੱਗੀ ਅੱਗ,  ਜਾਣੋ ਅੱਜ ਦੇ ਭਾਅ
Advertisment
publive-image
Advertisment
Petrol-Diesel Prices: ਦੇਸ਼ ਭਰ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਣ ਦੀ ਬਜਾਏ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ, ਜਿਸ ਦੌਰਾਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਇੱਕ ਵਾਰ ਫਿਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਅੱਜ ਲਗਾਤਾਰ ਚੌਥ ਦਿਨ ਤੇਲ ਦੀਆਂ ਕੀਮਤਾਂ 'ਚ ਫਿਰ ਤੋਂ ਵਾਧਾ ਕੀਤਾ ਗਿਆ ਹੈ। ਅੱਜ ਪੈਟਰੋਲ ਤੇ ਡੀਜ਼ਲ 'ਚ ਫਿਰ ਤੋਂ 35-35 ਪੈਸੇ ਦਾ ਵਾਧਾ ਹੋਇਆ ਹੈ। Petrol, diesel prices continue to rise in India ਦਿੱਲੀ 'ਚ ਪੈਟਰੋਲ ਦੀ ਕੀਮਤ 35 ਪੈਸੇ ਵਧ ਕੇ 107.24 ਰੁਪਏ ਪ੍ਰਤੀ ਲੀਟਰ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ ਜਦਕਿ ਡੀਜ਼ਲ ਦੀ ਕੀਮਤ ਵੀ ਉਸ ਫਰਕ ਨਾਲ ਵਧ ਕੇ 95.97 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜੇਕਰ ਆਰਥਿਕ ਰਾਜਧਾਨੀ ਮੁੰਬਈ 'ਚ ਪੈਟਰੋਲ ਦੀ ਕੀਮਤ ਹੁਣ 113.14 ਰੁਪਏ ਪ੍ਰਤੀ ਲੀਟਰ, ਜਦਕਿ ਡੀਜ਼ਲ 104 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਜੋ ਸਾਰੇ ਮਹਾਂਨਗਰਾਂ 'ਚ ਸਭ ਤੋਂ ਜ਼ਿਆਦਾ ਹੈ।
ਸ਼ਹਿਰ ਪੈਟਰੋਲ ਡੀਜ਼ਲ
ਲਖਨਊ 104.21 96.42
ਪਟਨਾ 110.79 102.56
ਬੈਂਗਲੁਰੂ 110.96 101.89
ਹੈਦਰਾਬਾਦ 111.53 104.67
ਚੰਡੀਗੜ੍ਹ 103.23 95.78
ਜੈਪੁਰ 114.46 105.69
ਗੁਰੂਗ੍ਰਾਮ 104.84 96.72
ਨੌਇਡਾ 104.43 96.61
ਗੌਰਤਲਬ ਹੈ ਕਿ ਬੀਤੇ ਦਿਨੀ ਆਰਥਿਕ ਰਾਜਧਾਨੀ ਮੁੰਬਈ 'ਚ ਪੈਟਰੋਲ ਦੀ ਕੀਮਤ ਹੁਣ 112.78 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜਦਕਿ ਡੀਜ਼ਲ ਦੀ ਕੀਮਤ 103.63 ਰੁਪਏ ਪ੍ਰਤੀ ਲੀਟਰ ਹੈ। ਜੋ ਸਾਰੇ ਮਹਾਂਨਗਰਾਂ 'ਚ ਸਭ ਤੋਂ ਜ਼ਿਆਦਾ ਹੈ। ਡੀਜ਼ਲ ਦੀ ਕੀਮਤ 33 ਪੈਸੇ ਵਧ ਕੇ 37 ਪੈਸੇ ਹੋ ਗਈ ਹੈ ਜਦੋਂ ਕਿ ਪੈਟਰੋਲ ਦੀ ਕੀਮਤ 31 ਤੋਂ 35 ਪੈਸੇ ਹੋ ਗਈ ਸੀ। ਕਈ ਰਾਜਾਂ ਵਿੱਚ ਇਸ ਦੀਆਂ ਕੀਮਤਾਂ 100 ਰੁਪਏ ਤੋਂ ਉੱਪਰ ਪਹੁੰਚ ਗਈਆਂ ਹਨ। ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਆਮ ਆਦਮੀ ਦੀ ਆਮਦਨ ਨੂੰ ਪ੍ਰਭਾਵਿਤ ਕਰ ਰਹੀਆਂ ਹਨ। publive-image publive-image -PTC News-
diesel-prices petrol-prices diesel-prices-in-india petrol-diesel-prices-in-india
Advertisment

Stay updated with the latest news headlines.

Follow us:
Advertisment