Uncategorized

ਰੋਡਰੇਜ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਨਵਜੋਤ ਸਿੱਧੂ ਨੂੰ ਭੇਜਿਆ PGI, ਕੀਤੇ ਜਾਣਗੇ ਕੁਝ ਟੈਸਟ

By Riya Bawa -- June 06, 2022 2:48 pm

ਚੰਡੀਗੜ੍ਹ: ਰੋਡ ਰੇਜ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਸਜ਼ਾ ਕੱਟ ਰਹੇ ਸਾਬਕਾ ਕਾਂਗਰਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚੰਡੀਗੜ੍ਹ ਦੇ PGI ਹਸਪਤਾਲ ਰੈਫਰ ਕਰ ਦਿੱਤਾ ਹੈ। ਇਸ ਦੌਰਾਨ ਹੁਣ ਉਨ੍ਹਾਂ ਦੇ ਕੁਝ ਮੈਡੀਕਲ ਟੈਸਟ ਹੋਣੇ ਹਨ ਜਿਸਦੇ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਮੈਡੀਕਲ ਬੋਰਡ ਨੇ ਜਾਂਚ ਮਗਰੋਂ ਤਕਨੀਕੀ ਸੁਵਿਧਾ ਦਾ ਹਵਾਲਾ ਦਿੰਦੇ ਹੋਏ ਚੰਡੀਗੜ੍ਹ ਰੈਫਰ ਕੀਤਾ ਹੈ।

ਰੋਡਰੇਜ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਨਵਜੋਤ ਸਿੱਧੂ ਨੂੰ ਭੇਜਿਆ PGI, ਕੀਤੇ ਜਾਣਗੇ ਕੁਝ ਟੈਸਟ

ਦੱਸ ਦੇਈਏ ਕਿ ਸੋਮਵਾਰ ਦੀ ਸਵੇਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨਵਜੋਤ ਸਿੱਧੂ ਨੂੰ ਚੰਡੀਗੜ੍ਹ ਪੀਜੀਆਈ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ 23 ਮਈ ਨੂੰ ਵੀ ਸਿੱਧੂ ਦੀ ਸਿਹਤ ਅਚਾਨਕ ਵਿਗੜ ਗਈ ਸੀ। ਉਨ੍ਹਾਂ ਦਾ ਮੈਡੀਕਲ ਚੈੱਕਅਪ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਕੀਤਾ ਗਿਆ। ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ ਇੱਕ ਸਾਲ ਦੀ ਸਖ਼ਤ ਸਜ਼ਾ ਸੁਣਾਈ ਗਈ ਸੀ ਜਿਸ ਤੋਂ ਬਾਅਦ ਉਹ ਪਟਿਆਲਾ ਜੇਲ੍ਹ 'ਚ ਬੰਦ ਹਨ।

ਰੋਡਰੇਜ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਨਵਜੋਤ ਸਿੱਧੂ ਨੂੰ ਭੇਜਿਆ PGI, ਕੀਤੇ ਜਾਣਗੇ ਕੁਝ ਟੈਸਟ

ਗੌਰਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ 34 ਸਾਲ ਪੁਰਾਣੇ ਰੋਡ ਰੇਜ ਮਾਮਲੇ 'ਚ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਸੁਪਰੀਮ ਕੋਰਟ ਨੇ ਪੀੜਤ ਪਰਿਵਾਰ ਵੱਲੋਂ ਦਾਇਰ ਤਿੰਨ ਦਹਾਕੇ ਪੁਰਾਣੇ ਰੋਡ ਰੇਜ ਕੇਸ ਵਿੱਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਮੁੜ ਵਿਚਾਰ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

CM ਭਗਵੰਤ ਮਾਨ ਵੱਲੋਂ ਈ-ਸੇਵਾਵਾਂ ਪੋਰਟਲ ਲਾਂਚ ਸਰਕਾਰ ਕਰੇਗੀ ਫਰਦਾਂ ਦੀ Home Delivery  ਫੋਨ ਤੋਂ ਦੇਖੀ ਜਾ ਸਕੇਗੀ ਗਿਰਦਾਵਰੀ   SMS ਜਾਂ Email ਰਾਹੀਂ ਮਿਲੇਗੀ ਜਾਣਕਾਰੀ  ਫੋਨ ਨਾਲ ਜੋੜਿਆ ਜਾਵੇਗਾ ਹਰ ਅਕਾਊਂਟ   #Punjab #PunjabGovernment #PunjabCM #BhagwantMann #EServices

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਦੀ ਸਾਹਮਣੇ ਆਈ CCTV ਫੁਟੇਜ, ਵੇਖੋ ਵੀਡੀਓ

ਦੱਸ ਦੇਈਏ ਕਿ ਇਹ ਘਟਨਾ 27 ਦਸੰਬਰ 1988 ਨੂੰ ਪਟਿਆਲਾ ਵਿੱਚ ਵਾਪਰੀ ਸੀ। ਜਦੋਂ ਸਿੱਧੂ ਨੇ ਸੜਕ ਦੇ ਵਿਚਕਾਰ ਜਿਪਸੀ ਖੜ੍ਹੀ ਕਰ ਦਿੱਤੀ ਸੀ। ਜਦੋਂ ਪੀੜਤ ਅਤੇ ਦੋ ਹੋਰ ਵਿਅਕਤੀ ਬੈਂਕ ਤੋਂ ਪੈਸੇ ਕਢਵਾਉਣ ਲਈ ਜਾ ਰਹੇ ਸਨ ਤਾਂ ਉਨ੍ਹਾਂ ਨੇ ਸੜਕ 'ਤੇ ਇੱਕ ਜਿਪਸੀ ਦੇਖੀ ਅਤੇ ਸਿੱਧੂ ਨੂੰ ਉਸ ਨੂੰ ਹਟਾਉਣ ਲਈ ਕਿਹਾ। ਇਸ ਤੋਂ ਬਾਅਦ ਬਹਿਸ ਸ਼ੁਰੂ ਹੋ ਗਈ। ਪੁਲਿਸ ਦਾ ਦੋਸ਼ ਸੀ ਕਿ ਇਸ ਦੌਰਾਨ ਸਿੱਧੂ ਨੇ ਪੀੜਤਾ ਦੀ ਕੁੱਟਮਾਰ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਦੇ ਨਾਲ ਹੀ ਪੀੜਤ ਨੂੰ ਹਸਪਤਾਲ ਲਿਜਾਣ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ।

-PTC News

  • Share