Advertisment

PGI Chandigarh'ਚ ਮੁੜ ਸ਼ੁਰੂ ਹੋਈ OPD ਸੇਵਾ , ਲੋਕਾਂ ਨੇ ਲਿਆ ਸੁੱਖ ਦਾ ਸਾਹ

author-image
Jagroop Kaur
New Update
PGI Chandigarh'ਚ ਮੁੜ ਸ਼ੁਰੂ ਹੋਈ OPD ਸੇਵਾ , ਲੋਕਾਂ ਨੇ ਲਿਆ ਸੁੱਖ ਦਾ ਸਾਹ
Advertisment
ਚੰਡੀਗੜ੍ਹ : ਕੋਰੋਨਾ ਮਹਾਮਾਰੀ ਤੋਂ ਲੌਕਡਾਉਂਨ ਦੀ ਮਾਰ ਝੱਲ ਰਹੇ ਲੋਕਾਂ ਲਈ ਚੰਡੀਗੜ੍ਹ ਤੋਂ ਰਾਹਤ ਭਰੀ ਖਬਰ ਹੈ ਕਿ ਜਿਥੇ ਅੱਜ 7 ਮਹੀਨਿਆਂ ਬਾਅਦ PGI ਦੀ ਓ. ਪੀ. ਡੀ. ਸੇਵਾ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਇਥੇ ਕੋਰੋਨਾ ਦੇ ਤਹਿਤ ਅਜੇ ਵੀ ਅਹਿਤਿਆਤ ਵਰਤੇ ਜਾ ਰਹੇ ਨ ਜਿਸ ਤਹਿਤ ਟੇਲੀ ਕੰਸਲਟੇਸ਼ਨ ਤੋਂ ਅਪੁਆਇੰਟਮੈਂਟ ਲੈਣ ਤੋਂ ਬਾਅਦ ਹੀ ਮਰੀਜ਼
Advertisment
OPD 'ਚ ਆ ਸਕਦਾ ਹੈ।PGI-OPD PGI-OPD ਡੇਟ ਅਤੇ ਅਪੁਆਇੰਟਮੈਂਟ ਦਾ ਸਮਾਂ ਮਰੀਜ਼ ਨੂੰ ਰਜਿਸਟ੍ਰੇਸ਼ਨ ਸਮੇਂ ਮੈਸੇਜ ਦੇ ਜ਼ਰੀਏ ਦੱਸ ਦਿੱਤਾ ਜਾਵੇਗਾ।ਜੇਕਰ ਕੋਈ ਮਰੀਜ਼ ਬਿਨਾਂ ਅਪੁਆਇੰਟਮੈਂਟ ਦੇ ਆਉਂਦਾ ਹੈ ਤਾਂ ਉਸ ਨੂੰ ਚੈੱਕ ਨਹੀਂ ਕੀਤਾ ਜਾਵੇਗਾ। ਹਾਲਾਂਕਿ ਅਮਰਜੈਂਸੀ ਮਰੀਜ਼ਾਂ ਲਈ ਪਹਿਲਾਂ ਦੀ ਤਰ੍ਹਾਂ ਸਾਰੀਆਂ ਸੇਵਾਵਾਂ ਜਾਰੀ ਰਹਿਣਗੀਆਂ।PGI-OPD PGI-OPD
Advertisment
Non Covid ਮਰੀਜ਼ਾਂ ਲਈ ਮਾਰਚ ਤੋਂ ਸੇਵਾ ਜਾਰੀ ਰਹੀ ਹੈ।ਪੀ. ਜੀ. ਆਈ. 'ਚ ਪਿਛਲੇ ਕਈ ਮਹੀਨਿਆਂ 'ਚ ਚੱਲ ਰਹੀ ਟੇਲੀ ਕੰਸਲਟੇਸ਼ਨ ਓ. ਪੀ. ਡੀ. ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਓ. ਪੀ. ਡੀ. ਸੇਵਾ ਸ਼ੁਰੂ ਹੋਣ ਦੇ ਪਹਿਲੇ ਦਿਨ ਹੀ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਦਿਖਾਈ ਦਿੱਤੀਆਂ। ਹੋਰ ਪੜ੍ਹੋ :ਪੰਜਾਬ ਸਰਕਾਰ ਨੇ ਬੱਸ ਆਪਰੇਟਰਾਂ ਲਈ 100 ਫੀਸਦੀ ਕਰ ਮੁਆਫੀ 31 ਦਸੰਬਰ ਤੱਕ ਵਧਾਈ
7 ਮਹੀਨਿਆਂ ਦੇ ਵਿਚ ਹੁਣ ਤਕ ਪੀਜੀਆਈ 'ਚ ਸਿਰਫ ਕੋਵਿਡ ਦੇ ਮਰੀਜ਼ ਜਾਂ ਫਿਰ ਐਮਰਜੈਂਸੀ ਮਾਮਲੇ ਹੀ ਦੇਖੇ ਜਾਂਦੇ ਸਨ। ਇਸ ਦੌਰਾਨ ਆਮ ਇਲਾਜ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਕਾਫੀ ਦਿੱਕਤ ਸਾਹਮਣੇ ਪੇਸ਼ ਆ ਰਹੀਆਂ ਸਨ। ਪਰ ਹੁਣ ਇਸ ਸੇਵਾ ਦੇ ਸ਼ੁਰੂ ਹੋਣ 'ਤੇ ਮਰੀਜ਼ਾਂ ਨੇ ਸੁੱਖ ਦਾ ਸਾਹ ਲਿਆ ਹੈ।publive-imagePGI Opd resume today-
pgi-chandigarh pgi coronavirus-in-pgi-chandigarh gmch pgi-opd pgi-has-planned-to-screen-patient
Advertisment

Stay updated with the latest news headlines.

Follow us:
Advertisment