ਫਗਵਾੜਾ ‘ਚ ਦਿਨ-ਦਿਹਾੜੇ PNB ਬੈਂਕ ‘ਚੋ ਲੱਖਾਂ ਦੀ ਡਕੈਤੀ ਕਰਨ ਵਾਲੇ ਲੁਟੇਰੇ ਚੜ੍ਹੇ ਪੁਲਿਸ ਅੜਿੱਕੇ

Phagwara PNB Bank Robbery Case Ravi Balachoria Two members Arrested by Mohali CIA Staff
ਫਗਵਾੜਾ 'ਚ ਦਿਨ-ਦਿਹਾੜੇ PNB ਬੈਂਕ 'ਚੋ ਲੱਖਾਂ ਦੀ ਡਕੈਤੀ ਕਰਨ ਵਾਲੇ ਲੁਟੇਰੇ ਚੜ੍ਹੇ ਪੁਲਿਸ ਅੜਿੱਕੇ 

ਫਗਵਾੜਾ ‘ਚ ਦਿਨ-ਦਿਹਾੜੇ PNB ਬੈਂਕ ‘ਚੋ ਲੱਖਾਂ ਦੀ ਡਕੈਤੀ ਕਰਨ ਵਾਲੇ ਲੁਟੇਰੇ ਚੜ੍ਹੇ ਪੁਲਿਸ ਅੜਿੱਕੇ:ਮੋਹਾਲੀ : ਫਗਵਾੜਾ ਵਿੱਚ ਪਿਛਲੇ ਦਿਨੀਂ ਪੀਐਨਬੀ ਬੈਂਕ ਵਿੱਚ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਅੱਜ ਮੋਹਾਲੀ ਸੀ.ਆਈ.ਏ. ਸਟਾਫ ਨੂੰ ਵੱਡੀ ਕਾਮਯਾਬੀ ਮਿਲੀ ਹੈ। ਮੋਹਾਲੀ ਸੀ.ਆਈ.ਏ. ਸਟਾਫ ਨੇ ਰਵੀ ਬਲਾਚੋਰੀਆ ਗੈਂਗ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Phagwara PNB Bank Robbery Case Ravi Balachoria Two members Arrested by Mohali CIA Staff
ਫਗਵਾੜਾ ‘ਚ ਦਿਨ-ਦਿਹਾੜੇ PNB ਬੈਂਕ ‘ਚੋ ਲੱਖਾਂ ਦੀ ਡਕੈਤੀ ਕਰਨ ਵਾਲੇ ਲੁਟੇਰੇ ਚੜ੍ਹੇ ਪੁਲਿਸ ਅੜਿੱਕੇ

ਇਸ ਗੈਂਗ ਵੱਲੋਂ  ਪਿਛਲੇ ਸਾਲ ਫਗਵਾੜਾ ਵਿੱਚ 7 ਲੱਖ ਦੇ ਕਰੀਬ ਪੀਐਨਬੀ ਬੈਂਕ ‘ਚੋਂ ਲੁੱਟ ਕੀਤੀ ਗਈ ਸੀ। ਇਸ ਦੌਰਾਨ ਸੀ.ਆਈ.ਏ. ਸਟਾਫ ਵੱਲੋਂ ਫ਼ੜੇ ਗਏ ਦੋਸ਼ੀਆਂ ਦੀ ਪਛਾਣ ਅਰੁਣ ਕੁਮਾਰ ਉਰਫ ਮਨੀ ਤੇ ਸੈਂਡੀ ਦੇ ਰੂਪ ‘ਚ ਹੋਈ ਹੈ ,ਜੋ ਕਾਤਿਲ, ਬੈਂਕ ਡਕੈਤੀ ਅਤੇ ਕਾਰ ਖੋਹਣ ਦੀਆ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ।

Phagwara PNB Bank Robbery Case Ravi Balachoria Two members Arrested by Mohali CIA Staff
ਫਗਵਾੜਾ ‘ਚ ਦਿਨ-ਦਿਹਾੜੇ PNB ਬੈਂਕ ‘ਚੋ ਲੱਖਾਂ ਦੀ ਡਕੈਤੀ ਕਰਨ ਵਾਲੇ ਲੁਟੇਰੇ ਚੜ੍ਹੇ ਪੁਲਿਸ ਅੜਿੱਕੇ

ਇਸ ਦੌਰਾਨ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 110 ਗ੍ਰਾਮ ਨਸ਼ੀਲਾ ਪਾਊਡਰ, ਇੱਕ ਪਿਸਟਲ 30 ਬੋਰ ਸਮੇਤ ਪੰਚ ਜਿੰਦਾ ਕਾਰਤੂਸ, ਇੱਕ ਪਿਸਟਲ 315 ਬੋਰ ਦੇਸੀ ਸਮੇਤ ਦਸ ਜਿੰਦਾ ਕਾਰਤੂਸ,ਇਕ ਪਿਸਟਲ 12 ਬੋਰ ਦੇਸੀ ਸਮੇਤ 2 ਜਿੰਦਾ ਕਾਰਤੂਸ , 2 ਮੋਬਾਈਲ ਫੋਨ ਅਤੇ ਇਕ ਕਾਰ ਬਰਾਮਦ ਕੀਤੀ ਗਈ ਹੈ , ਜੋ ਗੜ੍ਹਸ਼ੰਕਰ ਮਾਮਲੇ ਵਿੱਚ ਵਰਤੀ ਗਈ ਸੀ।

Phagwara PNB Bank Robbery Case Ravi Balachoria Two members Arrested by Mohali CIA Staff
ਫਗਵਾੜਾ ‘ਚ ਦਿਨ-ਦਿਹਾੜੇ PNB ਬੈਂਕ ‘ਚੋ ਲੱਖਾਂ ਦੀ ਡਕੈਤੀ ਕਰਨ ਵਾਲੇ ਲੁਟੇਰੇ ਚੜ੍ਹੇ ਪੁਲਿਸ ਅੜਿੱਕੇ

ਦੱਸ ਦੇਈਏ ਕਿ ਪਿਛਲੇ ਸਾਲ  ਫਗਵਾੜਾ ਦੇ ਹੁਸ਼ਿਆਰਪੁਰ ਰੋਡ ‘ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ‘ਚ ਦਿਨ ਦਿਹਾੜੇ ਪੰਜ ਹਥਿਆਰਬੰਦ ਲੁਟੇਰੇ ਦੁਪਹਿਰ 12 ਵਜੇ ਬੈਂਕ ਵਿੱਚ ਦਾਖਲ ਹੋਏ ਤੇ ਪਿਸਤੌਲ ਵਿਖਾ ਕੇ ਕੈਸ਼ੀਅਰ ਤੋਂ ਕਰੀਬ 7 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ। ਇਸ ਦੌਰਾਨ ਲੁਟੇਰਿਆਂ ਨੇ ਬੈਂਕ ਵਿੱਚ ਵੜਦਿਆਂ ਹੀ ਸਭ ਤੋਂ ਪਹਿਲਾਂ ਸੀਸੀਟੀਵੀ ਦੀ ਰਿਕਾਰਡਿੰਗ ਵਾਲਾ ਡੀਵੀਆਰ ਤੋੜ ਦਿੱਤਾ ਸੀ।
-PTCNews