ਹੋਰ ਖਬਰਾਂ

5ਵੀਂ ਦੇ ਵਿਦਿਆਰਥੀ ਨੇ ਦਿਖਾਈ ਹੁਸ਼ਿਆਰੀ, ਕਿਡਨੈਪਰਾਂ ਨੂੰ ਇੰਝ ਪਹੁੰਚਾਇਆ ਜੇਲ੍ਹ

By Jashan A -- July 31, 2019 5:07 pm

5ਵੀਂ ਦੇ ਵਿਦਿਆਰਥੀ ਨੇ ਦਿਖਾਈ ਹੁਸ਼ਿਆਰੀ, ਕਿਡਨੈਪਰਾਂ ਨੂੰ ਇੰਝ ਪਹੁੰਚਾਇਆ ਜੇਲ੍ਹ,ਫਗਵਾੜਾ: ਸੂਬੇ ਅੰਦਰ ਛੋਟੇ ਬੱਚਿਆਂ ਨੂੰ ਅਗਵਾ ਕਰਨ ਦੀਆਂ ਖ਼ਬਰਾਂ ਅਫਵਾਹਾਂ ਨਹੀਂ ਬਲਕਿ ਇਨ੍ਹਾਂ ਪਿੱਛੇ ਵਾਕਿਆ ਹੀ ਇੱਕ ਗਿਰੋਹ ਸਰਗਰਮ ਹੈ। ਇਸ ਗੱਲ ਦਾ ਖੁਲਾਸਾ ਫਗਵਾੜਾ ਦੇ ਪਿੰਡ ਅਕਾਲਗੜ੍ਹ ਦੀ ਇੱਕ ਘਟਨਾ ਵਿੱਚ ਹੋਇਆ ਹੈ।

ਦਰਅਸਲ, ਫਗਵਾੜਾ ਦੇ ਨਾਲ ਲੱਗਦੇ ਅਕਾਲਗੜ 'ਚ 5ਵੀਂ ਕਲਾਸ ਦਾ ਲੜਕਾ ਸਕੂਲ ਤੋਂ ਛੁੱਟੀ ਕਰਕੇ ਘਰ ਵਾਪਸ ਆ ਰਿਹਾ ਸੀ ਕਿ ਕਾਰ ਸਵਾਰ ਨੌਜਵਾਨਾਂ ਨੇ ਟੋਫੀਆਂ ਦਾ ਲਾਲਚ ਦੇ ਕੇ ਕਾਰ 'ਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਲੜਕਾ ਭੱਜਣ ਲੱਗਾ ਅਤੇ ਲੜਕੇ ਨੂੰ ਭੱਜਦੇ ਦੇਖ ਇਕ ਮਹਿਲਾ ਨੇ ਦੇਖ ਲਿਆ ਅਤੇ ਰੌਲਾ ਪਾ ਦਿੱਤਾ।

ਹੋਰ ਪੜ੍ਹੋ: ਫਗਵਾੜਾ 'ਚ ਇੱਕ ਔਰਤ ਨੇ ਰੇਲ ਗੱਡੀ ਹੇਠ ਆ ਕੇ ਕੀਤੀ ਖੁਦਕੁਸ਼ੀ

ਇਸ ਬੱਚੇ ਦੀ ਹੁਸ਼ਿਆਰੀ ਅਤੇ ਦਲੇਰੀ ਸਦਕਾ ਇੱਕ ਵੱਡੀ ਵਾਰਦਾਤ ਹੋਣੋਂ ਟਲ਼ ਗਈ। ਇਸ ਬੱਚੇ ਵੱਲੋਂ ਰੌਲਾ ਪਾਉਣ ਤੇ ਪਿੰਡ ਦੇ ਲੋਕਾਂ ਨੇ ਉਸ ਨੂੰ ਅਗਵਾ ਕਰਨ ਆਏ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ।

ਪਿੰਡ ਵਾਸੀਆਂ ਨੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਅਗਵਾਕਾਰਾਂ ਨੂੰ ਹਿਰਾਸਤ 'ਚ ਲੈ ਕੇ ਜਦੋਂ ਪੁੱਛ ਪੜਤਾਲ ਕੀਤੀ ਤਾਂ ਇਨ੍ਹਾਂ ਦੀ ਸ਼ਨਾਖਤ ਯੂਪੀ ਦੇ ਰਹਿਣ ਵਾਲੇ ਦਿਲਸ਼ਾਨ, ਖਾਲਿਦ, ਆਰਿਫ ਅਤੇ ਰਜਵਾਨ ਵਜੋਂ ਹੋਈ। ਪੁਲਿਸ ਵੱਲੋਂ ਇਨ੍ਹਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

-PTC News

  • Share