
ਫਗਵਾੜਾ ਦੇ ਮੇਅਰ ਦੀ ਪਟੀਸ਼ਨ ‘ਤੇ ਕੈਬਿਨਟ ਮੰਤਰੀ ਨਵਜੋਤ ਸਿੱਧੂ ਨੂੰ ਹਾਈਕੋਰਟ ਵੱਲੋਂ ਨੋਟਿਸ,ਫਗਵਾੜਾ: ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।ਇਹ ਨੋਟਿਸ ਫਗਵਾੜਾ ਦੇ ਮੇਅਰ ਅਰੁਣ ਖੋਸਲਾ ਦੀ ਪਟੀਸ਼ਨ’ ਤੇ ਕੀਤਾ ਗਿਆ ਹੈ।

ਕੈਬਿਨਟ ਮੰਤਰੀ ਨਵਜੋਤ ਸਿੱਧੂ ਦੇ ਸਮੇਤ ਕਮਿਸ਼ਨਰ ਐਮ.ਸੀ. ਫਗਵਾੜਾ, ਕੁਝ ਕਾਂਗਰਸੀ ਨੇਤਾਵਾਂ, ਸਲਾਹਕਾਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਦੱਸ ਦੇਈਏ ਕਿ ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਇਹ ਪਟੀਸ਼ਨ 23-3-2108 ਨੂੰ ਦਾਇਰ ਕੀਤੀ ਸੀ।
ਹੋਰ ਪੜ੍ਹੋ: ਮੁੰਬਈ ‘ਚ ਇਸ ਹੋਟਲ ਦੇ ਸ਼ੋਅਰੂਮ ‘ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਮੇਅਰ ਅਰੁਣ ਖੋਸਲਾ ਦਾ ਕਹਿਣਾ ਹੈ ਕਿ ਕੈਬਿਨਟ ਮੰਤਰੀ ਨੇ ਫਗਵਾੜਾ ‘ਚ ਨਗਰ ਨਿਗਮ ਦੇ ਮਾਮਲਿਆਂ ‘ਚ ਦਖਲ ਦੇਣ ਲਈ ਕਈ ਕਮੇਟੀਆਂ ਦਾ ਗਠਨ ਕੀਤਾ ਹੈ ਅਤੇ ਉਹ ਲਗਾਤਾਰ ਇਹਨਾਂ ਮਾਮਲਿਆਂ ‘ਚ ਦਖਲ ਦੇ ਰਹੇ ਹਨ।

ਉਹਨਾਂ ਇਹ ਵੀ ਕਿਹਾ ਕਿ ਜਿਹੜੇ ਇਲਾਕੇ ‘ਚ ਸਮਾਰੋਹ ਹੁੰਦੇ ਹਨ ਉਹਨਾਂ ਦਾ ਉਦਘਾਟਨ ਕਾਂਗਰਸੀ ਲੀਡਰਾਂ ਤੋਂ ਕਰਵਾਇਆ ਜਾਂਦਾ ਹੈ ਤੇ ਮੇਅਰ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।
-PTC News