ਹਾਦਸੇ/ਜੁਰਮ

ਫਗਵਾੜਾ: ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਬੈਂਕ 'ਚ ਡਕੈਤੀ, 7 ਲੱਖ ਲੈ ਕੇ ਹੋਏ ਫ਼ਰਾਰ

By Jashan A -- September 03, 2019 2:14 pm -- Updated:September 03, 2019 2:19 pm

ਫਗਵਾੜਾ: ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਬੈਂਕ 'ਚ ਡਕੈਤੀ, 7 ਲੱਖ ਲੈ ਕੇ ਹੋਏ ਫ਼ਰਾਰ,ਫਗਵਾੜਾ: ਪੰਜਾਬ 'ਚ ਆਏ ਦਿਨ ਲੁਟੇਰਿਆਂ ਦੇ ਹੋਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਜਿਸ ਕਾਰਨ ਉਹ ਦਿਨ ਦਿਹਾੜੇ ਹੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ, ਜਿਥੇ ਹੁਸ਼ਿਆਰਪੁਰ ਰੋਡ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ 'ਚੋਂ ਵੱਡੀ ਡਕੈਤੀ ਕਰ ਲਈ ਗਈ ਹੈ।

Bank Robberyਮਿਲੀ ਜਾਣਕਾਰੀ ਮੁਤਾਬਕ 5 ਲੁਟੇਰੇ ਵ੍ਹਾਈਟ ਕਾਰ 'ਚ ਬੰਦੂਕਾਂ ਸਮੇਤ ਆਏ ਅਤੇ ਹਥਿਆਰਾਂ ਦੀ ਨੋਕ 'ਤੇ ਕਰਮਚਾਰੀਆਂ ਨੂੰ ਡਰਾ-ਧਮਕਾ ਕੇ ਬੈਂਕ 'ਚ 7 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ।

ਹੋਰ ਪੜ੍ਹੋ:ਅਮਰੀਕਾ 'ਚ ਭਾਰੀ ਮੀਂਹ ਤੇ ਹਨੇਰੀ, ਕਾਰਾਂ ਦੀਆਂ ਛੱਤਾਂ 'ਤੇ ਚੜ੍ਹੇ ਲੋਕ (ਤਸਵੀਰਾਂ)

Bank Robberyਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਯਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ, ਜਲਦੀ ਹੀ ਲੁਟੇਰਿਆਂ ਨੂੰ ਦਬੋਚ ਲਿਆ ਜਾਵੇਗਾ।

-PTC News

  • Share