Fri, Apr 19, 2024
Whatsapp

ਫਗਵਾੜਾ: ਦਿੱਲੀ-ਜਲੰਧਰ ਕੌਮੀ ਮਾਰਗ 'ਤੇ ਪੈਂਦੇ ਇੱਕ ਰੈਸਟੋਰੈਂਟ 'ਚ ਅਣਪਛਾਤਿਆਂ ਵੱਲੋਂ ਗਾਰਡ ਦਾ ਕਤਲ, ਹੋਏ ਫ਼ਰਾਰ

Written by  Jashan A -- February 02nd 2019 03:55 PM
ਫਗਵਾੜਾ: ਦਿੱਲੀ-ਜਲੰਧਰ ਕੌਮੀ ਮਾਰਗ 'ਤੇ ਪੈਂਦੇ ਇੱਕ ਰੈਸਟੋਰੈਂਟ 'ਚ ਅਣਪਛਾਤਿਆਂ ਵੱਲੋਂ ਗਾਰਡ ਦਾ ਕਤਲ, ਹੋਏ ਫ਼ਰਾਰ

ਫਗਵਾੜਾ: ਦਿੱਲੀ-ਜਲੰਧਰ ਕੌਮੀ ਮਾਰਗ 'ਤੇ ਪੈਂਦੇ ਇੱਕ ਰੈਸਟੋਰੈਂਟ 'ਚ ਅਣਪਛਾਤਿਆਂ ਵੱਲੋਂ ਗਾਰਡ ਦਾ ਕਤਲ, ਹੋਏ ਫ਼ਰਾਰ

ਫਗਵਾੜਾ: ਦਿੱਲੀ-ਜਲੰਧਰ ਕੌਮੀ ਮਾਰਗ 'ਤੇ ਪੈਂਦੇ ਇੱਕ ਰੈਸਟੋਰੈਂਟ 'ਚ ਅਣਪਛਾਤਿਆਂ ਵੱਲੋਂ ਗਾਰਡ ਦਾ ਕਤਲ, ਹੋਏ ਫ਼ਰਾਰ,ਫਗਵਾੜਾ: ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਦਿੱਲੀ ਜਲੰਧਰ ਰਾਸ਼ਟਰੀ ਰਾਜਮਾਰਗ ਉੱਤੇ ਪੈਂਦੇ ਇਕ ਰੈਸਟੋਰੈਂਟ ਰਾਧੇ ਰਾਧੇ 'ਚ ਰੈਸਟੋਰੈਂਟ ਗਾਰਡ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਅਵਤਾਰ ਸਿੰਘ ਵਾਸੀ ਪਿੰਡ ਕੁੱਕੜ ਵਜੋਂ ਹੋਈ ਹੈ। [caption id="attachment_250034" align="aligncenter" width="300"]phagwara ਫਗਵਾੜਾ: ਦਿੱਲੀ-ਜਲੰਧਰ ਕੌਮੀ ਮਾਰਗ 'ਤੇ ਪੈਂਦੇ ਇੱਕ ਰੈਸਟੋਰੈਂਟ 'ਚ ਅਣਪਛਾਤਿਆਂ ਵੱਲੋਂ ਗਾਰਡ ਦਾ ਕਤਲ, ਹੋਏ ਫ਼ਰਾਰ[/caption] ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ 12 ਵਜੇ ਜਦ ਸਾਰੇ ਗ੍ਰਾਹਕ ਖਾਣਾ ਖਾ ਕੇ ਜਾ ਚੁੱਕੇ ਸਨ ਤਾਂ ਅਵਤਾਰ ਸਿੰਘ ਖਾਣਾ ਖਾ ਰਿਹਾ ਸੀ। ਉਸ ਸਮੇਂ ਰੈਸਟੋਰੈਂਟ 'ਚ ਕਰੀਬ ਪੰਜ ਲੋਕ ਦਾਖਲ ਹੋਏ ਅਤੇ ਅਵਤਾਰ ਸਿੰਘ ਤੇ ਹਮਲਾ ਕਰ ਦਿੱਤਾ। ਮੌਕੇ ਤੇ ਮੌਜੂਦ ਰੈਸਟੋਰੈਂਟ ਦੇ ਮੁਲਾਜ਼ਮ ਨੇ ਦੱਸਿਆ ਵੀ ਉਨਾਂ ਲੋਕਾਂ ਨੇ ਰੈਸਟੋਰੈਂਟ 'ਚ ਤਲਾਸ਼ੀ ਵੀ ਲਈ ਤਾਕਿ ਜੇ ਕੋਈ ਹੋਰ ਉਥੇ ਹੈ ਤਾਂ ਉਸ ਨੂੰ ਵੀ ਖ਼ਤਮ ਕੀਤਾ ਜਾਏ। ਪਰ ਇਸ 'ਚ ਉਸ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। [caption id="attachment_250035" align="aligncenter" width="300"]murder ਫਗਵਾੜਾ: ਦਿੱਲੀ-ਜਲੰਧਰ ਕੌਮੀ ਮਾਰਗ 'ਤੇ ਪੈਂਦੇ ਇੱਕ ਰੈਸਟੋਰੈਂਟ 'ਚ ਅਣਪਛਾਤਿਆਂ ਵੱਲੋਂ ਗਾਰਡ ਦਾ ਕਤਲ, ਹੋਏ ਫ਼ਰਾਰ[/caption] ਉਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀ ਸੀ ਟੀ ਵੀ ਦੀ ਮਦਦ ਨਾਲ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਇਸ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News


Top News view more...

Latest News view more...