Advertisment

ਧਰਨੇ 'ਤੇ ਬੈਠੇ ਗੰਨਾ ਕਿਸਾਨ, ਫਗਵਾੜਾ ਪੁਲਿਸ ਛਾਉਣੀ 'ਚ ਤਬਦੀਲ

author-image
Jashan A
Updated On
New Update
ਧਰਨੇ 'ਤੇ ਬੈਠੇ ਗੰਨਾ ਕਿਸਾਨ, ਫਗਵਾੜਾ ਪੁਲਿਸ ਛਾਉਣੀ 'ਚ ਤਬਦੀਲ
Advertisment
ਧਰਨੇ 'ਤੇ ਬੈਠੇ ਗੰਨਾ ਕਿਸਾਨ, ਫਗਵਾੜਾ ਪੁਲਿਸ ਛਾਉਣੀ 'ਚ ਤਬਦੀਲ,ਫਗਵਾੜਾ: ਗੰਨਾ ਉਤਪਾਦਕ ਦਾ ਗੁੱਸਾ ਵੱਧਦਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ 1 ਦਸੰਬਰ ਤੋਂ ਧਰਨੇ 'ਤੇ ਬੈਠੇ ਹਨ ਅਤੇ ਪਿਛਲੇ ਕਾਫੀ ਘੰਟਿਆਂ ਤੋਂ ਰਾਸ਼ਟਰੀ ਰਾਜ ਮਾਰਗ 'ਤੇ ਜਾਮ ਲਗਾ ਕੇ ਬੈਠੇ ਹਨ। farmer protest ਧਰਨੇ 'ਤੇ ਬੈਠੇ ਗੰਨਾ ਕਿਸਾਨ, ਫਗਵਾੜਾ ਪੁਲਿਸ ਛਾਉਣੀ 'ਚ ਤਬਦੀਲ ਸਰਕਾਰ ਕਿਸਾਨ ਅਤੇ ਮਿੱਲ ਮਾਲਕਾਂ ਦੇ ਨਾਲ ਸਮਝੌਤਾ ਕਰਵਾਉਣ 'ਚ ਅਜੇ ਤੱਕ ਸਫਲ ਨਹੀਂ ਹੋ ਸਕੀ ਹੈ। ਜਿਸ ਦੌਰਾਨ ਲਗਾਤਾਰ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਅਤੇ ਨਿੱਜੀ ਸ਼ੂਗਰ ਮਿੱਲਾਂ ਦੇ ਮਾਲਕਾਂ ਖਿਲਾਫ ਹੱਲਾ ਬੋਲਿਆ ਜਾ ਰਿਹਾ ਹੈ। ਜਿਸ ਕਾਰਨ ਅੱਜ ਫਗਵਾੜਾ 'ਚ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। farmer protest ਧਰਨੇ 'ਤੇ ਬੈਠੇ ਗੰਨਾ ਕਿਸਾਨ, ਫਗਵਾੜਾ ਪੁਲਿਸ ਛਾਉਣੀ 'ਚ ਤਬਦੀਲ ਕਿਸਾਨ ਆਪਣੀ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਲਗਾਤਾਰ ਆਪਣਾ ਰੋਸ ਜਤਾ ਰਹੇ ਹਨ। ਫਗਵਾੜਾ ਵਿਖੇ ਗੰਨਾ ਕਾਸ਼ਤਕਾਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਕਾਰਨ ਫਗਵਾੜਾ ਪੁਲਿਸ ਛਾਉਣੀ ‘ਚ ਤਬਦੀਲ ਹੈ ਅਤੇ ਫਗਵਾੜਾ ਸ਼ਹਿਰ ‘ਤੇ ਆਉਣ ਵਾਲੀਆਂ ਸੜਕਾਂ ਨੂੰ ਪੁਲਿਸ ਨੇ ਚਾਰੇ ਪਾਸਿਓ ਬੰਦ ਕੀਤਾ ਹੋਇਆ ਹੈ। farmer protest ਧਰਨੇ 'ਤੇ ਬੈਠੇ ਗੰਨਾ ਕਿਸਾਨ, ਫਗਵਾੜਾ ਪੁਲਿਸ ਛਾਉਣੀ 'ਚ ਤਬਦੀਲ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਧਰਨਾ ਪਹਿਲਾਂ ਮੇਨ ਹਾਈਵੇ ‘ਤੇ ਦਿੱਤਾ ਜਾਣਾ ਸੀ ਤੇ ਬਾਅਦ ‘ਚ ਕਿਸਾਨਾਂ ਵੱਲੋਂ ਪ੍ਰਸ਼ਾਸਨ ਦੀ ਗੱਲ ਮੰਨਦਿਆਂ ਹੋਇਆ ਸ਼ੂਗਰ ਮਿੱਲ ਦੇ ਗੇਟ ‘ਤੇ ਧਰਨਾ ਦਿੱਤਾ ਜਾ ਰਿਹਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸ਼ਾਮ ਤੱਕ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਦਾ ਹਾਈਵੇਅ ਨੂੰ ਬੰਦ ਕਰ ਦਿੱਤਾ ਜਾਵੇਗਾ। ਦੋਆਬਾ ਸੰਘਰਸ਼ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ ਧੱਕਾਸ਼ਾਹੀ ਕਰ ਰਹੀ ਹੈ। ਕਿਸਾਨਾਂ ਦਾ ਪ੍ਰਾਈਵੇਟ ਮਿੱਲਾਂ ਵੱਲੋਂ ਦਿੱਤੇ ਜਾਣ ਵਾਲੇ ਬਕਾਏ ਦਾ ਅਜੇ ਤੱਕ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ। -PTC News-
punjabi-news farmer-protest latest-punjabi-news farmer-news farmer-protest-news latest-news-in-punjabi news-in-punjabi news-from-punjab news-punjabi happening-news-from-punjab top-punjabi-news farmer-protest-news-in-punjabi phagwara-news
Advertisment

Stay updated with the latest news headlines.

Follow us:
Advertisment