Fri, Apr 19, 2024
Whatsapp

ਅੱਜ ਦੇ ਦਿਨ ਪੂਰਾ ਕ੍ਰਿਕਟ ਜਗਤ ਡੁੱਬਿਆ ਸੀ ਸੋਗ 'ਚ, ਜਾਣੋ ਕਿਉਂ!

Written by  Joshi -- November 27th 2017 05:46 PM
ਅੱਜ ਦੇ ਦਿਨ ਪੂਰਾ ਕ੍ਰਿਕਟ ਜਗਤ ਡੁੱਬਿਆ ਸੀ ਸੋਗ 'ਚ, ਜਾਣੋ ਕਿਉਂ!

ਅੱਜ ਦੇ ਦਿਨ ਪੂਰਾ ਕ੍ਰਿਕਟ ਜਗਤ ਡੁੱਬਿਆ ਸੀ ਸੋਗ 'ਚ, ਜਾਣੋ ਕਿਉਂ!

Phil Hughes: ਅੱਜ ਹੀ ਦੇ ਦਿਨ, 27 ਨਵੰਬਰ 2014 ਨੂੰ ਕ੍ਰਿਕਟ ਜਗਤ ਸੋਗ 'ਚ ਡੁੱਬ ਗਿਆ ਸੀ ਕਿਉਂਕਿ ਇਸ ਦਿਨ ਫਿਲਪ ਹਿਊਜ਼ ਇਸ ਦੁਨੀਆਂ ਨੂੰ ਇੱਕ ਦਰਦਨਾਕ ਹਾਦਸੇ 'ਚ ਅਲਵਿਦਾ ਆਖ ਗਏ ਸਨ। ਆਸਟਰੇਲੀਆਈ ਕ੍ਰਿਕਟਰ, ਹਿਊਜ਼ ਸਿਡਨੀ 'ਚ ਖੇਡੇ ਜਾ ਰਹੇ ਇਕ ਘਰੇਲੂ ਮੈਚ ਦੌਰਾਨ ਜ਼ਖ਼ਮੀ ਹੋ ਗਏ ਸਨ ਅਤੇ ਉਹ ਆਪਣੇ ਜਨਮਦਿਨ ਤੋਂ ਠੀਕ ਤਿੰਨ ਦਿਨ ਪਹਿਲਾਂ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ। Phil Hughes: ਅੱਜ ਦੇ ਦਿਨ ਪੂਰਾ ਕ੍ਰਿਕਟ ਜਗਤ ਡੁੱਬਿਆ ਸੀ ਸੋਗ 'ਚ, ਜਾਣੋ ਕਿਉਂ!ਨਿਊ ਸਾਊਥ ਵੇਲਸ ਦੇ ਤੇਜ਼ ਗੇਂਦਬਾਜ਼ ਸੀਨ ਏਬਾਟ ਦੀ ਬਾਊਂਸਰ ਨੂੰ ਕ੍ਰਿਕਟਰ ਹੁੱਕ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ ਜਦੋਂ ਉਹਨਾਂ ਨੂੰ ਇਹ ਸੱਟ ਲੱਗੀ ਸੀ। ਗੇਂਦ ਲੱਗਣ ਤੋਂ ਬਾਅਦ ਹਿਊਜ਼ ਕੁਝ ਦੇਰ ਪਰੇਸ਼ਾਨੀ 'ਚ ਦਿਖਾਈ ਦਿੱਤੇ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਕੇ ਪਿੱਚ 'ਤੇ ਡਿੱਗ ਪਏ ਸਨ। Phil Hughes: ਜ਼ਖ਼ਮੀ ਹਿਊਜ਼ ਨੂੰ ਸਰਜਰੀ ਤੋਂ ਬਾਅਦ ਵੀ ਨਹੀਂ ਬਚਾਇਆ ਜਾ ਸਕਿਆ ਸੀ। ਉਹਨਾਂ ਦੀਆਂ ਅੰਤਿਮਾਂ ਰਸਮਾਂ ਮੌਕੇ ਨਾਮੀ ਹਸਤੀਆਂ ਮੌਜੂਦ ਰਹੀਆਂ ਸਨ, ਜਿਹਨਾਂ 'ਚ ਆਸਟਰੇਲੀਆ ਅਤੇ ਦੁਨੀਆ ਭਰ ਦੇ ਕ੍ਰਿਕਟਰ, ਰਾਜਨੇਤਾ ਅਤੇ ਹੋਰ ਨਾਮੀ ਹਸਤੀਆਂ ਸ਼ਾਮਿਲ ਸਨ। ਦੱਸਣਯੋਗ ਹੈ ਕਿ ਹਿਊਜ਼ ਦੀ ਮੌਤ ਦਾ ਦੋਸ਼ੀ ਕਿਸੇ ਨੂੰ ਨਹੀਂ ਠਹਿਰਾਇਆ ਗਿਆ ਸੀ। —PTC News


  • Tags

Top News view more...

Latest News view more...