ਹੋਰ ਖਬਰਾਂ

ਫਿਲੀਪੀਨਜ਼ 'ਚ ਲੱਗੇ ਦੋਹਰੇ ਭੂਚਾਲ ਦੇ ਜ਼ਬਰਦਸਤ ਝਟਕੇ ,7 ਲੋਕਾਂ ਦੀ ਮੌਤ , ਕਈ ਜ਼ਖਮੀ

By Shanker Badra -- July 27, 2019 10:07 am -- Updated:Feb 15, 2021

ਫਿਲੀਪੀਨਜ਼ 'ਚ ਲੱਗੇ ਦੋਹਰੇ ਭੂਚਾਲ ਦੇ ਜ਼ਬਰਦਸਤ ਝਟਕੇ ,7 ਲੋਕਾਂ ਦੀ ਮੌਤ , ਕਈ ਜ਼ਖਮੀ:ਮਨੀਲਾ : ਫਿਲੀਪੀਨਜ਼ ਦੇ ਲੁਜੋਨ ਟਾਪੂ ਦੇ ਬਾਟਨਸ ਦੇ ਦੀਪ ਸਮੂਹ 'ਚ ਅੱਜ ਲਗਾਤਾਰ ਦੋ ਵਾਰ ਭੂਚਾਲ ਜ਼ਬਰਦਸਤ ਝਟਕੇ ਲੱਗੇ ਹਨ। ਇਸ ਦੌਰਾਨ ਭੂਚਾਲ ਦੇ ਝਟਕਿਆਂ ਕਾਰਨ 7 ਲੋਕਾਂ ਦੀ ਮੌਤ ਹੈ ਜਦਕਿ 12 ਦੇ ਕਰੀਬ ਜ਼ਖ਼ਮੀ ਹਨ।

Philippines earthquakes ,Seven killed ,Many injured ਫਿਲੀਪੀਨਜ਼ 'ਚ ਲੱਗੇ ਦੋਹਰੇ ਭੂਚਾਲ ਦੇ ਜ਼ਬਰਦਸਤ ਝਟਕੇ ,7 ਲੋਕਾਂ ਦੀ ਮੌਤ , ਕਈ ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਸਥਾਨਕ ਸਮੇਂ ਮੁਤਾਬਕ ਸਵੇਰੇ 4.16 ਵਜੇ ਆਏ 5.4 ਦੀ ਤੀਬਰਤਾ ਵਾਲੇ ਪਹਿਲੇ ਭੂਚਾਲ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਹੋਰ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਭੂਚਾਲ ਕਾਰਨ ਇੱਕ ਇਤਿਹਾਸਕ ਚਰਚ ਅਤੇ ਘਰ ਵੀ ਨੁਕਸਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਭੂਚਾਲ ਦਾ ਕੇਂਦਰ ਇਟਬਾਯਟ ਸ਼ਹਿਰ ਤੋਂ 12 ਕਿਲੋਮੀਟਰ ਦੂਰ ਉੱਤਰ-ਪੂਰਬ 'ਚ 12 ਕਿਲੋਮੀਟਰ ਦੀ ਡੂੰਘਾਈ 'ਚ ਸੀ।

Philippines earthquakes ,Seven killed ,Many injured ਫਿਲੀਪੀਨਜ਼ 'ਚ ਲੱਗੇ ਦੋਹਰੇ ਭੂਚਾਲ ਦੇ ਜ਼ਬਰਦਸਤ ਝਟਕੇ ,7 ਲੋਕਾਂ ਦੀ ਮੌਤ , ਕਈ ਜ਼ਖਮੀ

ਫਿਲੀਪੀਨਜ਼ ਦੇ ਜਵਾਲਾਮੁਖੀ ਵਿਗਿਆਨ ਅਤੇ ਭੂਚਾਲ ਇੰਸਟੀਚਿਊਟ ਨੇ ਦੱਸਿਆ ਸਥਾਨਕ ਸਮੇਂ ਮੁਤਾਬਕ ਸਵੇਰੇ 7.38 ਵਜੇ ਦੂਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੱਸਿਆ ਜਾਂਦਾ ਹੈ ਕਿ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.4 ਮਾਪੀ ਗਈ ਅਤੇ ਇਸ ਦਾ ਕੇਂਦਰ ਇਟਬਾਯਟ ਤੋਂ ਉੱਤਰ-ਪੱਛਮ 'ਚ 19 ਕਿਲੋਮੀਟਰ ਦੂਰ 43 ਕਿਲੋਮੀਟਰ ਦੀ ਡੂੰਘਾਈ 'ਚ ਸਥਿਤ ਸੀ।
-PTCNews