ਹੋਰ ਖਬਰਾਂ

ਫਿਲੌਰ : ਸਕੇ ਭਰਾ ਨੇ ਮਾਮੂਲੀ ਝਗੜੇ ਕਰਕੇ ਆਪਣੇ ਭਰਾ ਦਾ ਕੀਤਾ ਕਤਲ

By Shanker Badra -- July 10, 2019 9:07 pm -- Updated:Feb 15, 2021

ਫਿਲੌਰ : ਸਕੇ ਭਰਾ ਨੇ ਮਾਮੂਲੀ ਝਗੜੇ ਕਰਕੇ ਆਪਣੇ ਭਰਾ ਦਾ ਕੀਤਾ ਕਤਲ:ਫਿਲੌਰ : ਥਾਣਾ ਗੁਰਾਇਆ ਅਧੀਨ ਪੈਂਦੇ ਪਿੰਡ ਕਟਾਣਾ 'ਚ ਸਕੇ ਭਰਾ ਨੇ ਮਾਮੂਲੀ ਝਗੜੇ ਕਰਕੇ ਆਪਣੇ ਭਰਾ ਦਾ ਕਤਲ ਕਰ ਦਿੱਤਾ ਹੈ। ਇਸ ਵਾਰਦਾਤ ਤੋਂ ਬਾਅਦ ਦੋਸ਼ੀ ਵਿਅਕਤੀ ਪਤਨੀ ਸਮੇਤ ਫ਼ਰਾਰ ਹੋ ਗਿਆ ਹੈ।

Phillaur: brother dispute Due Murder by your brother ਫਿਲੌਰ : ਸਕੇ ਭਰਾ ਨੇ ਮਾਮੂਲੀ ਝਗੜੇ ਕਰਕੇ ਆਪਣੇ ਭਰਾ ਦਾ ਕੀਤਾ ਕਤਲ

ਮਿਲੀ ਜਾਣਕਾਰੀ ਅਨੁਸਾਰ ਦੋ ਸਕੇ ਭਰਾ ਮੰਗਤ ਸਿੰਘ ਤੇ ਚੂੜ ਸਿੰਘ ਸਵੇਰੇ ਖੂਹ 'ਤੇ ਗਏ ਸਨ ਪਰ ਕਿਸੇ ਗੱਲ ਤੋਂ ਉਨ੍ਹਾਂ ਦਾ ਆਪਸ 'ਚ ਝਗੜਾ ਹੋ ਗਿਆ।ਇਹ ਝਗੜਾ ਇਨ੍ਹਾਂ ਵੱਧ ਗਿਆ ਕਿ ਚੂੜ ਸਿੰਘ ਨੇ ਮੰਗਤ ਸਿੰਘ ਦਾ ਕਹੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਵਾਰਦਾਤ ਤੋਂ ਬਾਅਦ ਦੋਸ਼ੀ ਚੂੜ ਸਿੰਘ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

Phillaur: brother dispute Due Murder by your brother ਫਿਲੌਰ : ਸਕੇ ਭਰਾ ਨੇ ਮਾਮੂਲੀ ਝਗੜੇ ਕਰਕੇ ਆਪਣੇ ਭਰਾ ਦਾ ਕੀਤਾ ਕਤਲ

ਇਸ ਦੌਰਾਨ ਕਤਲ ਤੋਂ ਲੱਗਭੱਗ ਤਿੰਨ ਘੰਟੇ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
-PTCNews