ਫਿਲੌਰ : ਸਿਵਲ ਹਸਪਤਾਲ ਦੇ ਬਾਥਰੂਮ ‘ਚੋਂ ਨੌਜਵਾਨ ਦੀ ਮਿਲੀ ਲਾਸ਼ , ਜਾਂਚ ‘ਚ ਜੁਟੀ ਪੁਲਿਸ

Phillaur : Civil hospital bathroom young man Found dead body
ਫਿਲੌਰ : ਸਿਵਲ ਹਸਪਤਾਲ ਦੇ ਬਾਥਰੂਮ 'ਚੋਂ ਨੌਜਵਾਨ ਦੀ ਮਿਲੀ ਲਾਸ਼ , ਜਾਂਚ 'ਚ ਜੁਟੀ ਪੁਲਿਸ

ਫਿਲੌਰ : ਸਿਵਲ ਹਸਪਤਾਲ ਦੇ ਬਾਥਰੂਮ ‘ਚੋਂ ਨੌਜਵਾਨ ਦੀ ਮਿਲੀ ਲਾਸ਼ , ਜਾਂਚ ‘ਚ ਜੁਟੀ ਪੁਲਿਸ:ਫਿਲੌਰ : ਜਲੰਧਰ ਦੇ ਕਸਬਾ ਫਿਲੌਰ ਦੇ ਸਿਵਲ ਹਸਪਤਾਲ ਦੇ ਬਾਥਰੂਮ ‘ਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਵਿਅਕਤੀ ਦੀ ਪਛਾਣ ਸੁਖਪ੍ਰੀਤ ਸਿੰਘ ਪੁੱਤਰ ਬਲਵਿਦਰ ਸਿੰਘ ਵਾਸੀ ਡੱਲੇਵਾਲ ਗੁਰਾਇਆ ਵਜੋਂ ਹੋਈ ਹੈ।ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।

Phillaur : Civil hospital bathroom young man Found dead body
ਫਿਲੌਰ : ਸਿਵਲ ਹਸਪਤਾਲ ਦੇ ਬਾਥਰੂਮ ‘ਚੋਂ ਨੌਜਵਾਨ ਦੀ ਮਿਲੀ ਲਾਸ਼ , ਜਾਂਚ ‘ਚ ਜੁਟੀ ਪੁਲਿਸ

ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਜਦੋਂ ਸਫਾਈ ਕਰਮਚਾਰੀ ਬਾਥਰੂਮ ਸਾਫ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਇਕ ਬਾਥਰੂਮ ਦਾ ਦਰਵਾਜ਼ਾ ਬੰਦ ਸੀ ਅਤੇ ਅੰਦਰੋਂ ਬਦਬੂ ਆ ਰਹੀ ਸੀ।ਇਸ ਤੋਂ ਬਾਅਦ ਸਫਾਈ ਕਰਮਚਾਰੀ ਨੇ ਇਸ ਦੀ ਸੂਚਨਾ ਐੱਸ.ਐੱਮ.ਓ. ਨੂੰ ਦਿੱਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।ਜਦੋਂ ਪੁਲਿਸ ਨੇ ਬਾਥਰੂਮ ਦਾ ਦਰਵਾਜ਼ਾ ਖੁਲ੍ਹਵਾ ਕੇ ਵੇਖਿਆ ਤਾਂ ਬਾਥਰੂਮ ਅੰਦਰ ਇੱਕ ਨੌਜਵਾਨ ਮ੍ਰਿਤਕ ਹਾਲਤ ‘ਚ ਪਿਆ ਹੋਇਆ ਸੀ।

Phillaur : Civil hospital bathroom young man Found dead body
ਫਿਲੌਰ : ਸਿਵਲ ਹਸਪਤਾਲ ਦੇ ਬਾਥਰੂਮ ‘ਚੋਂ ਨੌਜਵਾਨ ਦੀ ਮਿਲੀ ਲਾਸ਼ , ਜਾਂਚ ‘ਚ ਜੁਟੀ ਪੁਲਿਸ

ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ 2 ਦਿਨ ਪਹਿਲਾਂ ਉਸ ਦੇ ਲਾਪਤਾ ਹੋਣ ਦੀ ਸੂਚਨਾ ਥਾਣਾ ਫਿਲੌਰ ਵਿਖੇ ਦਿੱਤੀ ਗਈ ਸੀ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੀ ਮੌਤ ਬਾਥਰੂਮ ਅੰਦਰ ਨਸ਼ੇ ਦਾ ਟੀਕਾ ਲਗਾਉਣ ਨਾਲ ਹੋਈ ਹੈ ,ਮ੍ਰਿਤਕ ਦੀ ਲੱਤ ਅਤੇ ਬਾਂਹ ‘ਤੇ ਸਰਿੰਜ ਦੇ ਨਿਸ਼ਾਨ ਸਨ।ਮ੍ਰਿਤਕ ਨੌਜਵਾਨ ਫਿਲੌਰ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਤੋਂ ਦਵਾਈ ਖਾ ਰਿਹਾ ਸੀ, ਜਿਸ ਦੀ ਫਾਈਲ ਵੀ ਹਸਪਤਾਲ ਅੰਦਰ ਬਣੀ ਹੋਈ ਹੈ।

Phillaur : Civil hospital bathroom young man Found dead body
ਫਿਲੌਰ : ਸਿਵਲ ਹਸਪਤਾਲ ਦੇ ਬਾਥਰੂਮ ‘ਚੋਂ ਨੌਜਵਾਨ ਦੀ ਮਿਲੀ ਲਾਸ਼ , ਜਾਂਚ ‘ਚ ਜੁਟੀ ਪੁਲਿਸ

ਇਸ ਦੌਰਾਨ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
-PTCNews