Wed, Apr 24, 2024
Whatsapp

ਚੋਰੀ ਵਿਆਹ ਕਰਵਾ ਰਹੇ ਪ੍ਰੇਮੀ 'ਤੇ ਪ੍ਰੇਮਿਕਾ ਨੇ ਮਾਰਿਆ ਛਾਪਾ, ਬੇਰੰਗ ਮੋੜੀ ਬਰਾਤ

Written by  Jashan A -- July 06th 2019 05:04 PM
ਚੋਰੀ ਵਿਆਹ ਕਰਵਾ ਰਹੇ ਪ੍ਰੇਮੀ 'ਤੇ ਪ੍ਰੇਮਿਕਾ ਨੇ ਮਾਰਿਆ ਛਾਪਾ, ਬੇਰੰਗ ਮੋੜੀ ਬਰਾਤ

ਚੋਰੀ ਵਿਆਹ ਕਰਵਾ ਰਹੇ ਪ੍ਰੇਮੀ 'ਤੇ ਪ੍ਰੇਮਿਕਾ ਨੇ ਮਾਰਿਆ ਛਾਪਾ, ਬੇਰੰਗ ਮੋੜੀ ਬਰਾਤ

ਚੋਰੀ ਵਿਆਹ ਕਰਵਾ ਰਹੇ ਪ੍ਰੇਮੀ 'ਤੇ ਪ੍ਰੇਮਿਕਾ ਨੇ ਮਾਰਿਆ ਛਾਪਾ, ਬੇਰੰਗ ਮੋੜੀ ਬਰਾਤ,ਫਿਲੌਰ: ਫਿਲੌਰ ਦੇ ਨੇੜਲੇ ਪਿੰਡ ਗਾਹੌਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਪ੍ਰੇਮਿਕਾ ਨੇ ਪ੍ਰੇਮੀ ਦਾ ਵਿਆਹ ਰੁਕਵਾ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਜਸਕਰਨ ਕੁਮਾਰ ਦਾ ਵਿਆਹ ਪਿੰਡ ਗਾਹੌਰ ਵਿਖੇ ਹੋਣਾ ਸੀ। ਇਸ ਦੌਰਾਨ ਜਸਕਰਨ ਦੀ ਪ੍ਰੇਮਿਕਾ ਮੌਕੇ ਉਤੇ ਆਪਣੀਆਂ ਭੈਣਾਂ ਤੇ ਹੋਰ ਰਿਸ਼ਤੇਦਾਰਾਂ ਨਾਲ ਆ ਗਈ। ਜਿਸ ਨੇ ਆ ਕੇ ਪਿੰਡ ਦੀ ਪੰਚਾਇਤ ਤੇ ਹੋਰ ਪਤਵੰਤੇ ਸੱਜਣਾਂ ਨੂੰ ਆਪਣੇ ਤੇ ਜਸਕਰਨ ਦੇ ਰਿਸ਼ਤੇ ਬਾਰੇ ਦੱਸਿਆ ਤੇ ਅਨੰਦ ਕਾਰਜ ਰੁਕਵਾ ਦਿੱਤੇ ਜਿਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ।ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ। ਹੋਰ ਪੜ੍ਹੋ:ਕਾਂਗਰਸ ਸਰਕਾਰ ਗੁੰਡਾ ਟੈਕਸ ਲਾਉਣ ਵਾਲਿਆਂ ਨੂੰ 24 ਘੰਟਿਆਂ ਅੰਦਰ ਕੇਸ ਦਰਜ ਕਰਕੇ ਗਿਰਫਤਾਰ ਕਰੇ:ਅਕਾਲੀ ਦਲ ਇਸ ਦੀ ਜਾਣਕਾਰੀ ਦਿੰਦੇ ਹੋਏ ਜਸਕਰਨ ਦੀ ਪ੍ਰੇਮਿਕਾ ਸੰਦੀਪ ਨੇ ਦੱਸਿਆ ਕਿ ਉਸ ਦਾ ਤੇ ਜਸਕਰਨ ਦਾ ਕਰੀਬ 1:50 ਸਾਲ ਤੋਂ ਪ੍ਰੇਮ ਸਬੰਧ ਹੈ ਤੇ ਉਨ੍ਹਾਂ ਨੇ ਵਿਆਹ ਦੀਆਂ ਸਾਰੀਆਂ ਰਸਮਾਂ ਵੀ ਕੀਤੀਆਂ ਹੋਈਆਂ ਹਨ। ਇਸ ਸਬੰਧੀ ਜਸਕਰਨ ਨੇ ਕਿਹਾ ਕਿ ਉਸ ਦੀ ਸੰਦੀਪ ਨਾਲ ਫਰੈਂਡਸ਼ਿਪ ਕਰੀਬ 4 ਮਹੀਨਿਆਂ ਤੋਂ ਸੀ। ਉਸ ਨੂੰ ਜਦੋਂ ਸੰਦੀਪ ਨਾਲ ਵਿਆਹ ਤੇ ਕਰਵਾ-ਚੌਥ ਦੇ ਰੀਤੀ ਰਿਵਾਜ਼ਾਂ ਬਾਰੇ ਪੁੱਛਿਆ ਜਿਸ ਦੀ ਫ਼ੋਟੋਆਂ ਸੰਦੀਪ ਨੇ ਮੀਡੀਆ ਨੂੰ ਵੀ ਵਿਖਾਇਆ ਤਾਂ ਉਸ ਨੇ ਕਿਹਾ ਕਿ ਉਸ ਕੋਲੋਂ ਗ਼ਲਤੀ ਹੋ ਗਈ। -PTC News


Top News view more...

Latest News view more...