ਫਿਲੌਰ ਪੁਲਿਸ ਨੇ 1 ਕਿਲੋ ਸੋਨੇ ਸਮੇਤ ਵਿਅਕਤੀ ਨੂੰ ਦਬੋਚਿਆ, ਪੁੱਛਗਿੱਛ ਜਾਰੀ

phillaur

ਫਿਲੌਰ ਪੁਲਿਸ ਨੇ 1 ਕਿਲੋ ਸੋਨੇ ਸਮੇਤ ਵਿਅਕਤੀ ਨੂੰ ਦਬੋਚਿਆ, ਪੁੱਛਗਿੱਛ ਜਾਰੀ,ਫਿਲੌਰ: ਥਾਣਾ ਫਿਲੌਰ ਦੀ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਹਨਾਂ ਨੇ ਨਾਕੇਬੰਦੀ ਦੌਰਾਨ 1 ਕਿੱਲੋ ਸੋਨੇ ਸਮੇਤ 1 ਵਿਅਕਤੀ ਨੂੰ ਦਬੋਚ ਲਿਆ।

phillaurਇਸ ਮਾਮਲੇ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ੇਸ਼ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ, ਇਸ ਦੌਰਾਨ ਜਦੋਂ ਹਰਿਆਣਾ ਰੋਡਵੇਜ਼ ਦੀ ਬੱਸ ਨੂੰ ਰੋਕ ਕੇ ਚੈਕਿੰਗ ਕੀਤੀ।

ਹੋਰ ਪੜ੍ਹੋ: ਜਲੰਧਰ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 5 ਕਿਲੋ ਅਫੀਮ ਸਮੇਤ 1 ਗ੍ਰਿਫਤਾਰ

phillaurਬੱਸ ’ਚ ਸਵਾਰ ਸੁਨੀਲ ਦੱਤ ਨਾਮ ਦੇ ਵਿਅਕਤੀ ਦੀ ਤਲਾਸ਼ੀ ਲੈਣ ’ਤੇ ਉਸ ਪਾਸੋਂ 1 ਕਿੱਲੋ ਸੋਨਾ ਬਰਾਮਦ ਕੀਤਾ ਗਿਆ ਤੇ ਵਿਅਕਤੀ ਕੋਈ ਕਾਗਜ਼ ਪੱਤਰ ਨਹੀਂ ਦਿਖਾ ਸਕਿਆ। ਜਿਸ ਤੋਂ ਬਾਅਦ ਉਹਨਾਂ ਨੇ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

-PTC News