ਪੰਜਾਬ

ਪੰਜਾਬ ਪੁਲਿਸ ਅਧਿਕਾਰੀ ਵੱਲੋਂ ਨੌਜਵਾਨ ਨਾਲ ਬਦਫੈਲੀ

By Jasmeet Singh -- August 24, 2022 2:57 pm -- Updated:August 24, 2022 3:15 pm

ਅੰਮ੍ਰਿਤਸਰ, 24 ਅਗਸਤ: ਪੰਜਾਬ ਪੁਲਿਸ ਮੁਲਾਜ਼ਮ ਵੱਲੋਂ ਖ਼ਾਕੀ ਵਰਦੀ ਦਾ ਦੁਰਉਪਯੋਗ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਖ਼ਾਕੀ ਇੱਕ ਵਾਰ ਫਿਰ ਤੋਂ ਦਾਗਦਾਰ ਹੋ ਗਈ ਹੈ। ਸਬੰਧਤ ਪੁਲਿਸ ਅਧਿਕਾਰੀ ਪੁਲਿਸ ਕੰਟਰੋਲ ਰੂਮ ਵਿਚ ਸਹਾਇਕ ਸਬ ਇੰਸਪੈਕਟਰ ਦੇ ਅਹੁਦੇ 'ਤੇ ਤਾਇਨਾਤ ਹੈ।

ਕੁੜੀਆਂ ਨਾਲ ਜਬਰ ਜਨਾਹ ਦੇ ਮਾਮਲੇ ਅਕਸਰ ਹੀ ਸੁਨਣ 'ਚ ਆਉਂਦੇ ਨੇ ਪਰ ਇਥੇ ਮਾਮਲਾ ਪੂਰੀ ਤਰ੍ਹਾਂ ਉਲਟ ਹੈ। ਇੱਕ ਨੌਜਵਾਨ ਜਿਸਦੀ ਉਮਰ ਮਹਿਜ਼ 22 ਸਾਲ ਹੈ, ਉਸ ਉੱਤੇ ਨਸ਼ੇ ਦੇ 2 ਮੁਕੱਦਮੇ ਦਰਜ ਸਨ ਜਿਨ੍ਹਾਂ ਨੂੰ ਉਹ ਰੱਦ ਕਰਵਾਉਣਾ ਚਾਹੁੰਦਾ ਸੀ। ਇਸ ਬਾਬਤ ਉਸਦੀ ਮੁਲਾਕਾਤ ਪੁਲਿਸ ਕੰਟਰੋਲ ਰੂਮ 'ਚ ਤਾਇਨਾਤ ਪਵਨ ਕੁਮਾਰ ਨਾਲ ਹੋਈ ਜੋ ਪੁਲਿਸ ਲਾਈਨ 'ਚ ਕੁਆਰਟਰਾਂ 'ਚ ਰਹਿੰਦਾ ਹੈ।

ਪਵਨ ਵੱਲੋਂ ਕਥਿਤ ਇਲਜ਼ਾਮਾਂ ਹੇਠ ਫਸੇ ਮੁੰਡੇ ਨੂੰ ਰਾਹਤ ਦਿਲਵਾਉਣ ਦੇ ਬਦਲੇ ਪੁਲਿਸ ਲਾਈਨ ਸਥਿਤ ਆਪਣੇ ਕੁਆਟਰ ਵਿੱਚ ਸੱਦਿਆ ਗਿਆ। ਨੌਜਵਾਨ ਨੇ ਸੋਚਿਆ ਕਿ ਪੁਲਿਸ ਵਾਲਾ ਰਿਸ਼ਵਤ ਦੀ ਮੰਗ ਕਰੇਗਾ ਅਤੇ ਕੁਝ ਪੈਸਿਆਂ ਬਦਲੇ ਜੇ ਉਸ ਨੂੰ ਇਸ ਮੁਸੀਬਤ ਤੋਂ ਰਾਹਤ ਮਿਲ ਸਕਦੀ ਹੈ ਤਾਂ ਇਸ ਵਿਚ ਹਰਜ਼ ਹੀ ਕੀ ਹੈ।

ਪਰ ਇਥੇ ਮਾਮਲਾ ਕੁਝ ਹੋਰ ਹੀ ਨਿਕਲਿਆ, ਉਕਤ ਪੁਲਿਸ ਅਧਿਕਾਰੀ ਨੇ ਨੌਜਵਾਨ ਨੂੰ ਬੰਧਕ ਬਣਾ ਲਿਆ ਅਤੇ ਇਸ ਦਰਮਿਆਨ ਨੌਜਵਾਨ ਦਾ ਜਿਨਸੀ ਸ਼ੋਸ਼ਣ ਕੀਤਾ। ਉਥੋਂ ਨਿਕਲਣ ਮਗਰੋਂ ਪੀੜਿਤ ਨੌਜਵਾਨ ਵੱਲੋਂ ਹੌਂਸਲਾ ਜੁਟਾ ਸਾਰੀ ਘਟਨਾ ਦੀ ਜਾਣਕਾਰੀ ਥਾਣਾ ਸਿਵਲ ਲਾਈਨ ਦੇ ਪੁਲਿਸ ਸਟੇਸ਼ਨ 'ਚ ਦਿੱਤੀ ਗਈ ਜਿਸ ਤੋਂ ਬਾਅਦ ਮਹਿਕਮੇ ਵੱਲੋਂ ਆਪਣੇ ਪੁਲਿਸ ਅਧਿਕਾਰੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਦੱਸ ਦਈਏ ਕਿ ਪਵਨ ਕੁਮਾਰ ਵਿਆਹਿਆ ਹੋਇਆ ਹੈ ਅਤੇ ਹੁਣ ਅੰਮ੍ਰਿਤਸਰ ਪੁਲਿਸ ਵੱਲੋਂ ਪੁਲਿਸ ਅਧਿਕਾਰੀ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


-PTC News

  • Share