ਫਲਾਈਟ ਵਿੱਚ ਅਚਾਨਕ ਉੱਡਣ ਲੱਗੇ ਕਬੂਤਰ,ਯਾਤਰੀਆਂ ‘ਚ ਮਚਿਆ ਹੜਕੰਪ,ਦੇਖੋ ਵੀਡੀਓ

Pigeon Fly Inside flies inside Ahmedabad-Jaipur GoAir flight, Passengers Try To Catch Them
ਫਲਾਈਟ ਵਿੱਚ ਅਚਾਨਕ ਉੱਡਣ ਲੱਗੇ ਕਬੂਤਰ , ਯਾਤਰੀਆਂ 'ਚ ਮਚਿਆ ਹੜਕੰਪ, ਦੇਖੋ ਵੀਡੀਓ  

ਫਲਾਈਟ ਵਿੱਚ ਅਚਾਨਕ ਉੱਡਣ ਲੱਗੇ ਕਬੂਤਰ,ਯਾਤਰੀਆਂ ‘ਚ ਮਚਿਆ ਹੜਕੰਪ,ਦੇਖੋ ਵੀਡੀਓ:ਨਵੀਂ ਦਿੱਲੀ : ਅਹਿਮਦਾਬਾਦ ਤੋਂ ਜੈਪੁਰ ਜਾ ਰਹੀ ਗੋ ਏਅਰ ਫਲਾਈਟ ਵਿੱਚ ਉਸ ਸਮੇਂ ਹੰਗਾਮਾ ਸ਼ੁਰੂ ਹੋ ਗਿਆ, ਜਦੋਂ ਦੋ ਕਬੂਤਰ ਉਡਾਣ ਭਰਦੇ ਸਮੇਂ ਜਹਾਜ਼ ਵਿੱਚ ਦਾਖਲ ਹੋ ਗਏ ਸਨ। ਇਹ ਮਾਮਲਾ ਅਹਿਮਦਾਬਾਦ ਏਅਰਪੋਰਟ ਵਿਖੇ ਬੀਤੇ ਕੱਲ੍ਹ ਦਾ ਹੈ, ਉਸ ਵਕਤ ਯਾਤਰੀ ਜਹਾਜ਼ ਵਿਚ ਚੜ੍ਹ ਰਹੇ ਸਨ। ਗੋ ਏਅਰ ਫਲਾਈਟ ਜੀ 8-702 ਸ਼ੁੱਕਰਵਾਰ ਨੂੰ ਅਹਿਮਦਾਬਾਦ ਤੋਂ ਜੈਪੁਰ ਜਾ ਰਹੀ ਸੀ।

Pigeon Fly Inside flies inside Ahmedabad-Jaipur GoAir flight, Passengers Try To Catch Them
ਫਲਾਈਟ ਵਿੱਚ ਅਚਾਨਕ ਉੱਡਣ ਲੱਗੇ ਕਬੂਤਰ , ਯਾਤਰੀਆਂ ‘ਚ ਮਚਿਆ ਹੜਕੰਪ, ਦੇਖੋ ਵੀਡੀਓ

ਜਦੋਂ ਫਲਾਈਟ ਏਅਰਪੋਰਟ ਤੋਂ ਉਡਾਣ ਭਰਨ ਲੱਗੀ ਤਾਂ ਇੱਕ ਕਬੂਤਰ ਸਮਾਨ ਵਾਲੀ ਸ਼ੈਲਫ ਵਿਚੋਂ ਬਾਹਰ ਆ ਗਿਆ ਸੀ। ਜਿਸ ਤੋਂ ਬਾਅਦ ਕਬੂਤਰ ਨੂੰਜਹਾਜ਼ ਵਿੱਚ ਵੇਖਦਿਆਂ ਯਾਤਰੀਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਹਾਜ਼ ਦੇ ਅਮਲੇ ਨੇ ਗੇਟ ਖੋਲ੍ਹ ਕੇ ਕਬੂਤਰ ਨੂੰ ਬਾਹਰ ਕੱਢਿਆ। ਅਹਿਮਦਾਬਾਦ ਹਵਾਈ ਅੱਡੇ ‘ਤੇ ਉਡਾਣ ਭਰਨ ਲਈ ਤਿਆਰ ਹਵਾਈ ਜਹਾਜ਼ ਵਿਚ ਵੜੇ 2 ਕਬੂਤਰਾਂ ਨੂੰ ਦੇਖ ਕੇ ਯਾਤਰੀਆਂ ਅਤੇ ਫਲਾਈਟਕਰਮਚਾਰੀਆਂ ਦੇ ਹੋਸ਼ ਉੱਡ ਗਏ।

Pigeon Fly Inside flies inside Ahmedabad-Jaipur GoAir flight, Passengers Try To Catch Them
ਫਲਾਈਟ ਵਿੱਚ ਅਚਾਨਕ ਉੱਡਣ ਲੱਗੇ ਕਬੂਤਰ , ਯਾਤਰੀਆਂ ‘ਚ ਮਚਿਆ ਹੜਕੰਪ, ਦੇਖੋ ਵੀਡੀਓ

ਅਹਿਮਦਾਬਾਦ ਤੋਂ ਜੈਪੁਰ ਨੂੰ ਜਾਣ ਦੇ ਲਈ ਗੋ ਏਅਰ ਫਲਾਈਟ ਜੀ -8-702 ਸ਼ਾਮ 4.30 ਵਜੇ ਅਪ੍ਰੋਨ ‘ਤੇ ਲਿਆਂਦੀ ਗਈ। ਇਸ ਦੌਰਾਨ ਯਾਤਰੀ ਵੀ ਹਵਾਈ ਜਹਾਜ਼ ਦੇ ਵਿੱਚ ਬੈਠ ਗਏ ਸਨ ਅਤੇ ਫਲਾਈਟ ਦਾ ਗੇਟ ਵੀ ਬੰਦ ਕਰ ਦਿੱਤਾ। ਇਸ ਤੋਂ ਬਾਅਦ ਸ਼ਾਮ 4.50 ਵਜੇ ਹਵਾਈ ਜਹਾਜ਼ ਉਡਾਣ ਭਰਨ ਲਈ ਰਨਵੇ ‘ਤੇ ਲਿਆਂਦਾ ਗਿਆ।

Pigeon Fly Inside flies inside Ahmedabad-Jaipur GoAir flight, Passengers Try To Catch Them
ਫਲਾਈਟ ਵਿੱਚ ਅਚਾਨਕ ਉੱਡਣ ਲੱਗੇ ਕਬੂਤਰ , ਯਾਤਰੀਆਂ ‘ਚ ਮਚਿਆ ਹੜਕੰਪ, ਦੇਖੋ ਵੀਡੀਓ

ਜਦੋਂ ਇਕ ਯਾਤਰੀ ਨੇ ਬੈਗ ਰੱਖਣ ਲਈ ਸ਼ੈਲਫ ਖੋਲ੍ਹਿਆ ਤਾਂ ਦੋ ਕਬੂਤਰ ਉਸ ਵਿਚੋਂ ਬਾਹਰ ਆ ਗਏ।ਉਡਾਣ ਵਿਚ ਕਬੂਤਰਾਂ ਨੂੰ ਦੇਖ ਯਾਤਰੀ ਹੈਰਾਨ ਰਹਿ ਗਏ। ਕਬੂਤਰ ਹਵਾਈ ਜਹਾਜ਼ ਵਿਚ ਇਕ ਕਿਨਾਰੇ ਤੋਂ ਦੂਜੇ ਕਿਨਾਰੇ ਵੱਲ ਉੱਡਣ ਲੱਗੇ ਤੇ ਯਾਤਰੀਆਂ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਆਖਰਕਾਰ ਬਹੁਤ ਕੋਸ਼ਿਸ਼ ਦੇ ਬਾਅਦ ਕਬੂਤਰਾਂ ਨੂੰ ਫਲਾਈਟ ਦਾ ਗੇਟ ਤੋਂ ਖੋਲ੍ਹ ਕੇ ਬਾਹਰ ਕੱਢਿਆ ਗਿਆ ਹੈ।
-PTCNews