ਹਾਦਸੇ/ਜੁਰਮ

ਦੇਰ ਰਾਤ ਸ਼ਰਧਾਲੂਆਂ ਦੀ ਪਲਟੀ ਟਰਾਲੀ, 2 ਦੀ ਮੌਤ, 32 ਲੋਕ ਜ਼ਖ਼ਮੀ

By Riya Bawa -- August 07, 2022 11:40 am

ਆਨੰਦਪੁਰ ਸਾਹਿਬ: ਪੰਜਾਬ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਆਏ ਦਿਨ ਅਖ਼ਬਾਰਾਂ ਤੇ ਨਿਊਜ਼ ਚੈਨਲ 'ਤੇ ਰੋਜਾਨਾ ਸੜਕ ਹਾਦਸੇ ਨਾਲ ਜੁੜੀਆਂ ਖ਼ਬਰਾਂ ਵੇਖਣ ਨੂੰ ਮਿਲਦੀਆਂ ਹਨ। ਅੱਜ ਤਾਜਾਂ ਮਾਮਲਾ ਭਰਤਗੜ੍ਹ ਦੇ ਨਜ਼ਦੀਕ ਬੜਾ ਪਿੰਡ ਕੋਲ ਵਾਪਰਿਆ ਹੈ ਜਿਥੇ ਦੇਰ ਰਾਤ ਸ਼ਰਧਾਲੂਆਂ ਦੀ ਟਰਾਲੀ ਪਲਟ ਗਈ।

ਇਸ ਹਾਦਸੇ 'ਚ 2 ਦੀ ਮੌਤ, 2 ਦੀ ਹਾਲਤ ਨਾਜ਼ੁਕ ਅਤੇ ਕਰੀਬ 32 ਲੋਕ ਜ਼ਖ਼ਮੀ ਹੋਣ ਦੀ ਖ਼ਬਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਸ਼ਰਧਾਲੂ ਫਤਿਹਾਬਾਦ ਟੋਹਾਣਾ ਤੋਂ ਨੈਣਾ ਦੇਵੀ ਜਾ ਰਹੇ ਸਨ।

ਇਹ ਵੀ ਪੜ੍ਹੋ : 'ਆਪ' ਨੇ ਆਪਣੀ ਜਿੱਤ ਦੇ ਜਸ਼ਨ ਨੂੰ ਮਨਾਉਣ ਲਈ ਸਰਕਾਰੀ ਖਜ਼ਾਨੇ ਨੂੰ ਲਾਇਆ ਲੱਖਾਂ ਦਾ ਚੂਨਾ

-PTC News

  • Share