Tue, Apr 23, 2024
Whatsapp

ਜਲੰਧਰ 'ਚ ਪਿਟਬੁੱਲ ਨੇ 12 ਸਾਲਾ ਬੱਚੇ ਨੂੰ ਨੋਚਿਆ, ਹਾਲਤ ਗੰਭੀਰ

Written by  Jashan A -- January 29th 2020 01:50 PM -- Updated: January 29th 2020 01:55 PM
ਜਲੰਧਰ 'ਚ ਪਿਟਬੁੱਲ ਨੇ 12 ਸਾਲਾ ਬੱਚੇ ਨੂੰ ਨੋਚਿਆ, ਹਾਲਤ ਗੰਭੀਰ

ਜਲੰਧਰ 'ਚ ਪਿਟਬੁੱਲ ਨੇ 12 ਸਾਲਾ ਬੱਚੇ ਨੂੰ ਨੋਚਿਆ, ਹਾਲਤ ਗੰਭੀਰ

ਜਲੰਧਰ 'ਚ ਪਿਟਬੁੱਲ ਨੇ 12 ਸਾਲਾ ਬੱਚੇ ਨੂੰ ਨੋਚਿਆ, ਹਾਲਤ ਗੰਭੀਰ,ਜਲੰਧਰ : ਜਲੰਧਰ ਦੇ ਮਾਈ ਹੀਰਾਂ ਗੇਟ 'ਤੇ 12 ਸਾਲਾ ਬੱਚੇ 'ਤੇ ਪਿਟਬੁੱਲ ਕੁੱਤੇ ਨੇ ਬੇਰਿਹਮੀ ਨਾਲ ਹਮਲਾ ਕਰ ਦਿਤਾ। ਮਿਲੀ ਜਾਣਕਾਰੀ ਮੁਤਾਬਕ ਇਹ ਹਮਲਾ ਉਸ ਸਮੇਂ ਹੋਇਆ,ਜਦੋਂ ਬੱਚਾ ਟਿਊਸ਼ਨ ਪੜ੍ਹ ਕੇ ਆ ਰਿਹਾ ਸੀ। Pitbull Attack On Child In Jalandhar ਬੱਚੇ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਬਾਹਰ ਆ ਕੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਉਸ ਪਿਟਬੁੱਲ ਨੇ ਬੱਚੇ ਨੂੰ ਨਾ ਛਡਿਆ। ਹੋਰ ਪੜ੍ਹੋ:ਫਿਰੋਜ਼ਪੁਰ: ਕੇਂਦਰੀ ਜੇਲ੍ਹ ‘ਚੋਂ 4 ਮੋਬਾਈਲ ਫੋਨ ਤੇ ਬੀੜੀਆਂ ਦੇ ਬੰਡਲ ਬਰਾਮਦ, 4 ਹਵਾਲਾਤੀਆਂ ਸਣੇ 5 ‘ਤੇ ਪਰਚਾ ਫਿਰ ਲੋਕੀ ਆਪਣੇ ਘਰੋਂ ਡੰਡੇ ਅਤੇ ਕਈ ਪ੍ਰਕਾਰ ਦੀਆਂ ਚੀਜਾਂ ਮਾਰਨ ਨੂੰ ਲੈ ਆਏ,ਪਰ ਪਿਟਬੁੱਲ ਕੁੱਤਾ ਉਸ ਬੱਚੇ ਨੂੰ ਬੁਰੇ ਤਰੀਕੇ ਨਾਲ ਨੋਚਦਾ ਰਿਹਾ। Pitbull Attack On Child In Jalandhar ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਨੰ. 3 ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ। ਇਸ ਤੋਂ ਬਾਅਦ ਲੋਕਾਂ ਨੇ ਇਲਜਾਮ ਲਗਾਇਆ ਕਿ ਉਹੀ ਪਿਟਬੁੱਲ ਕਈ ਵਾਰ ਕਿੰਨੇ ਹੀ ਲੋਕਾਂ 'ਤੇ ਹਮਲਾ ਕਰ ਚੁੱਕਾ ਹੈ। ਇਸ ਦੇ ਨਾਲ ਹੀ ਪਿਟਬੁੱਲ ਦੇ ਮਾਲਕ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। -PTC News  


Top News view more...

Latest News view more...