Sat, Apr 20, 2024
Whatsapp

ਖੂੰਖਾਰ ਕੁੱਤੇ ਨੇ ਲੜਕੀ ਨੂੰ ਬੁਰੀ ਤਰ੍ਹਾਂ ਨੋਚਿਆ (ਤਸਵੀਰਾਂ)

Written by  Joshi -- February 12th 2018 03:55 PM -- Updated: February 12th 2018 03:56 PM
ਖੂੰਖਾਰ ਕੁੱਤੇ ਨੇ ਲੜਕੀ ਨੂੰ ਬੁਰੀ ਤਰ੍ਹਾਂ ਨੋਚਿਆ (ਤਸਵੀਰਾਂ)

ਖੂੰਖਾਰ ਕੁੱਤੇ ਨੇ ਲੜਕੀ ਨੂੰ ਬੁਰੀ ਤਰ੍ਹਾਂ ਨੋਚਿਆ (ਤਸਵੀਰਾਂ)

pitbull attacks girl in punjab: ਪਿਟਬੁੱਲ ਕੁੱਤੇ ਨੇ 12 ਸਾਲਾ ਲੜਕੀ ਦਾ ਕੀਤਾ ਇਹ ਹਾਲ ਅੱਜਕੱਲ੍ਹ ਲੋਕਾਂ 'ਚ ਖੂੰਖਾਰ ਕੁੱਤਿਆਂ ਨੂੰ ਘਰਾਂ 'ਚ ਪਾਲਣ ਦਾ ਕ੍ਰੇਜ਼ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ ਅਤੇ ਕਈ ਵਾਰ ਅਜਿਹੇ ਹਮਲੇ ਜਾਨਲੇਵਾ ਸਾਬਿਤ ਹੁੰਦੇ ਹਨ। ਹੁਣ ਇੱਕ ਤਾਜ਼ਾ ਮਾਮਲੇ 'ਚ ਨਵਾਂਸ਼ਹਿਰ ਨਜ਼ਦੀਕ ਪੈਂਦੇ ਬੰਗਾ 'ਚ ਇਕ ਪਾਲਤੂ ਪਿਟਬੁੱਲ ਕੁੱਤੇ ਨੇ 12 ਸਾਲਾ ਲੜਕੀ 'ਤੇ ਖਤਰਨਾਕ ਹਮਲਾ ਕਰ ਕੇ ਉਸਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। pitbull attacks girl in punjab: ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੀੜਤਾ ਲੜਕੀ ਆਪਣੀ ਭੂਆ ਦੇ ਨਾਲ ਮੰਦਿਰ ਮੱਥਾ ਟੇਕ ਕੇ ਵਾਪਿਸ ਆ ਰਹੀ ਸੀ। ਜਦੋਂ ਉਹ ਘਰ ਦੇ ਕੋਲ ਪਹੁੰਚੀ ਤਾਂ ਗੁਆਂਢੀ ਦੌਲਤ ਸਿੰਘ ਨਾਂ ਦੇ ਵਿਅਕਤੀ ਵੱਲੋਂ ਘਰ 'ਚ ਰੱਖੇ ਪਿੱਟਬੁੱਲ ਕੁੱਤੇ ਵੱਲੋਂ ਲੜਕੀ 'ਤੇ ਹਮਲਾ ਬੋਲ ਦਿੱਤਾ ਗਿਆ। ਇਸ ਹਮਲੇ 'ਚ ਕੁੱਤੇ ਨੇ ਲੜਕੀ ਦੇ ਬੁੱਲ ਤੇ ਨੱਕ ਨੂੰ ਬੁਰੀ ਤਰ੍ਹਾਂ ਨੋਚ ਲਿਆ। ਇਸ ਮਾਮਲੇ 'ਤੇ ਪੀੜਤ ਲੜਕੀ ਦੀ ਮਾਂ ਨੇ ਕੁੱਤੇ ਦੇ ਮਾਲਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਕਿਸੇ ਤਰ੍ਹਾਂ ਲੜਕੀ ਨੂੰ ਕੁੱਤੇ ਤੋਂ ਛੁਡਵਾਇਆ ਗਿਆ ਅਤੇ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। —PTC News


Top News view more...

Latest News view more...