ਮੁੱਖ ਖਬਰਾਂ

ਪੇਟੈਂਟ ਲਈ ਅਰਜ਼ੀ ਦੇਣ ਵਾਲੇ ਸਾਰੇ ਵਿਦਿਅਕ ਅਦਾਰਿਆਂ ਦੀ ਫੀਸ 'ਚ 80 ਫ਼ੀਸਦ ਕਟੌਤੀ ਦਾ ਐਲਾਨ

By Shanker Badra -- August 18, 2021 11:40 am

ਨਵੀਂ ਦਿੱਲੀ : ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਪੇਟੈਂਟ ਲਈ ਅਰਜ਼ੀ ਦੇਣ ਵਾਲੇ ਸਾਰੇ ਮਾਨਤਾ ਪ੍ਰਾਪਤ ਵਿੱਦਿਅਕ ਅਦਾਰਿਆਂ ਦੀ ਫ਼ੀਸ 80 ਫ਼ੀਸਦ ਘਟਾਉਣ ਦਾ ਐਲਾਨ ਕੀਤਾ ਹੈ। ਇਹ ਸੰਸਥਾਵਾਂ ਦੇਸ਼ ਵਿੱਚ ਹੋਣ ਜਾਂ ਵਿਦੇਸ਼ਾਂ ਵਿੱਚ ਉਨ੍ਹਾਂ ਨੂੰ ਇਸ ਛੋਟ ਦਾ ਲਾਭ ਮਿਲੇਗਾ। ਗੋਇਲ ਨੇ ਮੰਗਲਵਾਰ ਨੂੰ ਕਿਹਾ ਕਿ ਪਹਿਲਾਂ 80 ਫ਼ੀਸਦ ਫ਼ੀਸ ਕਟੌਤੀ ਸਾਰੇ ਮਾਨਤਾ ਪ੍ਰਾਪਤ ਵਿਦਿਅਕ ਅਦਾਰਿਆਂ ਲਈ ਉਪਲਬਧ ਸੀ, ਜੋ ਸਰਕਾਰ ਦੀ ਮਲਕੀਅਤ ਹਨ।

ਪੇਟੈਂਟ ਲਈ ਅਰਜ਼ੀ ਦੇਣ ਵਾਲੇ ਸਾਰੇ ਵਿਦਿਅਕ ਅਦਾਰਿਆਂ ਦੀ ਫੀਸ 'ਚ 80 ਫ਼ੀਸਦ ਕਟੌਤੀ ਦਾ ਐਲਾਨ

ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਗਾਇਕ ਸਿੰਗਾ ਅਤੇ ਉਸਦੇ ਸਾਥੀ ਖ਼ਿਲਾਫ਼ ਐੱਫਆਈਆਰ ਦਰਜ , ਜਾਣੋ ਪੂਰਾ ਮਾਮਲਾ

ਪੀਯੂਸ਼ ਗੋਇਲ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਇਹ ਬਿਲਕੁਲ ਬੇਇਨਸਾਫ਼ੀ ਹੈ। ਅਜਿਹੀ ਸਥਿਤੀ ਵਿੱਚ ਨਵੀਨਤਾ ਸਿਰਫ ਸਰਕਾਰੀ ਅਦਾਰਿਆਂ ਤੋਂ ਆਵੇਗੀ। ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀਆਈਆਈ) ਦੁਆਰਾ ਆਯੋਜਿਤ ਬੌਧਿਕ ਸੰਪਤੀ ਬਾਰੇ ਵੈਬਿਨਾਰ ਨੂੰ ਸੰਬੋਧਨ ਕਰਦਿਆਂ ਗੋਇਲ ਨੇ ਕਿਹਾ, “ਹੁਣ ਸਾਰੇ ਮਾਨਤਾ ਪ੍ਰਾਪਤ ਵਿਦਿਅਕ ਅਦਾਰਿਆਂ ਨੂੰ 80 ਪ੍ਰਤੀਸ਼ਤ ਫੀਸ ਕਟੌਤੀ ਉਪਲਬਧ ਹੋਵੇਗੀ।

ਪੇਟੈਂਟ ਲਈ ਅਰਜ਼ੀ ਦੇਣ ਵਾਲੇ ਸਾਰੇ ਵਿਦਿਅਕ ਅਦਾਰਿਆਂ ਦੀ ਫੀਸ 'ਚ 80 ਫ਼ੀਸਦ ਕਟੌਤੀ ਦਾ ਐਲਾਨ

ਉਨ੍ਹਾਂ ਕਿਹਾ ਕਿ ਚਾਹੇ ਉਹ ਸਰਕਾਰੀ ਸੰਸਥਾਵਾਂ ਹੋਣ, ਸਰਕਾਰੀ ਸਹਾਇਤਾ ਪ੍ਰਾਪਤ ਸੰਸਥਾਵਾਂ ਜਾਂ ਪ੍ਰਾਈਵੇਟ ਸੰਸਥਾਵਾਂ। ਇਹ ਸੰਸਥਾਵਾਂ ਦੇਸ਼ ਵਿੱਚ ਹੋਣ ਜਾਂ ਵਿਦੇਸ਼ਾਂ ਵਿੱਚ ਉਨ੍ਹਾਂ ਨੂੰ ਇਹ ਰਿਆਇਤ ਮਿਲੇਗੀ। ਉਨ੍ਹਾਂ ਕਿਹਾ ਕਿ ਸਾਰੀਆਂ ਮਾਨਤਾ ਪ੍ਰਾਪਤ ਵਿਦਿਅਕ ਸੰਸਥਾਵਾਂ, ਯੂਨੀਵਰਸਿਟੀਆਂ, ਸਕੂਲਾਂ ਅਤੇ ਕਾਲਜਾਂ ਨੂੰ 80 ਫੀਸਦੀ ਫੀਸ ਕਟੌਤੀ ਦਾ ਲਾਭ ਮਿਲੇਗਾ।

ਪੇਟੈਂਟ ਲਈ ਅਰਜ਼ੀ ਦੇਣ ਵਾਲੇ ਸਾਰੇ ਵਿਦਿਅਕ ਅਦਾਰਿਆਂ ਦੀ ਫੀਸ 'ਚ 80 ਫ਼ੀਸਦ ਕਟੌਤੀ ਦਾ ਐਲਾਨ

ਪੜ੍ਹੋ ਹੋਰ ਖ਼ਬਰਾਂ : ਛੁੱਟੀ ਆਏ 3 ਫ਼ੌਜੀ ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ , ਭਾਖੜਾ ਨਹਿਰ 'ਚ ਡਿੱਗੀ ਕਾਰ

ਇਸਦਾ ਅਰਥ ਹੈ ਕਿ ਕਿਸੇ ਸੰਸਥਾ ਲਈ ਪ੍ਰਕਾਸ਼ਨ ਜਾਂ ਨਵੀਨੀਕਰਨ ਦੀ ਫੀਸ 4,24,500 ਰੁਪਏ ਤੋਂ ਘੱਟ ਕੇ 85,000 ਰੁਪਏ ਹੋ ਜਾਵੇਗੀ। ਗੋਇਲ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਇਹ ਯੂਨੀਵਰਸਿਟੀਆਂ ਲਈ ਇੱਕ ਵੱਡਾ ਹੁਲਾਰਾ ਹੋਵੇਗਾ ਅਤੇ ਮੈਨੂੰ ਉਮੀਦ ਹੈ ਕਿ ਬਹੁਤ ਸਾਰੀਆਂ ਨਵੀਆਂ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਇਸ ਵਿੱਚ ਹਿੱਸਾ ਲੈਣਗੀਆਂ।
-PTCNews

  • Share