
ਖੇਤੀ ਕਾਨੂੰਨਾਂ ਨੂੰ ਲੈ ਕੇ ਵੀਰਵਾਰ ਦਾ ਦਿਨ ਕਾਫੀ ਸੰਘਰਸ਼ ਪੂਰਨ ਰਿਹਾ ..ਕਿਸਾਨ ਯੂਨੀਅਨਾਂ ਦੇ ਸੱਦੇ ‘ਤੇ ਪੰਜਾਬ ‘ਚ ਪੂਰਨ ਤੌਰ ‘ਤੇ Chakka Jam ਰਿਹਾ ..ਦੂਜੇ ਪਾਸੇ ਦਿੱਲੀ ਦੀ ਸਿਆਸਤ ਵੀ ਪੰਜਾਬ ਤੇ ਕੇਂਦਰਿਤ ਰਹੀ ..ਕੇਂਦਰੀ ਰੇਲ ਮੰਤਰੀ Piyush Goyal ਵੱਲੋਂ ਪੰਜਾਬ ਬੀ.ਜੇ.ਪੀ ਲੀਡਰਸ਼ਿਪ ਅਤੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਵੱਖਰੇ –ਵੱਖਰੇ ਤੌਰ ‘ਤੇ ਮੀਟਿੰਗ ਕੀਤੀ ਗਈ ..ਪੰਜਾਬ ਬੀਜੇਪੀ ਅਤੇ ਕਾਂਗਰਸ ਨੇਤਾਵਾਂ ਨਾਲ ਬੈਠਕ ਤੋਂ ਬਾਅਦ ਰੇਲ ਮੰਤਰੀ ਨੇ ਸਪੱਸ਼ਟ ਕੀਤਾ ਕਿ ਰੇਲਵੇ ਮਾਲ ਗੱਡੀਆ ਚਲਾਉਣ ਲਈ ਤਿਆਰ ਹੈ ਲਿਹਾਜਾ ਪੰਜਾਬ ਸਰਕਾਰ railway ਟਰੈਕਾਂ ਨੂੰ ਪੂਰਨ ਤੌਰ ‘ਤੇ ਖਾਲੀ ਕਰਵਾਏ ਅਤੇ ਰੇਲਵੇ ਸੰਪਤੀ ਦੀ ਜ਼ਿੰਮੇਵਾਰੀ ਲਏ .

ਹੋਰ ਪੜ੍ਹੋ:ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ , ਇਸ ਦਿਨ ਤੋਂ ਖੁੱਲ੍ਹਣਗੇ ਕਾਲਜ ਤੇ ਯੂਨੀਵਰਸਿਟੀਆਂ
ਇਸ ਮੌਕੇ ਪਿਯੂਸ਼ ਗੋਇਲ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਪੰਜਾਬ ਦੀ ਲੀਡਰਸ਼ਿਪ ਤੋਂ ਜੋ ਜਾਣਕਾਰੀ ਮਿਲੀ ਹੈ ਉਸ ਤੋਂ ਸਾਫ਼ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਹਾਲੇ ਵੀ ਕੁਝ ਕਿਸਾਨ ਜਥੇਬੰਦੀਆਂ ਰੇਲਵੇ ਟਰੈਂਕਾਂ ‘ਤੇ ਡਟੀਆਂ ਹੋਈਆਂ ਹਨ..ਪੰਜਾਬ ਸਰਕਾਰ ਵੱਲੋਂ ਵੀ ਆਪਣੇ ਤੌਰ ‘ਤੇ ਵੀ ਕਿਸਾਨ ਜਥੇਬੰਦੀਆਂ ਨੂੰ ਰੇਲਵੇ ਲਾਈਨ ਖਾਲੀ ਕਰਨ ਦੀ ਬੇਨਤੀ ਕੀਤੀ ਗਈ ਸੀ ਪਰ ਬਾਵਜੂਦ ਇਸ ਦੇ ਕੁਝ ਕਿਸਾਨ ਜਥੇਬੰਦੀਆਂ ਨੇ ਰੇਲਵੇ ਲਾਈਨਾਂ ਨੂੰ ਖਾਲੀ ਨਹੀਂ ਕੀਤਾ ..ਰੇਲ ਮੰਤਰੀ ਦੇ ਸੱਪਸ਼ਟੀਕਰਨ ਤੋਂ ਬਾਅਦ ਇੱਕ ਗੱਲ ਸਾਫ਼ ਹੋ ਗਈ ਹੈ ਕਿ ਹਾਲੇ ਪੰਜਾਬ ਅੰਦਰ ਰੇਲ ਗੱਡੀਆਂ ਦੀ ਗੂੰਜ ਸੁਣਾਈ ਨਹੀਂ ਦੇਵਗੀ

ਕੇਂਦਰੀ ਰੇਲ ਮੰਤਰੀ ਨਾਲ ਕੀਤੀ ਗਈ ਮੁਲਾਕਾਤ ਤੋਂ ਬਾਅਦ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਵੱਲੋਂ ਪੀ.ਟੀ.ਸੀ.ਨਿਊਜ਼ ਨਾਲ ਖਾਸ ਗੱਲਬਾਤ ਕਰਦਿਆ ਇਲਜ਼ਾਮ ਲਗਾਇਆ ਕਿ ਕੇਂਦਰੀ ਮੰਤਰੀ ਪਿਯੂਸ਼ ਗੋਇਲ ਵੱਲੋਂ ਕਾਂਗਰਸੀ ਸੰਸਦ ਮੈਂਬਰਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਨੂੰ ਸਿਆਸੀ ਤੌਰ ‘ਤੇ ਧਮਕਾਇਆ ਗਿਆ ..ਬਿੱਟੂ ਨੇ ਕਿਹਾ ਕਿ ਜਦੋਂ ਉਹਨਾਂ ਨੇ ਕਿਸਾਨੀ ਖਦਸ਼ੇ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਰੇਲ ਮੰਤਰੀ ਨੇ ਸਾਫ ਕਿਹਾ ਕਿ ਖੇਤੀ ਕਾਨੂੰਨ ਕਿਸੇ ਵੀ ਹਾਲਤ ‘ਚ ਵਾਪਿਸ ਨਹੀਂ ਹੋਣਗੇ ਅਤੇ ਇਹਨਾਂ ‘ਚ ਤਰਮੀਮਾਂ ਹਾਲੇ ਸੰਭਵ ਨਹੀਂ ਹਨ ।ਸਾਂਸਦ ਬਿੱਟੂ ਨੇ ਕਿਹਾ ਕਿ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਰੇਲ ਮੰਤਰੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਪੁਰਾ ਦੇਸ਼ ਖੇਤੀ ਕਾਨੂੰਨ ਨੂੰ ਮੰਨ ਰਿਹਾ ਹੈ ਪੰਜਾਬ ਕਿਉਂ ਨਹੀਂ ?

ਪੰਜਾਬ ਪ੍ਰਧਾਨ ਮੰਤਰੀ ਦੀ ਗੱਲ ਮੰਨਣ ਤੋਂ ਇਨਕਾਰੀ ਕਿਉਂ ਹੋ ਚੁੱਕਾ ਹੈ ? ਉਹਨਾਂ ਨੇ ਕਿਹਾ ਕਿ ਰੇਲ ਮੰਤਰੀ ਦੇ ਇਹਨਾਂ ਸ਼ਬਦਾਂ ਤੋਂ ਸੱਪਸ਼ਟ ਹੈ ਕਿ ਕੇਂਦਰ ਪੰਜਾਬ ਦੇ ਕਿਸਾਨਾਂ ਦੀ ਗੱਲ ਸੁਣਨ ਲਈ ਨਾ ਤਾਂ ਤਿਆਰ ਹੈ ਨਾ ਹੀ ਇਛੁੱਕ ਹੈ ।
ਅੱਜ ਦੀ ਮੀਟਿੰਗ ਤੋਂ ਬਾਅਦ ਇਹ ਗੱਲ ਸਾਫ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਕੇਂਦਰ ਪ੍ਰਤੀ ਹੋਰ ਤਿੱਖਾ ਹੋਵੇਗਾ ਅਤੇ ਪੰਜਾਬ ਦੀ ਸਿਆਸੀ ਧਰਾਤਲ ਤੇ ਸਿਆਸੀ ਸਰਗਰਮੀ ਦਾ ਪਾਰਾ ਹੋਰ ਵਧੇਗਾ ।
– ਰਮਨਦੀਪ ਸ਼ਰਮਾ