ਦੇਸ਼- ਵਿਦੇਸ਼

89 ਸਾਲਾ ਪਿੱਜ਼ਾ ਡਲਿਵਰੀ ਬੁਆਏ ਨੂੰ ਮਿਲੀ ਲੱਖਾਂ ਦੀ ਟਿਪ

By Jagroop Kaur -- October 04, 2020 1:10 pm -- Updated:Feb 15, 2021

ਵਾਸ਼ਿੰਗਟਨ : ਕਿਸੇ ਨੇ ਸੱਚ ਹੀ ਕਿਹਾ ਹੈ ਕਿ ਈਮਾਨਦਾਰੀ ਨਾਲ ਕੀਤੀ ਮਿਹਨਤ ਕਿਸਮਤ ਬਦਲ ਸਕਦੀ ਹੈ। ਇਸ ਗੱਲ ਨੂੰ 89 ਸਾਲਾ ਪਿੱਜ਼ਾ ਡਿਲਿਵਰੀ ਬੁਆਏ ਡੇਰਲਿਨ ਨੀਵੀ ਨੇ ਸਹੀ ਸਾਬਤ ਕਰ ਦਿਖਾਇਆ ਹੈ। ਡੇਰਲਿਨ ਦੀ ਇਮਾਨਦਾਰੀ ਅਤੇ ਜਜ਼ਬੇ ਨੇ ਉਨ੍ਹਾਂ ਨੂੰ ਟਿਪਸ ਦੇ ਤੌਰ 'ਤੇ 12 ਹਜ਼ਾਰ ਡਾਲਰ ਮਤਲਬ 9 ਲੱਖ ਰੁਪਏ ਦਵਾਏ । ਜਾਣਕਾਰੀ ਮੁਤਾਬਿਕ ਡੇਰਲਿਨ ਅਮਰੀਕਾ ਦੇ ਪੱਛਮੀ ਰਾਜ ਉਟਾਹ 'ਚ ਪਾਪਾ ਜੋਨਸ ਬ੍ਰਾਂਡ ਦੇ ਪਿੱਜ਼ਾ ਡਿਲਿਵਰੀ ਦਾ ਕੰਮ ਕਰਦੇ ਹਨ। ਉਹ ਹਫਤੇ ਵਿਚ ਲੱਗਭਗ 30 ਘੰਟੇ ਪੂਰੀ ਮਿਹਨਤ ਨਾਲ ਕੰਮ ਕਰਦੇ ਹਨ।TikTok star delivers $12,000 'tip' to 89-year-old pizza delivery driver  struggling to make ends meet | Daily Mail Onlineਦਸਦੀਏ ਕਿ ਡੇਰਲਿਨ ਨੀਵੀ ਕੁਝ ਹਫਤੇ ਪਹਿਲਾਂ ਇਕ ਪਾਈਨ ਐਪਲ ਪਿੱਜ਼ਾ ਡਿਲਿਵਰ ਕਰਨ ਗਏ ਸਨ। ਗਲੈਡੀ ਨੇ ਜਦੋਂ ਦਰਵਾਜਾ ਖੋਲ੍ਹਿਆ ਉਦੋਂ ਡੇਰਲਿਨ ਨੇ ਗੱਲਬਾਤ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ 'ਹਾਏ ਗੋਰਜਸ' (Hi, gorgeous!) ਬਸ ਇੰਨਾ ਕਹਿਣ ਦੀ ਦੇਰ ਸੀ ਕਿ ਗਲੈਡੀ ਵਾਲਡੇਜ ਬੇੱਹਦ ਖੁਸ਼ ਹੋ ਗਈਂ । 32 ਸਾਲਾ ਗਲੈਡੀ ਵਾਲਡੇਜ ਨੇ ਡੇਰਲਿਨ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਬਹੁਤ ਮਿਲਾਪੜੇ, ਪਿਆਰੇ ਅਤੇ ਚੰਗੀ ਨੀਅਤ ਵਾਲੇ ਇਨਸਾਨ ਹਨ।89-Year-Old Utah Pizza Delivery Driver Gets $12,000 Tip | News Breakਕਾਰਲੋਸ ਨੂੰ ਡੇਰਲਿਨ ਦਾ ਸੁਭਾਅ ਅਤੇ ਈਮਾਨਦਾਰੀ ਦੇ ਨਾਲ ਇਸ ਉਮਰ ਵਿਚ ਵੀ ਪਿੱਜ਼ਾ ਡਿਲਿਵਰ ਕਰਨ ਜਿਹਾ ਕੰਮ ਕਰਨ ਦੀ ਗੱਲ ਬਹੁਤ ਚੰਗੀ ਲੱਗੀ। ਇਸੇ ਕਾਰਨ ਉਹਨਾਂ ਨੇ ਉਹਨਾਂ ਦੇ ਦਰਵਾਜੇ ਦੀ ਘੰਟੀ ਨੇੜੇ ਲੱਗੇ ਕੈਮਰੇ ਦੀ ਫੁਟੇਜ ਨੂੰ ਟਿਕਟਾਕ 'ਤੇ ਪੋਸਟ ਕਰ ਦਿੱਤਾ। ਉਹਨਾਂ ਦੇ ਫਾਲੋਅਰਜ ਨੇ ਡੇਰਲਿਨ ਨੂੰ ਬਹੁਤ ਪਸੰਦ ਕੀਤਾ ਅਤੇ ਉਹਨਾਂ ਨੇ ਡੇਰਲਿਨ ਦੇ ਲਈ ਹਜ਼ਾਰਾਂ ਮੈਸੇਜ ਭੇਜੇ।

Derlin Newey: 89-year-old delivery driver gets KSh 1.3 million tipਇਸ ਨੂੰ ਦੇਖਦੇ ਹੋਏ ਵਾਲਡੇਜ ਪਰਿਵਾਰ ਨੇ ਕਈ ਵਾਰ ਪਿੱਜ਼ਾ ਆਰਡਰ ਕੀਤਾ ਅਤੇ ਡਿਲਿਵਰੀ ਲਿਆਉਣ ਲਈ ਡੇਰਲਿਨ ਨੂੰ ਹੀ ਕਿਹਾ ਅਤੇ ਜਦੋਂ ਵੀ ਆਏ ਉਦੋਂ-ਉਦੋਂ ਵਾਲਡੇਜ ਪਰਿਵਾਰ ਨੇ ਡੇਰਲਿਨ ਦਾ ਵੀਡੀਓ ਪੋਸਟ ਕੀਤੀ ਹੁਣ ਤੱਕ ਉਨ੍ਹਾਂ ਦੀ ਇਕ ਵੀਡੀਓ ਨੂੰ ਤਾਂ 2.5 ਬਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ।Viralਕਾਰਲੋਸ ਵਾਲਡੇਜ ਡਿਲਿਵਰੀ ਬੁਆਏ ਡੇਰਲਿਨ ਦੇ ਲਈ ਕੁਝ ਚੰਗਾ ਕੰਮ ਕਰਨਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਆਪਣੇ ਟਿਕਟਾਕ ਪੇਜ ਤੋਂ ਕ੍ਰਾਊਡਫੰਡ ਦਾ ਫ਼ੈਸਲਾ ਲਿਆ। ਸਿਰਫ 24 ਘੰਟਿਆਂ ਦੇ ਅੰਦਰ ਉਹਨਾਂ ਨੇ 1000 ਡਾਲਰ ਤੋਂ ਵੱਧ ਰਾਸ਼ੀ ਜੁਟਾ ਲਈ ਅਤੇ ਕੁੱਲ ਰਾਸ਼ੀ 12,000 ਡਾਲਰ ਇਕੱਠੀ ਹੋਈ। ਇਸ ਦੇ ਬਾਅਦ ਵਾਲਟੇਜ ਨੇ ਡੇਰਲਿਨ ਨੂੰ ਉਹਨਾਂ ਦੇ ਘਰ ਜਾ ਕੇ ਇਕ ਖਾਲੀ ਪਿੱਜ਼ਾ ਬਕਸੇ ਵਿਚ 12,000 ਡਾਲਰ ਦੀ ਰਾਸ਼ੀ ਦਿੱਤੀ।Nightly News: Inspiring America - NBC Newsਡੱਬਾ ਖੋਲ੍ਹਣ ਦੇ ਬਾਅਦ ਡੇਰਲਿਨ ਦੀਆਂ ਅੱਖਾਂ ਵਿਚ ਹੰਝੂ ਸਨ। ਲੋਕ ਡੇਰਲਿਨ ਨੂੰ ਹੋਰ ਦਾਨ ਦੇਣਾ ਚਾਹੁੰਦੇ ਹਨ ਇਸ ਲਈ ਵਾਲਡੇਜ ਨੇ ਇਕ ਨਵਾਂ ਵੇਨਗੋ ਅਕਾਊਂਟ ਸਥਾਪਿਤ ਕੀਤਾ, ਜਿੱਥੇ ਹੁਣ ਉਹ ਮਿਡਲ ਮੈਨ ਦੇ ਰੂਪ ਵਿਚ ਨਹੀਂ ਹਨ ਅਤੇ ਲੋਕਾਂ ਵੱਲੋਂ ਦਿੱਤਾ ਦਾਨ ਸਿੱਧੇ ਡੇਰਲਿਨ ਨੂੰ ਜਾਵੇਗਾ।