ਦੇਸ਼- ਵਿਦੇਸ਼

ਅਮਰੀਕਾ 'ਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਯੋਜਨਾ ਦਾ ਐਲਾਨ

By Pardeep Singh -- September 13, 2022 2:27 pm

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਦੇਸ਼ 'ਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਇਕ  ਯੋਜਨਾ ਦਾ ਐਲਾਨ ਕੀਤਾ ਹੈ। ਅਮਰੀਕਾ ਵਿੱਚ ਕਾਰਡੀਓਵੈਸਕੁਲਰ ਬਿਮਾਰੀ ਤੋਂ ਬਾਅਦ ਕੈਂਸਰ ਮੌਤ ਦਾ ਸਭ ਤੋਂ ਵੱਡਾ ਕਾਰਨ ਹੈ।  ਬਾਇਡੇਨ ਨੇ 2015 ਵਿੱਚ ਕੈਂਸਰ ਨਾਲ ਆਪਣੇ ਵੱਡੇ ਬੇਟੇ ਬੀਊ ਨੂੰ ਗੁਆ ਦਿੱਤਾ ਸੀ।

Immunotherapy drug increases cancer survival rates ਰਾਸ਼ਟਰਪਤੀ ਬਾਇਡੇਨ ਨੇ ਅਡਵਾਂਸਡ ਰਿਸਰਚ ਪ੍ਰੋਜੈਕਟ ਏਜੰਸੀਜ਼ ਆਫ਼ ਹੈਲਥ (ARPA-H) ਬਣਾਉਣ ਦਾ ਐਲਾਨ ਕੀਤਾ। ARPA-H ਦਾ ਇੱਕੋ ਇੱਕ ਉਦੇਸ਼ ਕੈਂਸਰ, ਅਲਜ਼ਾਈਮਰ, ਡਾਇਬਟੀਜ਼ ਅਤੇ ਹੋਰ ਬਿਮਾਰੀਆਂ ਨੂੰ ਰੋਕਣ, ਖੋਜਣ ਅਤੇ ਇਲਾਜ ਕਰਨ ਲਈ ਯਤਨਾਂ ਨੂੰ ਉਤਸ਼ਾਹਿਤ ਕਰਨਾ ਅਤੇ ਸਾਨੂੰ ਸਿਹਤਮੰਦ ਜੀਵਨ ਜਿਉਣ ਦੇ ਯੋਗ ਬਣਾਉਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ ਆਧੁਨਿਕ ਬਾਇਓਟੈਕਨਾਲੌਜੀ ਬਣਾਉਣ ਦੀ ਲੋੜ ਹੈ।

Immunotherapy drug increases cancer survival rates

ਬਾਇਡੇਨ ਦਾ ਕਹਿਣਾ ਹੈ ਕਿ ਦੇਸ਼ ਦੇ ਹਰ ਹਿੱਸੇ ਦੇ ਵਿਗਿਆਨੀਆਂ ਦੀ ਨਵੀਂ ਪੀੜ੍ਹੀ ਦਾ ਸਮਰਥਨ ਕਰਨ ਲਈ ਪਹਿਲਾ 'ਕੈਂਸਰ ਮੂਨਸ਼ਾਟ ਸਕਾਲਰ ਪ੍ਰੋਗਰਾਮ' ਸ਼ੁਰੂ ਕਰ ਰਿਹਾ ਹੈ। ਬਿਡੇਨ ਦੇ ਬੇਟੇ ਬੀਊ ਦੀ 2015 ਵਿੱਚ ਦਿਮਾਗ ਦੇ ਕੈਂਸਰ ਨਾਲ ਮੌਤ ਹੋ ਗਈ ਸੀ। ਅਮਰੀਕਨ ਕੈਂਸਰ ਸੋਸਾਇਟੀ ਦਾ ਅੰਦਾਜ਼ਾ ਹੈ ਕਿ 2022 ਵਿੱਚ ਕੈਂਸਰ ਦੇ 1.9 ਮਿਲੀਅਨ ਨਵੇਂ ਕੇਸ ਸਾਹਮਣੇ ਆਉਣਗੇ ਅਤੇ ਇਸ ਬਿਮਾਰੀ ਨਾਲ 6,09,360 ਲੋਕਾਂ ਦੀ ਮੌਤ ਹੋ ਜਾਵੇਗੀ।

ਇਹ ਵੀ ਪੜ੍ਹੋ:ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਕਰੀਬੀ ਸਾਥੀ ਖਰੜ ਤੋਂ ਗ੍ਰਿਫ਼ਤਾਰ

-PTC News

  • Share