Fri, Apr 26, 2024
Whatsapp

ਇੰਗਲੈਂਡ ਦੀ ਵਿੰਡਰਮੀਅਰ ਝੀਲ ਦੇ ਖੇਤਰ ਦੀਆਂ ਪਹਾੜੀਆਂ 'ਚ ਜਹਾਜ਼ ਹਾਦਸਾਗ੍ਰਸਤ ,ਪਾਇਲਟ ਦੀ ਹੋਈ ਮੌਤ

Written by  Shanker Badra -- October 13th 2020 01:32 PM -- Updated: October 13th 2020 01:34 PM
ਇੰਗਲੈਂਡ ਦੀ ਵਿੰਡਰਮੀਅਰ ਝੀਲ ਦੇ ਖੇਤਰ ਦੀਆਂ ਪਹਾੜੀਆਂ 'ਚ ਜਹਾਜ਼ ਹਾਦਸਾਗ੍ਰਸਤ ,ਪਾਇਲਟ ਦੀ ਹੋਈ ਮੌਤ

ਇੰਗਲੈਂਡ ਦੀ ਵਿੰਡਰਮੀਅਰ ਝੀਲ ਦੇ ਖੇਤਰ ਦੀਆਂ ਪਹਾੜੀਆਂ 'ਚ ਜਹਾਜ਼ ਹਾਦਸਾਗ੍ਰਸਤ ,ਪਾਇਲਟ ਦੀ ਹੋਈ ਮੌਤ

ਇੰਗਲੈਂਡ ਦੀ ਵਿੰਡਰਮੀਅਰ ਝੀਲ ਦੇ ਖੇਤਰ ਦੀਆਂ ਪਹਾੜੀਆਂ 'ਚ ਜਹਾਜ਼ ਹਾਦਸਾਗ੍ਰਸਤ ,ਪਾਇਲਟ ਦੀ ਹੋਈ ਮੌਤ:ਗਲਾਸਗੋ : ਯੂ.ਕੇ. ਦੀ ਵਿੰਡਰਮੀਅਰ ਝੀਲ (Windermere Lake) ਦੇ ਖੇਤਰ ਦੀਆਂ ਪਹਾੜੀਆਂ ਵਿਚ ਇਕ ਜਹਾਜ਼ ਹਾਦਸਾਗ੍ਰਸਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਜਹਾਜ਼ ਹਾਦਸੇ ਵਿੱਚ ਇੱਕ ਪਾਇਲਟ ਦੀ ਮੌਤ ਹੋ ਗਈ ਹੈ। [caption id="attachment_439595" align="aligncenter" width="275"] ਇੰਗਲੈਂਡ ਦੀ ਵਿੰਡਰਮੀਅਰ ਝੀਲ ਦੇ ਖੇਤਰ ਦੀਆਂ ਪਹਾੜੀਆਂ 'ਚ ਜਹਾਜ਼ ਹਾਦਸਾਗ੍ਰਸਤ ,ਪਾਇਲਟ ਦੀ ਹੋਈ ਮੌਤ[/caption] ਜਾਣਕਾਰੀ ਅਨੁਸਾਰ ਇਹ ਜ਼ਹਾਜ ਦੁਪਹਿਰ 2.50 ਵਜੇ ਟ੍ਰਾਉਟਬੈਕ ਦੇ ਉੱਤਰ ਵੱਲ ਹਾਦਸਾਗ੍ਰਸਤ ਹੋਇਆ ਤਾਂ ਉਸ ਸਮੇਂ ਕੋਈ ਹੋਰ ਯਾਤਰੀ ਜਹਾਜ਼ ਵਿਚ ਮੌਜੂਦ ਨਹੀਂ ਸੀ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਘਟਨਾ ਸਥਲ 'ਤੇ ਪਾਇਲਟ ਮ੍ਰਿਤਕ ਮਿਲਿਆ ਹੈ। [caption id="attachment_439594" align="aligncenter" width="634"] plane crashed : Pilot dies after crashing his light aircraft in Lake District hills ਇੰਗਲੈਂਡ ਦੀ ਵਿੰਡਰਮੀਅਰ ਝੀਲ ਦੇ ਖੇਤਰ ਦੀਆਂ ਪਹਾੜੀਆਂ 'ਚ ਜਹਾਜ਼ ਹਾਦਸਾਗ੍ਰਸਤ ,ਪਾਇਲਟ ਦੀ ਹੋਈ ਮੌਤ[/caption] ਪੁਲਿਸ ਦੁਆਰਾ ਪੀੜਤ ਦੇ ਬਾਰੇ ਵਿੱਚ ਹੋਰ ਕਿਸੇ ਵੀ ਵੇਰਵਿਆਂ ਦੀ ਪੁਸ਼ਟੀ ਨਹੀਂ ਕੀਤੀ ਪਰ ਇਸ ਘਟਨਾ ਦੀ ਜਾਂਚ ਸ਼ੁਰੂ ਹੋ ਗਈ ਹੈ। ਟ੍ਰਾਉਟਬੈਕ ਦੱਖਣੀ ਲੇਕਲੈਂਡ ਜ਼ਿਲ੍ਹੇ ਦੇ ਕੰਬਰੀਆ ਦਾ ਇਕ ਪਿੰਡ ਹੈ ਅਤੇ ਵਿੰਡਰਮੀਅਰ ਝੀਲ ਤੋਂ ਤਿੰਨ ਮੀਲ ਉੱਤਰ ਵਿਚ ਸਥਿਤ ਹੈ। [caption id="attachment_439593" align="aligncenter" width="300"] plane crashed : Pilot dies after crashing his light aircraft in Lake District hills ਇੰਗਲੈਂਡ ਦੀ ਵਿੰਡਰਮੀਅਰ ਝੀਲ ਦੇ ਖੇਤਰ ਦੀਆਂ ਪਹਾੜੀਆਂ 'ਚ ਜਹਾਜ਼ ਹਾਦਸਾਗ੍ਰਸਤ ,ਪਾਇਲਟ ਦੀ ਹੋਈ ਮੌਤ[/caption] ਦੱਸ ਦੇਈਏ ਕਿ ਇਸ ਹਾਦਸੇ ਤੋਂ ਬਾਅਦ ਜਾਂਚ ਅਧਿਕਾਰੀ ਘਟਨਾ ਵਾਲੇ ਸਥਾਨ ਤੇ ਪਹੁੰਚ ਚੁਕੇ ਹਨ ਪਰ ਅਜੇ ਜਾਂਚ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਜਹਾਜ਼ ਦੇ ਕਈ ਹਿੱਸੇ ਹੋ ਗਏ ਹਨ। plane crashed : Pilot dies after crashing his light aircraft in Lake District hills -PTCNews


Top News view more...

Latest News view more...