Tue, Apr 23, 2024
Whatsapp

ਹੁਣ 5 ਮਾਰਚ ਤੋਂ ਦਿੱਲੀ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਮਿਲੇਗੀ ਪਲੇਟਫਾਰਮ ਟਿਕਟ , ਕੀਮਤ ਹੋਵੇਗੀ 30 ਰੁਪਏ

Written by  Shanker Badra -- March 05th 2021 04:08 PM
ਹੁਣ 5 ਮਾਰਚ ਤੋਂ ਦਿੱਲੀ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਮਿਲੇਗੀ ਪਲੇਟਫਾਰਮ ਟਿਕਟ , ਕੀਮਤ ਹੋਵੇਗੀ 30 ਰੁਪਏ

ਹੁਣ 5 ਮਾਰਚ ਤੋਂ ਦਿੱਲੀ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਮਿਲੇਗੀ ਪਲੇਟਫਾਰਮ ਟਿਕਟ , ਕੀਮਤ ਹੋਵੇਗੀ 30 ਰੁਪਏ

ਨਵੀਂ ਦਿੱਲੀ : ਪੈਟਰੋਲ- ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਧਾਏ ਜਾਣ ਤੋਂ ਬਾਅਦ ਹੁਣ ਰੇਲਵੇ ਨੇ ਵੀ ਆਮ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਰੇਲਵੇ ਨੇ ਵੀ ਪਲੇਟਫ਼ਾਰਮ ਟਿਕਟ ਤੇ ਲੋਕਲ ਰੇਲਾਂ ਦੇ ਕਿਰਾਏ ਵਿੱਚ ਚੋਖਾ ਵਾਧਾ ਕਰ ਦਿੱਤਾ ਹੈ। ਰੇਲਵੇ ਨੇ ਪਲੇਟਫ਼ਾਰਮ ਟਿਕਟ ਦੀਆਂ ਕੀਮਤਾਂ ਵਿੱਚ ਤਿੰਨ ਗੁਣਾ ਵਾਧਾ ਕਰ ਦਿੱਤਾ ਹੈ। ਪਹਿਲਾਂ ਇੱਕ ਪਲੇਟਫ਼ਾਰਮ ਟਿਕਟ ਲਈ 10 ਰੁਪਏ ਦੇਣੇ ਪੈਂਦੇ ਸਨ ਪਰ ਹੁਣ ਇਸ ਟਿਕਟ ਦੀ ਕੀਮਤ ਵਿੱਚ 3 ਗੁਣਾ ਵਾਧਾ ਕਰਦਿਆਂ ਇਸ ਨੂੰ 30 ਰੁਪਏ ਦਾ ਕਰ ਦਿੱਤਾ ਗਿਆ ਹੈ। ਪੜ੍ਹੋ ਹੋਰ ਖ਼ਬਰਾਂ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੂੰ 3 ਦਿਨ ਲਈ ਸਦਨ 'ਚੋਂ ਕੀਤਾ ਗਿਆ ਮੁਅੱਤਲ, ਸਦਨ 'ਚੋਂ ਵਾਕਆਊਟ [caption id="attachment_479531" align="aligncenter" width="1280"]Platform ticket price raised from Rs 10 to Rs 30: All you need to know ਹੁਣ 5 ਮਾਰਚ ਤੋਂ ਦਿੱਲੀ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਮਿਲੇਗੀ ਪਲੇਟਫਾਰਮ ਟਿਕਟ , ਕੀਮਤ ਹੋਵੇਗੀ 30 ਰੁਪਏ[/caption] ਦਰਅਸਲ 'ਚ 5 ਮਾਰਚ ਤੋਂ ਦਿੱਲੀ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਪਲੇਟਫਾਰਮ ਟਿਕਟਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਲਾਕਡਾਊਨ ਤੋਂ ਬਾਅਦ ਇਨ੍ਹਾਂ ਦੀ ਵਿਕਰੀ ਬੰਦ ਹੋ ਗਈ ਸੀ ਪਰ ਕੀਮਤ ਵਧੇਰੇ ਅਦਾ ਕਰਨੀ ਪਵੇਗੀ। ਮੁੰਬਈ ਸਮੇਤ ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਵਿਚ ਪਲੇਟਫਾਰਮ ਟਿਕਟਾਂ ਦੀ ਕੀਮਤ 50 ਰੁਪਏ ਰੱਖੀ ਗਈ ਹੈ ਤਾਂ ਜੋ ਜ਼ਿਆਦਾ ਲੋਕ ਬੇਲੋੜਾ ਸਟੇਸ਼ਨ 'ਤੇ ਨਾ ਆ ਸਕਣ ਅਤੇ ਭੀੜ ਨਾ ਵਧੇ। [caption id="attachment_479532" align="aligncenter" width="765"]Platform ticket price raised from Rs 10 to Rs 30: All you need to know ਹੁਣ 5 ਮਾਰਚ ਤੋਂ ਦਿੱਲੀ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਮਿਲੇਗੀ ਪਲੇਟਫਾਰਮ ਟਿਕਟ , ਕੀਮਤ ਹੋਵੇਗੀ 30 ਰੁਪਏ[/caption] ਉਥੇ ਹੀ ਦਿੱਲੀ ਦੇ ਰੇਲਵੇ ਸਟੇਸ਼ਨਾਂ 'ਤੇ ਪਲੇਟਫਾਰਮ ਟਿਕਟਾਂ ਦੀ ਕੀਮਤ 30 ਰੁਪਏ ਰੱਖਣ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਲੋਕਾਂ 'ਤੇ ਭਾਰੀ ਵਿੱਤੀ ਬੋਝ ਨਾ ਪਵੇ। ਮੁੰਬਈ 'ਚ ਹੁਣ ਪਲੇਟਫ਼ਾਰਮ ਟਿਕਟ 50 ਰੁਪਏ ਦਾ ਮਿਲਾ ਕਰੇਗਾ। ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ, ਦਾਦਰ ਤੇ ਲੋਕਮਾਨਯ ਤਿਲਕ ਟਰਮੀਨਸ ਤੇ ਠਾਣੇ, ਕਲਿਆਣ, ਪਨਵੇਲ ਤੇ ਭਿਵੰਡੀ 'ਚ ਟਿਕਟ ਦੀ ਕੀਮਤ 10 ਰੁਪਏ ਤੋਂ ਵਧਾ ਕੇ 50 ਰੁਪਏ ਕਰ ਦਿੱਤੀ ਗਈ ਹੈ। ਪੜ੍ਹੋ ਹੋਰ ਖ਼ਬਰਾਂ : ਸ਼੍ਰੋਮਣੀ ਅਕਾਲੀ ਦਲ ਨੇ ਮਹਿੰਗੀ ਬਿਜਲੀ ਦੇ ਮੁੱਦੇ 'ਤੇ ਪੰਜਾਬ ਵਿਧਾਨ ਸਭਾ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ   [caption id="attachment_479530" align="aligncenter" width="300"]Platform ticket price raised from Rs 10 to Rs 30: All you need to know ਹੁਣ 5 ਮਾਰਚ ਤੋਂ ਦਿੱਲੀ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਮਿਲੇਗੀ ਪਲੇਟਫਾਰਮ ਟਿਕਟ , ਕੀਮਤ ਹੋਵੇਗੀ 30 ਰੁਪਏ[/caption] ਇਹ ਨਵੀਂ ਦਰ ਮੁੰਬਈ 'ਚ ਇੱਕ ਮਾਰਚ ਤੋਂ ਲਾਗੂ ਹੋ ਗਈ ਸੀ, ਜੋ 15 ਜੂਨ ਤੱਕ ਪ੍ਰਭਾਵੀ ਰਹੇਗੀ। ਦੱਸ ਦੇਈਏ ਕਿ ਰੇਲਵੇ ਦੀ ਦਲੀਲ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਸਟੇਸ਼ਨਾਂ ਉੱਤੇ ਵੱਧ ਭੀੜ ਇਕੱਠੀ ਨਾ ਹੋਵੇ, ਇਸੇ ਲਈ ਅਜਿਹਾ ਫ਼ੈਸਲਾ ਲਿਆ ਗਿਆ ਹੈ। ਇਹ ਇੱਕ ਅਸਥਾਈ ਕਦਮ ਹੈ, ਜੋ ਯਾਤਰੀਆਂ ਦੇ ਹਿਤਾਂ ਨੂੰ ਧਿਆਨ 'ਚ ਰੱਖਦਿਆਂ ਚੁੱਕਿਆ ਗਿਆ ਹੈ। -PTCNews


Top News view more...

Latest News view more...