Fri, Apr 19, 2024
Whatsapp

PM Modi UN Speech: ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸਾਰੇ ਭਾਰਤੀਆਂ ਕੋਲ ਹੋਵੇਗਾ ਘਰ: PM ਮੋਦੀ

Written by  Shanker Badra -- July 17th 2020 09:31 PM
PM Modi UN Speech: ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸਾਰੇ ਭਾਰਤੀਆਂ ਕੋਲ ਹੋਵੇਗਾ ਘਰ: PM ਮੋਦੀ

PM Modi UN Speech: ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸਾਰੇ ਭਾਰਤੀਆਂ ਕੋਲ ਹੋਵੇਗਾ ਘਰ: PM ਮੋਦੀ

PM Modi UN Speech: ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸਾਰੇ ਭਾਰਤੀਆਂ ਕੋਲ ਹੋਵੇਗਾ ਘਰ: PM ਮੋਦੀ:ਨਵੀਂ ਦਿੱਲੀ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ (UNSEC) ਦੇ ਸਾਲਾਨਾ ਉੱਚ ਪੱਧਰੀ ਸੈਗਮੈਂਟ ਵਿੱਚ ਸੰਬੋਧਨ ਕੀਤਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UNSEC) ਦੀ ਆਰਜ਼ੀ ਮੈਂਬਰਸ਼ਿਪ ਹਾਸਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਇਹ ਪਹਿਲਾ ਸੰਬੋਧਨ ਸੀ। ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਜਨਵਰੀ 2016 ਵਿੱਚ ECOSOC ਦੀ 70 ਵੀਂ ਵਰ੍ਹੇਗੰਢ ਦੇ ਮੌਕੇ 'ਤੇ ਮੁੱਖ ਭਾਸ਼ਣ ਦਿੱਤਾ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ 2022 ਤੱਕ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਹਾਊਸਿੰਗ ਫਾਰ ਆਲ ਸਕੀਮ ਤਹਿਤ ਸਾਰੇ ਭਾਰਤੀਆਂ ਦੇ ਸਿਰ ਉਪਰ ਛੱਤ ਹੋਵੇਗੀ। ਉਨ੍ਹਾਂ ਕਿਹਾ ਕਿ ਚਾਹੇ ਭੁਚਾਲ, ਚੱਕਰਵਾਤ, ਈਬੋਲਾ ਸੰਕਟ ਜਾਂ ਕੋਈ ਹੋਰ ਕੁਦਰਤੀ ਜਾਂ ਮਨੁੱਖੀ ਸੰਕਟ ਹੋਵੇ, ਭਾਰਤ ਨੇ ਤੁਰੰਤ ਤੇ ਏਕਤਾ ਨਾਲ ਜਵਾਬ ਦਿੱਤਾ ਹੈ। ਕੋਰੋਨਾ ਵਿਰੁੱਧ ਸਾਂਝੀ ਲੜਾਈ ਵਿਚ ਅਸੀਂ 150 ਤੋਂ ਵੱਧ ਦੇਸ਼ਾਂ ਵਿਚ ਡਾਕਟਰੀ ਅਤੇ ਹੋਰ ਸਹਾਇਤਾ ਪ੍ਰਦਾਨ ਕਾਰਵਾਈ ਹੈ। [caption id="attachment_418665" align="aligncenter" width="300"] PM Modi UN Speech : ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸਾਰੇ ਭਾਰਤੀਆਂ ਕੋਲ ਹੋਵੇਗਾ ਘਰ : PM ਮੋਦੀ[/caption] ਉਨ੍ਹਾਂ ਕਿਹਾ ਕਿ ਅੱਜ ਆਪਣੀਆਂ ਘਰੇਲੂ ਕੋਸ਼ਿਸ਼ਾਂ ਸਦਕਾ ਅਸੀਂ ਫਿਰ ਤੋਂ ਏਜੰਡਾ 2030 ਅਤੇ ਸਥਿਰ ਵਿਕਾਸ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿਚ ਪ੍ਰਮੁੱਖ ਭੂਮਿਕਾ ਅਦਾ ਕਰ ਰਹੇ ਹਾਂ। ਅਸੀਂ ਉਨ੍ਹਾਂ ਦੇ ਸਥਿਰ ਵਿਕਾਸ ਟੀਚਿਆਂ ਦੀ ਪੂਰਤੀ ਵਿਚ ਹੋਰ ਵਿਕਾਸਸ਼ੀਲ ਦੇਸ਼ਾਂ ਦਾ ਵੀ ਸਮਰੱਥਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਹੀ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਵਿਕਾਸ ਕਾਰਜਾਂ ਅਤੇ ECOSOC ਦਾ ਸਮਰਥਨ ਕੀਤਾ ਹੈ। [caption id="attachment_418665" align="aligncenter" width="300"] PM Modi UN Speech : ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸਾਰੇ ਭਾਰਤੀਆਂ ਕੋਲ ਹੋਵੇਗਾ ਘਰ : PM ਮੋਦੀ[/caption] ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਭਾਰਤ ਦੂਜੇ ਵਿਸ਼ਵ ਯੁੱਧ ਤੋਂ ਤੁਰੰਤ ਬਾਅਦ ਸੰਯੁਕਤ ਰਾਸ਼ਟਰ ਦੇ 50 ਬਾਨੀ ਮੈਂਬਰਾਂ ਵਿਚੋਂ ਸੀ। ਉਸ ਤੋਂ ਬਾਅਦ ਬਹੁਤ ਕੁਝ ਬਦਲਿਆ ਹੈ। ਅੱਜ ਸੰਯੁਕਤ ਰਾਸ਼ਟਰ 193 ਮੈਂਬਰ ਦੇਸ਼ਾਂ ਨੂੰ ਇਕੱਠਿਆਂ ਲਿਆਉਂਦਾ ਹੈ। ਸੰਸਥਾ ਤੋਂ ਉਮੀਦਾਂ ਵੀ ਵਧੀਆਂ ਹਨ। ਬਹੁਪੱਖੀਵਾਦ ਅੱਜ ਵੀ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਛੇ ਸਾਲਾਂ ਵਿੱਚ 40 ਕਰੋੜ ਬੈਂਕ ਖਾਤੇ ਖੋਲ੍ਹੇ ਗਏ ਹਨ। ਸੰਯੁਕਤ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡਾ ਸਿਧਾਂਤ ਸਬਕਾ ਸਾਥ,ਸਬਕਾਵਿਕਾਸ ਅਤੇ ਸਬਕਾਵਿਸ਼ਵਾਸ ਹੈ। ਭਾਰਤ ਨੂੰ 17 ਜੂਨ ਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦਾ ਗੈਰ-ਸਥਾਈ ਤੌਰ 'ਤੇ ਮੈਂਬਰ ਚੁਣਿਆ ਗਿਆ ਸੀ। ਏਸ਼ੀਆ-ਪ੍ਰਸ਼ਾਂਤ ਸ਼੍ਰੇਣੀ ਸੀਟ ਤੋਂਭਾਰਤ ਅੱਠਵੀਂ ਵਾਰ ਗੈਰ-ਸਥਾਈ ਮੈਂਬਰ ਬਣ ਗਿਆ ਸੀ। -PTCNews


Top News view more...

Latest News view more...