ਟਰੰਪ ਦੇ ਭਾਰਤ ਦੌਰੇ ਤੋਂ ਪਹਿਲਾਂ PM ਮੋਦੀ ਨੇ ਕੀਤਾ ਟਵੀਟ, ਡੋਨਾਲਡ ਟਰੰਪ ਨੇ ਵੀ ਦਿੱਤਾ ਜਵਾਬ

PM Modi And Donald Trump Tweet
कार सवार युवकों ने हरियाणा रोडवेज की बस पर किया पथराव

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਭਾਰਤ ਦੌਰੇ ‘ਤੇ ਆ ਰਹੇ ਹਨ। ਜਿਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਹਨਾਂ ਦੇ ਸਵਾਗਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਦੇ ਇਕ ਟਵੀਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਭਾਰਤ ਤੁਹਾਡੇ (ਟਰੰਪ) ਆਉਣ ਦੀ ਉਡੀਕ ਕਰ ਰਿਹਾ ਹਾਂ।

ਤੁਹਾਡੀ ਯਾਤਰਾ ਨਿਸ਼ਚਿਤ ਰੂਪ ਨਾਲ ਸਾਡੇ ਦੇਸ਼ਾਂ ਵਿਚਾਲੇ ਦੋਸਤੀ ਨੂੰ ਹੋਰ ਮਜ਼ਬੂਤ ਕਰੇਗੀ। ਤੁਹਾਡੇ ਨਾਲ ਬਹੁਤ ਜਲਦੀ ਅਹਿਮਦਾਬਾਦ ‘ਚ ਮੁਲਾਕਾਤ ਹੋਵੇਗੀ।

ਹੋਰ ਪੜ੍ਹੋ: ਅਮਰੀਕੀ ਏਅਰਬੇਸ ‘ਤੇ ਇਰਾਨੀ ਹਮਲੇ ਮਗਰੋਂ ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਇਹ ਸਲਾਹ

ਉਥੇ ਹੀ ਡੋਨਾਲਡ ਟਰੰਪ ਨੇ ਵੀ ਆਪਣੇ ਟਵਿਟਰ ਅਕਾਊਂਟ ‘ਤੇ ਹਿੰਦੀ ‘ਚ ਟਵੀਟ ਕੀਤਾ ਹੈ। ਉਹਨਾਂ ਟਵੀਟ ਕਰ ਲਿਖਿਆ ਹੈ ਕਿ ” ਅਸੀਂ ਭਾਰਤ ਆਉਣ ਲਈ ਤਤਪਰ ਹਾਂ. ਅਸੀਂ ਰਸਤੇ ਵਿੱਚ ਹਾਂ, ਅਸੀਂ ਕੁਝ ਘੰਟਿਆਂ ਵਿੱਚ ਸਾਰਿਆਂ ਨੂੰ ਮਿਲਾਂਗੇ!”

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਭਾਰਤ ਦੇ ਦੋ ਦਿਨਾਂ ਦੌਰੇ ‘ਤੇ ਅੱਜ ਗੁਜਰਾਤ ਦੇ ਅਹਿਮਦਾਬਾਦ ਆ ਰਹੇ ਹਨ, ਜਿੱਥੇ ਉਹ ਮੋਟੇਰਾ ‘ਚ ਨਵੇਂ ਬਣੇ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਵਿਚ ਇਕ ਵਿਸ਼ਾਲ ਪ੍ਰੋਗਰਾਮ ‘ਨਮਸਤੇ ਟਰੰਪ’ ਵਿਚ ਵੀ ਸ਼ਿਰਕਤ ਕਰਨਗੇ।

-PTC News