Advertisment

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ ਜਾਣਗੇ ਭੂਟਾਨ, ਵਿਦਿਆਰਥੀਆਂ ਨੂੰ ਕਰਨਗੇ ਸੰਬੋਧਿਤ

author-image
Jashan A
Updated On
New Update
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ ਜਾਣਗੇ ਭੂਟਾਨ, ਵਿਦਿਆਰਥੀਆਂ ਨੂੰ ਕਰਨਗੇ ਸੰਬੋਧਿਤ
Advertisment
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ ਜਾਣਗੇ ਭੂਟਾਨ, ਵਿਦਿਆਰਥੀਆਂ ਨੂੰ ਕਰਨਗੇ ਸੰਬੋਧਿਤ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ ਭੂਟਾਨ ਦੌਰੇ 'ਤੇ ਜਾ ਰਹੇ ਹਨ। ਉਹ ਭੂਟਾਨ ਦੀ ਦੋ ਦਿਨੀਂ ਅਧਿਕਾਰਕ ਯਾਤਰਾ 'ਤੇ ਜਾਣਗੇ। ਮੋਦੀ ਤਾਸ਼ਿਚੋਂਡਜੋਂਗ ਦਾ ਦੌਰਾ ਕਰਨਗੇ, ਜਿੱਥੇ ਉਨ੍ਹਾਂ ਨੂੰ 'ਗਾਰਡ ਆਫ ਆਨਰ' ਦਿੱਤਾ ਜਾਵੇਗਾ। ਤਾਸ਼ਿਚੋਡਜੋਂਗ ਵਿਚ ਮੋਦੀ ਭੂਟਾਨ ਦੇ ਰਾਜਾ ਜਿਗਮੇ ਨਾਮਗਿਆਲ ਵਾਂਗਚੁਕ ਨਾਲ ਮੁਲਾਕਾਤ ਕਰਨਗੇ। publive-imageਇਸ ਮਗਰੋਂ ਮੋਦੀ ਭੂਟਾਨ ਦੇ ਚੌਥੇ ਰਾਜਾ ਜਿਗਮੇ ਸਿੰਗੇ ਵਾਂਗਚੁਕ ਨਾਲ ਵੀ ਮੁਲਾਕਾਤ ਕਰਨਗੇ। ਇੱਥੇ ਮੋਦੀ ਦੇ ਸਨਮਾਨ ਵਿਚ ਛੀਪਰੇਲ ਬਰਾਤ ਵੀ ਕੱਢੀ ਜਾਵੇਗੀ। ਹੋਰ ਪੜ੍ਹੋ:ਪਦਮਸ਼੍ਰੀ ਹੀਰਾਲਾਲ ਯਾਦਵ ਹੋਏ ਸਵਰਗਵਾਸ, PM ਮੋਦੀ ਨੇ ਜਤਾਇਆ ਅਫ਼ਸੋਸ ਦੱਸਿਆ ਜਾ ਰਿਹਾ ਹੈ ਮੋਦੀ ਆਪਣੇ ਭੂਟਾਨੀ ਹਮਰੁਤਬਾ ਲੋਟੇ ਸ਼ੇਰਿੰਗ ਨਾਲ ਵਫਦ ਪੱਧਰੀ ਗੱਲਬਾਤ ਕਰਨਗੇ। ਇਸ ਯਾਤਰਾ ਦੀ ਵਿਸ਼ੇਸ਼ਤਾ ਮੰਗਦੇਛੂ ਪਣਬਿਜਲੀ ਪ੍ਰਾਜੈਕਟ ਦਾ ਉਦਘਾਟਨ ਹੋਵੇਗੀ। ਫਿਰ ਮੋਦੀ ਰਾਸ਼ਟਰੀ ਸਮਾਰਕ ਚੋਰਟੇਨ ਵੀ ਜਾਣਗੇ। publive-imageਮਿਲੀ ਜਾਣਕਾਰੀ ਮੁਤਾਬਕ ਆਪਣੀ ਯਾਤਰਾ ਦੇ ਦੂਜੇ ਦਿਨ ਮੋਦੀ ਭੂਟਾਨ ਦੀ ਰੋਇਲ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਸੰਬੋਧਿਤ ਕਰਨਗੇ। ਆਪਣੀ ਯਾਤਰਾ ਖਤਮ ਕਰਨ ਮਗਰੋਂ ਮੋਦੀ ਐਤਵਾਰ ਨੂੰ ਪਾਰੋ (ਭੂਟਾਨ) ਤੋਂ ਨਵੀਂ ਦਿੱਲੀ ਲਈ ਰਵਾਨਾ ਹੋ ਜਾਣਗੇ। -PTC News-
pm-modi-news national-news latest-pm-modi-news pm-modi-bhutan-tour pm-modi-bhutan-tour-news natiuonal-news-in-punjabi
Advertisment

Stay updated with the latest news headlines.

Follow us:
Advertisment