Tue, Apr 16, 2024
Whatsapp

IAF Day 2020 : 'ਏਅਰ ਫੋਰਸ ਦਿਵਸ ਮੌਕੇ ਰਾਸ਼ਟਰਪਤੀ, PM ਮੋਦੀ ਤੇ ਰੱਖਿਆ ਮੰਤਰੀ ਨੇ ਦਿੱਤੀ ਵਧਾਈ

Written by  Shanker Badra -- October 08th 2020 11:03 AM
IAF Day 2020 : 'ਏਅਰ ਫੋਰਸ ਦਿਵਸ ਮੌਕੇ ਰਾਸ਼ਟਰਪਤੀ, PM ਮੋਦੀ ਤੇ ਰੱਖਿਆ ਮੰਤਰੀ ਨੇ ਦਿੱਤੀ ਵਧਾਈ

IAF Day 2020 : 'ਏਅਰ ਫੋਰਸ ਦਿਵਸ ਮੌਕੇ ਰਾਸ਼ਟਰਪਤੀ, PM ਮੋਦੀ ਤੇ ਰੱਖਿਆ ਮੰਤਰੀ ਨੇ ਦਿੱਤੀ ਵਧਾਈ

IAF Day 2020 : 'ਏਅਰ ਫੋਰਸ ਦਿਵਸ ਮੌਕੇ ਰਾਸ਼ਟਰਪਤੀ, PM ਮੋਦੀ ਤੇ ਰੱਖਿਆ ਮੰਤਰੀ ਨੇ ਦਿੱਤੀ ਵਧਾਈ:ਨਵੀਂ ਦਿੱਲੀ : ਅੱਜ ਭਾਰਤੀ ਹਵਾਈ ਸੈਨਾ ਆਪਣਾ 88ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਦਿਨ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ 'ਤੇ ਹਵਾਈ ਫੌਜ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਹੀ ਹੈ। ਇਸ ਵਾਰ ਏਅਰਫੋਰਸ ਦੇ ਬੇੜੇ ਵਿੱਚ ਰਾਫੇਲ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਰਾਫੇਲ ਤੋਂ ਇਲਾਵਾ ਹਵਾਈ ਫੌਜ ਦੇ ਕਈ ਹੋਰ ਲੜਾਕੂ ਜਹਾਜ਼ ਇਸ ਦੌਰਾਨ ਆਪਣੀ ਤਾਕਤ ਦਿਖਾਉਣਗੇ। [caption id="attachment_438033" align="aligncenter" width="300"] IAF Day 2020 : 'ਏਅਰ ਫੋਰਸ ਦਿਵਸ ਮੌਕੇ ਰਾਸ਼ਟਰਪਤੀ, PM ਮੋਦੀ ਤੇ ਰੱਖਿਆ ਮੰਤਰੀ ਨੇ ਦਿੱਤੀ ਵਧਾਈ[/caption] ਇਸ ਦੌਰਾਨ 'ਏਅਰ ਫੋਰਸ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਫੌਜ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇਸ ਮੌਕੇ ਟਵੀਟ ਕਰਦਿਆਂ ਲਿਖਿਆ- ਏਅਰ ਫੋਰਸ ਡੇਅ 'ਤੇ ਭਾਰਤੀ ਹਵਾਈ ਸੈਨਾ ਦੇ ਸਾਰੇ ਬਹਾਦਰ ਯੋਧਿਆਂ ਨੂੰ ਬਹੁਤ-ਬਹੁਤ ਮੁਬਾਰਕਾਂ । ਤੁਸੀਂ ਨਾ ਸਿਰਫ ਦੇਸ਼ ਦੇ ਅਸਮਾਨ ਨੂੰ ਸੁਰੱਖਿਅਤ ਰੱਖਦੇ ਹੋ, ਬਲਕਿ ਤਬਾਹੀ ਦੇ ਸਮੇਂ ਮਨੁੱਖਤਾ ਦੀ ਸੇਵਾ ਵਿੱਚ ਮੋਹਰੀ ਭੂਮਿਕਾ ਅਦਾ ਕਰਦੇ ਹੋ। ਮਾਂ ਭਾਰਤੀ ਦੀ ਰੱਖਿਆ ਲਈ ਤੁਹਾਡੀ ਹਿੰਮਤ, ਬਹਾਦਰੀ ਅਤੇ ਸਮਰਪਣ ਹਰ ਕਿਸੇ ਨੂੰ ਪ੍ਰੇਰਿਤ ਕਰਨ ਵਾਲਾ ਹੈ। [caption id="attachment_438031" align="aligncenter" width="300"] IAF Day 2020 : 'ਏਅਰ ਫੋਰਸ ਦਿਵਸ ਮੌਕੇ ਰਾਸ਼ਟਰਪਤੀ, PM ਮੋਦੀ ਤੇ ਰੱਖਿਆ ਮੰਤਰੀ ਨੇ ਦਿੱਤੀ ਵਧਾਈ[/caption] ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਟਵੀਟ ਕਰਕੇ ਹਵਾਈ ਫੌਜ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਰੱਖਿਆ ਮੰਤਰੀ ਨੇ ਲਿਖਿਆ ਕਿ- 'ਏਅਰ ਫੋਰਸ ਦਿਵਸ 2020 ਦੇ ਮੌਕੇ 'ਤੇ ਏਅਰ ਵਾਰੀਅਰਜ਼ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੇਰੀਆਂ ਸ਼ੁੱਭ ਕਾਮਨਾਵਾਂ । 88 ਸਾਲ ਦੇ ਸਮਰਪਣ, ਤਿਆਗ ਅਤੇ ਉੱਤਮਤਾ ਨੇ ਭਾਰਤੀ ਹਵਾਈ ਫੌਜ ਦੀ ਯਾਤਰਾ ਦੀ ਨਿਸ਼ਾਨਦੇਹੀ ਕੀਤੀ ਜੋ ਅਜੇ ਵੀ ਘਾਤਕ ਅਤੇ ਰੁਕਣ ਯੋਗ ਨਹੀਂ ਹੈ। [caption id="attachment_438029" align="aligncenter" width="300"] IAF Day 2020 : 'ਏਅਰ ਫੋਰਸ ਦਿਵਸ ਮੌਕੇ ਰਾਸ਼ਟਰਪਤੀ, PM ਮੋਦੀ ਤੇ ਰੱਖਿਆ ਮੰਤਰੀ ਨੇ ਦਿੱਤੀ ਵਧਾਈ[/caption] ਹਵਾਈ ਫੌਜ ਦਿਵਸ ਦੇ ਮੌਕੇ 'ਤੇ ਰਾਸ਼ਟਰਪਤੀ ਅਤੇ ਤਿੰਨਾਂ ਸੈਨਾਵਾਂ ਦੇ ਸੁਪਰੀਮ ਕਮਾਂਡਰ ਰਾਮਨਾਥ ਕੋਵਿੰਦ ਨੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਰਾਸ਼ਟਰਪਤੀ ਨੇ ਟਵੀਟ ਕਰਕੇ ਭਾਰਤੀ ਹਵਾਈ ਫੌਜ ਵਿੱਚ ਤਬਦੀਲੀ ਦੇ ਪੜਾਅ 'ਤੇ ਵੀ ਜ਼ੋਰ ਦਿੱਤਾ ਹੈ। ਇੱਕ ਟਵੀਟ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ "ਰਾਫੇਲ, ਅਪਾਚੇ ਅਤੇ ਚਿਨੂਕ ਨੂੰ ਸ਼ਾਮਿਲ ਕਰਨ ਦੇ ਨਾਲ ਆਧੁਨਿਕੀਕਰਨ ਦੀ ਚੱਲ ਰਹੀ ਪ੍ਰਕਿਰਿਆ ਭਾਰਤੀ ਹਵਾਈ ਫੌਜ ਨੂੰ ਇੱਕ ਹੋਰ ਰਣਨੀਤਕ ਤਾਕਤ ਵਿੱਚ ਬਦਲ ਦੇਵੇਗੀ। [caption id="attachment_438030" align="aligncenter" width="300"] IAF Day 2020 : 'ਏਅਰ ਫੋਰਸ ਦਿIAF Day 2020 : 'ਏਅਰ ਫੋਰਸ ਦਿਵਸ ਮੌਕੇ ਰਾਸ਼ਟਰਪਤੀ, PM ਮੋਦੀ ਤੇ ਰੱਖਿਆ ਮੰਤਰੀ ਨੇ ਦਿੱਤੀ ਵਧਾਈਵਸ ਮੌਕੇ ਰਾਸ਼ਟਰਪਤੀ, PM ਮੋਦੀ ਤੇ ਰੱਖਿਆ ਮੰਤਰੀ ਨੇ ਦਿੱਤੀ ਵਧਾਈ[/caption] ਰਾਸ਼ਟਰਪਤੀ ਨੇ ਕਿਹਾ- 'ਏਅਰ ਫੋਰਸ ਦਿਵਸ 'ਤੇ ਅਸੀਂ ਮਾਣ ਨਾਲ ਆਪਣੇ ਹਵਾਈ ਯੋਧਿਆਂ, ਬਜ਼ੁਰਗਾਂ ਅਤੇ ਭਾਰਤੀ ਹਵਾਈ ਫੌਜ ਦੇ ਪਰਿਵਾਰਾਂ ਦਾ ਸਨਮਾਨ ਕਰਦੇ ਹਾਂ । ਰਾਸ਼ਟਰ ਸਾਡੇ ਅਕਾਸ਼ ਨੂੰ ਸੁਰੱਖਿਅਤ ਰੱਖਣ ਅਤੇ ਸਿਵਲ ਅਧਿਕਾਰੀਆਂ ਨੂੰ ਮਨੁੱਖਤਾ ਦੀ ਸਹਾਇਤਾ ਅਤੇ ਤਬਾਹੀ ਤੋਂ ਰਾਹਤ ਦਿਵਾਉਣ ਵਿੱਚ ਭਾਰਤੀ ਹਵਾਈ ਫੌਜ ਦੇ ਯੋਗਦਾਨ ਲਈ ਰਿਣੀ ਹੈ। [caption id="attachment_438032" align="aligncenter" width="300"] IAF Day 2020 : 'ਏਅਰ ਫੋਰਸ ਦਿਵਸ ਮੌਕੇ ਰਾਸ਼ਟਰਪਤੀ, PM ਮੋਦੀ ਤੇ ਰੱਖਿਆ ਮੰਤਰੀ ਨੇ ਦਿੱਤੀ ਵਧਾਈ[/caption] ਏਅਰ ਫੋਰਸ ਦਾ ਇਤਿਹਾਸ ਦਰਅਸਲ 'ਚ ਭਾਰਤੀ ਹਵਾਈ ਸੈਨਾ ਦੀ ਅਧਿਕਾਰਤ ਤੌਰ 'ਤੇ ਬ੍ਰਿਟਿਸ਼ ਸਾਮਰਾਜ ਦੁਆਰਾ 8 ਅਕਤੂਬਰ 1932 ਨੂੰ ਸਥਾਪਨਾ ਕੀਤੀ ਗਈ ਸੀ। ਭਾਰਤੀ ਹਵਾਈ ਫੌਜ ਦੀ ਆਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇੰਡੀਅਨ ਏਅਰਫੋਰਸ ਦੇ ਹਵਾਈ ਫੌਜ ਨੇ ਆਪਣੀ ਪਹਿਲੀ ਉਡਾਣ 1 ਅਪ੍ਰੈਲ 1993 ਨੂੰ ਭਰੀ ਸੀ। ਉਸ ਸਮੇਂ ਆਈਏਐਫ ਨੂੰ 'ਰਾਇਲ ਇੰਡੀਅਨ ਏਅਰ ਫੋਰਸ' ਕਿਹਾ ਜਾਂਦਾ ਸੀ। ਆਜ਼ਾਦੀ ਤੋਂ ਬਾਅਦ ਇਸਨੂੰ ਰਾਇਲ ਇੰਡੀਅਨ ਏਅਰ ਫੋਰਸ ਤੋਂ ਬਦਲ ਕੇ 1950 ਦੀ ਸਰਕਾਰ ਨੇ ਭਾਰਤੀ ਹਵਾਈ ਸੈਨਾ ਵਿੱਚ ਤਬਦੀਲ ਕਰ ਦਿੱਤਾ ਸੀ। ਇਸ ਲਈ ਹਰ ਸਾਲ 8 ਨੂੰ ਆਈਏਐਫ ਦਿਵਸ ਵਜੋਂ ਮਨਾਇਆ ਜਾਂਦਾ ਹੈ। -PTCNews


Top News view more...

Latest News view more...