Advertisment

ਕੈਪਟਨ ਅਮਰਿੰਦਰ ਸਿੰਘ ਨੂੰ PM ਮੋਦੀ ਨੇ ਦਿੱਤੀਆਂ ਜਨਮ ਦਿਨ ਦੀਆਂ ਮੁਬਾਰਕਾਂ, ਪੜ੍ਹੋ CM ਦਾ ਸਿਆਸੀ ਸਫ਼ਰ

author-image
Shanker Badra
Updated On
New Update
ਕੈਪਟਨ ਅਮਰਿੰਦਰ ਸਿੰਘ ਨੂੰ PM ਮੋਦੀ ਨੇ ਦਿੱਤੀਆਂ ਜਨਮ ਦਿਨ ਦੀਆਂ ਮੁਬਾਰਕਾਂ, ਪੜ੍ਹੋ CM ਦਾ ਸਿਆਸੀ ਸਫ਼ਰ
Advertisment
ਕੈਪਟਨ ਅਮਰਿੰਦਰ ਸਿੰਘ ਨੂੰ PM ਮੋਦੀ ਨੇ ਦਿੱਤੀਆਂ ਜਨਮ ਦਿਨ ਦੀਆਂ ਮੁਬਾਰਕਾਂ, ਪੜ੍ਹੋ CM ਦਾ ਸਿਆਸੀ ਸਫ਼ਰ:ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ। ਉਹ ਅੱਜ 78 ਸਾਲਾ ਦੇ ਹੋ ਗਏ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ। ਪੀਐਮ ਮੋਦੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰਦਿਆਂ ਉਨ੍ਹਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਦੂਸਰੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। 11 ਮਾਰਚ 1942 ਨੂੰ ਪਟਿਆਲਾ ਰਾਜਘਰਾਨੇ 'ਚ ਜਨਮੇ ਕੈਪਟਨ ਅਮਰਿੰਦਰ ਸਿੰਘ ਸਿਆਸਤ 'ਚ ਆਉਣ ਤੋਂ ਪਹਿਲਾਂ ਭਾਰਤੀ ਫ਼ੌਜ 'ਚ ਸਨ। ਉਨ੍ਹਾਂ ਨੇ ਜੂਨ 1963 ਤੋਂ ਦਸੰਬਰ 1966 ਤੱਕ ਭਾਰਤੀ ਸੈਨਾ ਵਿੱਚ ਸੇਵਾ ਨਿਭਾਈ ਹੈ। ਉਨ੍ਹਾਂ ਨੇ ਦਸੰਬਰ 1964 ਤੋਂ ਪੱਛਮੀ ਕਮਾਂਡ ਦੇ ਚੀਫ ਜਨਰਲ ਅਫਸਰ ਕਮਾਂਡਰ-ਇਨ-ਚੀਫ਼ ਦੇ ਸਹਾਇਤਾ-ਕੈਂਪ ਵਜੋਂ ਸਹਾਇਤਾ ਕੀਤੀ। ਉਨ੍ਹਾਂ ਨੇ 1965 ਦੀ ਭਾਰਤ-ਪਾਕਿਸਤਾਨ ਜੰਗ ਵਿਚ ਹਿੱਸਾ ਲਿਆ ਸੀ ਅਤੇ ਸਿੱਖ ਰੈਜੀਮੈਂਟ ਵਿਚ ਸੇਵਾ ਨਿਭਾਈ ਹੈ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸਿਆਸਤ 'ਚ ਕਦਮ ਰੱਖਿਆ ਅਤੇ 1980 'ਚ ਪਹਿਲੀ ਵਾਰ ਕਾਂਗਰਸ ਦੀ ਟਿਕਟ 'ਤੇ ਲੋਕ ਸਭਾ ਲਈ ਚੁਣੇ ਗਏ ਸਨ। 1984 ਵਿਚ ਉਨ੍ਹਾਂ ਨੇ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਫੌਜ ਦੀ ਕਾਰਵਾਈ ਦੇ ਵਿਰੋਧ ਵਿਚ ਕਾਂਗਰਸ ਛੱਡ ਕੇ ਅਕਾਲੀ ਦਲ ਦਾ ਪੱਲਾ ਫੜ ਲਿਆ ਸੀ। ਉਨ੍ਹਾਂ ਨੇ ਅਕਾਲੀ ਦਲ ਦੇ ਉਮੀਦਵਾਰ ਵਜੋਂ ਰਾਜ ਸਭਾ ਚੋਣ ਜਿੱਤੀ। 1985 ਵਿੱਚ ਪੰਜਾਬ ਦੀ ਵੰਗਡੋਰ ਸੰਭਾਲਣ ਵਾਲੀ ਬਰਨਾਲਾ ਸਰਕਾਰ ਵਿੱਚ ਉਹ ਪੰਜਾਬ ਦੇ ਖੇਤੀਬਾੜੀ ਤੇ ਜੰਗਲਾਤ ਮੰਤਰੀ ਵੀ ਰਹੇ ਹਨ। ਇਸ ਤੋਂ ਬਾਅਦ 'ਚ ਮੁੜ ਕੈਪਟਨ ਅਮਰਿੰਦਰ ਸਿੰਘ ਕਾਂਗਰਸ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ 1999 ਤੋਂ 2002 ਤੱਕ ,2010 ਤੋਂ 2013 ਅਤੇ 2015 ਤੋਂ 2017 ਤੱਕ ਤਿੰਨ ਵਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ, ਉਹ  2002 ਤੋਂ 2007 ਤੱਕ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਅਤੇ ਫ਼ਿਰ 2017 ਵਿੱਚ ਮੁੱਖ ਮੰਤਰੀ ਬਣ ਗਏ ਸਨ। ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਵੀ ਕਾਂਗਰਸ ਦੀ ਰਾਜਨੀਤੀ 'ਚ ਸਰਗਰਮ ਹਨ। ਉਹ ਵਿਦੇਸ਼ ਰਾਜ ਮੰਤਰੀ ਰਹਿ ਚੁੱਕੀ ਹਨ। -PTCNews-
capt-amarinder-singh punjab-cm-birthday
Advertisment

Stay updated with the latest news headlines.

Follow us:
Advertisment