Advertisment

Happy Easter 2020: PM ਮੋਦੀ ਨੇ ਈਸਟਰ ਮੌਕੇ 'ਤੇ ਲੋਕਾਂ ਨੂੰ ਦਿੱਤੀ ਵਧਾਈ, ਕੋਰੋਨਾ ਨਾਲ ਨਜਿੱਠਣ ਲਈ ਕੀਤੀ ਪ੍ਰਾਰਥਨਾ

author-image
Shanker Badra
Updated On
New Update
Happy Easter 2020: PM ਮੋਦੀ ਨੇ ਈਸਟਰ ਮੌਕੇ 'ਤੇ ਲੋਕਾਂ ਨੂੰ ਦਿੱਤੀ ਵਧਾਈ, ਕੋਰੋਨਾ ਨਾਲ ਨਜਿੱਠਣ ਲਈ ਕੀਤੀ ਪ੍ਰਾਰਥਨਾ
Advertisment
Happy Easter 2020: PM ਮੋਦੀ ਨੇ ਈਸਟਰ ਮੌਕੇ 'ਤੇ ਲੋਕਾਂ ਨੂੰ ਦਿੱਤੀ ਵਧਾਈ, ਕੋਰੋਨਾ ਨਾਲ ਨਜਿੱਠਣ ਲਈ ਕੀਤੀ ਪ੍ਰਾਰਥਨਾ:ਨਵੀਂ ਦਿੱਲੀ : ਅੱਜ ਦੁਨੀਆ ਭਰ 'ਚ ਈਸਟਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਕ੍ਰਿਸਮਸ ਤੋਂ ਬਾਅਦ ਈਸਟਰ ਈਸਾਈ ਭਾਈਚਾਰੇ ਦਾ ਸਭ ਤੋਂ ਵੱਡਾ ਤਿਉਹਾਰ ਹੈ। ਈਸਾਈ ਧਰਮ ਦੇ ਲੋਕਾਂ ਦੀ ਮਾਨਤਾ ਹੈ ਕਿ ਗੁੱਡ ਫ੍ਰਾਈਡੇ ਦੇ ਤਿੰਨ ਦਿਨ ਬਾਅਦ ਭਾਵ ਈਸਾ ਮਸੀਹ ਸੂਲੀ 'ਤੇ ਚੜਨ ਤੋਂ ਬਾਅਦ ਦੁਬਾਰਾ ਜੀਵਤ ਹੋਏ ਸਨ। ਇਸਦੀ ਖੁਸ਼ੀ 'ਚ ਈਸਾਈ ਭਾਈਚਾਰੇ ਦੇ ਲੋਕ ਖੁਸ਼ੀਆਂ ਮਨਾਉਂਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਈਸਟਰ ਦੇ ਤਿਉਹਾਰ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਪ੍ਰਾਰਥਨਾ ਕੀਤੀ ਕਿ ਇਹ ਦਿਨ ਕੋਵਿਡ-19 ਨਾਲ ਸਫ਼ਲਤਾਪੂਰਵਕ ਨਜਿੱਠਣ ਲਈ ਤੇ ਤਾਕਤ ਪ੍ਰਦਾਨ ਕਰਨ। ਪੀਐੱਮ ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ ਈਸਟਰ ਦੇ ਤਿਉਹਾਰ 'ਤੇ ਸਾਰਿਆਂ ਨੂੰ ਸ਼ੁੱਭਕਾਮਨਾਵਾਂ। ਉਨ੍ਹਾਂ ਲਿਖਿਆ ਅਸੀਂ ਪ੍ਰਭੂ ਮਸੀਹ ਦੇ ਮਹਾਨ ਵਿਚਾਰਾਂ ਨੂੰ ਯਾਦ ਕਰਦੇ ਹਾਂ, ਵਿਸ਼ੇਸ਼ ਰੂਪ ਨਾਲ ਗ਼ਬੀਬਾਂ ਤੇ ਜ਼ਰੂਰਤਮੰਦਾਂ ਨੂੰ ਸ਼ਕਤੀਕਰਨ ਲਈ ਉਸ ਦੀ ਅਟੱਲ ਵਚਨਬੱਧਤਾ। ਉਨ੍ਹਾਂ ਨੇ ਅੱਗੇ ਲਿਖਿਆ ਕਿ ਇਹ ਈਸਟਰ ਸਾਨੂੰ ਕੋਰੋਨਾ ਵਾਇਰਸ ਨੂੰ ਸਫ਼ਲਤਾਪੂਰਵਕ ਮਾਤ ਦੇਣ ਤੇ ਇਕ ਸਿਹਤ ਗ੍ਰਹਿ ਦੀ ਸ਼ਕਤੀ ਪ੍ਰਦਾਨ ਕਰੇ। ਈਸਟਰ ਦਾ ਮਹੱਤਵ ਈਸਾਈ ਧਰਮ 'ਚ ਈਸਟਰ ਪਵਿੱਤਰ ਤਿਉਹਾਰ ਹੈ। ਇਸ ਦਿਨ ਘਰਾਂ ਤੇ ਗਿਰਜਾਘਰਾਂ 'ਚ ਪ੍ਰਾਰਥਨਾਂ ਸਭਾ ਕੀਤੀ ਜਾਂਦੀ ਹੈ,ਜਿਸ ਵਿਚ ਪ੍ਰਭੂ ਦੀ ਮਹਿਮਾ ਦਾ ਬਖਿਆਨ ਕੀਤਾ ਜਾਂਦਾ ਹੈ। ਲੋਕ ਇਕ-ਦੂਸਰੇ ਨੂੰ ਪ੍ਰਭੂ ਯੀਸੂ ਦੇ ਪੁਨਰ ਜਨਮ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹਨ। ਹਾਲਾਂਕਿ, ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਸਾਲ ਲੋਕ ਘਰਾਂ 'ਚ ਰਹਿ ਕੇ ਹੀ ਈਸਟਰ-ਡੇਅ ਮਨਾ ਰਹੇ ਹਨ। -PTCNews -
pm-modi happy-easter-2020
Advertisment

Stay updated with the latest news headlines.

Follow us:
Advertisment