
ਕੋਲਕਾਤਾ, 7 ਮਾਰਚ- ਪੱਛਮੀ ਬੰਗਾਲ ‘ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੋਣ ਪ੍ਰਚਾਰ ਦਾ ਆਗਾਜ਼ ਕਰ ਦਿੱਤਾ ਗਿਆ । ਕੋਲਕਾਤਾ ਦੇ ਬ੍ਰਿਗੇਡ ਪਰੇਡ ਮੈਦਾਨ ‘ਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਮਮਤਾ ਸਰਕਾਰ ‘ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਮਮਤਾ ਸਰਕਾਰ ‘ਤੇ ਦੋਸ਼ ਲਾਇਆ ਕਿ ਉਹ ਖ਼ੂਨ ਖ਼ਰਾਬੇ ਦੀ ਸਿਆਸਤ ਕਰਦੀ ਹੈ।
ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਮਾਂ, ਮਿੱਟੀ ਅਤੇ ਮਨੁੱਖ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮਿੱਟੀ ਦੀ ਗੱਲ ਕਰਨ ਵਾਲਿਆਂ ਨੇ ਹੀ ਬੰਗਾਲ ਨੂੰ ਵੇਚ ਦਿੱਤਾ। ਪ੍ਰਧਾਨ ਮੰਤਰੀ ਨੇ ਮੋਦੀ ਨੇ ਇਨ੍ਹਾਂ ਚੋਣਾਂ ਲਈ ‘ਜ਼ੋਰ ਨਾਲ ਛਾਪ ਟੀ. ਐਮ. ਸੀ.’ ਸਾਫ਼ ਦਾ ਨਾਅਰਾ ਦਿੱਤਾ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਦੀਦੀ (ਮਮਤਾ ਬੈਨਰਜੀ) ਤੁਸੀਂ ਵੀ ਕਾਂਗਰਸ ਦੇ ਉਨ੍ਹਾਂ ਭਾਈ-ਭਤੀਜਾਵਾਦ ਵਾਲੇ ਕੰਮਾਂ ਨੂੰ ਨਹੀਂ ਛੱਡ ਸਕੇ। ਮਾਂ, ਮਿੱਟੀ ਅਤੇ ਮਨੁੱਖ ਨਾਲ ਧੋਖਾ ਕਰਨ ਮਗਰੋਂ ਹੁਣ ਇਨ੍ਹਾਂ ਲੋਕਾਂ ਨੇ ਇਕ ਨਾਅਰਾ ਘੜਿਆ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਵਿਰੋਧ ‘ਚ ਮਮਤਾ ਬੈਨਰਜੀ ਵਲੋਂ ਸਕੂਟਰੀ ਚਲਾਉਣ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਮੋਦੀ ਨੇ ਤੰਜ਼ ਕੱਸਿਆ। ਉਨ੍ਹਾਂ ਕਿਹਾ, ”ਕੁਝ ਦਿਨ ਪਹਿਲਾਂ ਜਦੋਂ ਤੁਸੀਂ ਸਕੂਟਰੀ ਸੰਭਾਲੀ ਤਾਂ ਸਾਰੇ ਪ੍ਰਾਰਥਨਾ ਕਰਦੇ ਸਨ ਕਿ ਤੁਸੀਂ ਠੀਕ ਰਹੋ, ਤੁਹਾਨੂੰ ਸੱਟ ਨਾ ਲੱਗ ਜਾਵੇ। ਚੰਗਾ ਹੋਇਆ ਤੁਸੀਂ ਨਹੀਂ ਡਿੱਗੇ, ਨਹੀਂ ਤਾਂ ਜਿਸ ਸੂਬੇ ‘ਚ ਇਹ ਸਕੂਟਰੀ ਬਣੀ ਹੈ, ਉਸ ਨੂੰ ਹੀ ਆਪਣਾ ਦੁਸ਼ਮਣ ਬਣਾ ਲੈਂਦੀ।Also Read | Vijay Hazare: Punjab’s Abhishek Sharma creates record; surpasses Virat Kohli
Also Read | IND vs ENG 4th Test: India win series, qualify for World Test Championship final 2021
ਤੁਹਾਡੀ ਸਕੂਟਰੀ ਹੁਣ ਨੰਦੀਗ੍ਰਾਮ ਵੱਲ ਮੁੜ ਗਈ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਸੱਟ ਲੱਗੇ ਪਰ ਜਦੋਂ ਸਕੂਟਰੀ ਨੇ ਹੀ ਤੈਅ ਕੀਤਾ ਹੈ ਕਿ ਨੰਦੀਗ੍ਰਾਮ ‘ਚ ਡਿੱਗਣਾ ਹੈ ਤਾਂ ਅਸੀਂ ਕੀ ਕਰੀਏ।” ਇਸ ਦੇ ਨਾਲ ਹੀ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਤਾਂ ਸਾਡੇ ਵਿਰੋਧੀ ਵੀ ਕਹਿੰਦੇ ਹਨ ਕਿ ਮੈਂ ਦੋਸਤਾਂ ਲਈ ਕੰਮ ਕਰਦਾ ਹਾਂ।
ਅਸੀਂ ਸਾਰੇ ਜਾਣਦੇ ਹਾਂ ਕਿ ਬਚਪਨ ‘ਚ ਅਸੀਂ ਜਿੱਥੇ ਜੰਮੇ-ਪਲੇ ਹੁੰਦੇ ਹਾਂ, ਬਚਪਨ ‘ਚ ਜਿੱਥੇ ਖੇਡੇ ਹੁੰਦੇ ਹਾਂ, ਜਿਨ੍ਹਾਂ ਨਾਲ ਪੜ੍ਹੇ ਹੁੰਦੇ ਹਾਂ, ਉਹ ਸਾਡੇ ਜੀਵਨ ਭਰ ਦੇ ਪੱਕੇ ਦੋਸਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਗ਼ਰੀਬੀ ‘ਚ ਜੰਮਿਆ-ਪਲਿਆ ਅਤੇ ਇਸ ਲਈ ਗ਼ਰੀਬਾਂ ਦਾ ਦੁੱਖ ਕੀ ਹੈ, ਮੈਂ ਚੰਗੀ ਤਰ੍ਹਾਂ ਸਮਝ ਸਕਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਕਾਰਨ ਉਹ ਦੋਸਤਾਂ ਲਈ ਕੰਮ ਕਰਦੇ ਹਨ ਅਤੇ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ‘ਚ ਟੀ. ਐਮ. ਸੀ. ਹਾਫ਼ (ਅੱਧੀ) ਹੋ ਗਈ ਸੀ ਪਰ ਇਸ ਵਾਰ ਉਹ ਸਾਫ਼ ਹੋ ਜਾਵੇਗੀ।