Thu, Apr 25, 2024
Whatsapp

3 ਘੰਟੇ ਚੱਲੀ PM ਮੋਦੀ ਅਤੇ ਸਾਰੇ ਮੁੱਖ ਮੰਤਰੀਆਂ ਦੀ ਮੀਟਿੰਗ ਖ਼ਤਮ, ਲਾਕਡਾਊਨ ਨੂੰ ਲੈ ਕੇ ਫ਼ੈਸਲੇ ਦਾ ਇੰਤਜ਼ਾਰ

Written by  Shanker Badra -- April 27th 2020 02:57 PM -- Updated: April 27th 2020 03:02 PM
3 ਘੰਟੇ ਚੱਲੀ PM ਮੋਦੀ ਅਤੇ ਸਾਰੇ ਮੁੱਖ ਮੰਤਰੀਆਂ ਦੀ ਮੀਟਿੰਗ ਖ਼ਤਮ, ਲਾਕਡਾਊਨ ਨੂੰ ਲੈ ਕੇ ਫ਼ੈਸਲੇ ਦਾ ਇੰਤਜ਼ਾਰ

3 ਘੰਟੇ ਚੱਲੀ PM ਮੋਦੀ ਅਤੇ ਸਾਰੇ ਮੁੱਖ ਮੰਤਰੀਆਂ ਦੀ ਮੀਟਿੰਗ ਖ਼ਤਮ, ਲਾਕਡਾਊਨ ਨੂੰ ਲੈ ਕੇ ਫ਼ੈਸਲੇ ਦਾ ਇੰਤਜ਼ਾਰ

3 ਘੰਟੇ ਚੱਲੀ PM ਮੋਦੀ ਅਤੇ ਸਾਰੇ ਮੁੱਖ ਮੰਤਰੀਆਂ ਦੀ ਮੀਟਿੰਗ ਖ਼ਤਮ, ਲਾਕਡਾਊਨ ਨੂੰ ਲੈ ਕੇ ਫ਼ੈਸਲੇ ਦਾ ਇੰਤਜ਼ਾਰ:ਨਵੀਂ ਦਿੱਲੀ : ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸੰਕਟ 'ਤੇ ਅੱਜ ਚੌਥੀ ਵਾਰ ਸਾਰੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਦੌਰਾਨ ਪੈਦਾ ਹੋਏ ਹਾਲਾਤਾਂ 'ਤੇ ਚਰਚਾ ਕਰਨ ਲਈ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਕੀਤੀ ਹੈ। ਇਸ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਵਿਚਾਰ ਵਟਾਂਦਰੇ ਦੌਰਾਨ ਜਦੋਂ ਕਿ ਕਈ ਰਾਜਾਂ ਦੇ ਮੁੱਖ ਮੰਤਰੀਆਂ ਨੇ 3 ਮਈ ਤੋਂ ਬਾਅਦ ਵੀ ਲਾਕਡਾਊਨਵਧਾਉਣ ਦੀ ਅਪੀਲ ਕੀਤੀ ਅਤੇ ਕੁਝ ਰਾਜਾਂ ਨੇ ਇਸ ਨੂੰ ਸ਼ਰਤਾਂ ਦੇ ਨਾਲ ਹਾਟਸਪੌਟ ਖੇਤਰਾਂ ਵਿੱਚ ਜਾਰੀ ਰੱਖਣ ਲਈ ਕਿਹਾ ਹੈ। ਪੀਐਮ ਮੋਦੀ ਨੇ ਮੀਟਿੰਗ ਵਿੱਚ ਕਿਹਾ ਕਿ ਦੇਸ਼ ਵਿੱਚ ਲਾਕਡਾਊਨਦਾ ਇੱਕ ਫਾਇਦਾ ਹੋਇਆ ਹੈ ਅਤੇ ਭਾਰਤ ਦੀ ਸਥਿਤੀ ਦੂਜੇ ਦੇਸ਼ਾਂ ਨਾਲੋਂ ਬਿਹਤਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਲਾਕਡਾਊਨ ਦਾ ਨਿਸ਼ਚਤ ਤੌਰ ‘ਤੇ ਅਸਰ ਹੋਇਆ  ਅਤੇ ਕੋਰੋਨਾ ਸੰਕਟ ਦੇ ਮਾਮਲੇ ਵਿੱਚ ਭਾਰਤ ਹੋਰਨਾਂ ਦੇਸ਼ਾਂ ਵਾਂਗ ਵਿਸ਼ਾਲ ਰੂਪ ਵਿੱਚ ਪ੍ਰਭਾਵਤ ਨਹੀਂ ਹੋਇਆ ਪਰ ਹੁਣ ਜਾਨ ਵੀ ਅਤੇ ਜਹਾਨ ਨੂੰ ਧਿਆਨ ਵਿਚ ਰੱਖਦਿਆਂ 3 ਮਈ ਤੋਂ ਬਾਅਦ ਇਕ ਜਾਗਰੂਕ ਰਣਨੀਤੀ ਬਣਾਏ ਜਾਣ ਦੀ ਜ਼ਰੂਰਤ ਹੈ। ਪੀਐਮ ਨੇ ਮੀਟਿੰਗ ਵਿੱਚ ਕਿਹਾ ਕਿ ਇਹ ਇੱਕ ਲੰਬੀ ਲੜਾਈ ਹੈ, ਸਾਨੂੰ ਸਬਰ ਨਾਲ ਲੜਨਾ ਹੈ। ਮੇਘਾਲਿਆ ਦੇ ਸੀਐੱਮ ਕੋਨਰਾਡ ਸੰਗਮਾ ਨੇ ਕਿਹਾ ਕਿ ਪੀਐਮ ਮੋਦੀ ਨਾਲ ਵੀਡੀਓ ਕਾਨਫਰੰਸ ਵਿੱਚ ਅਸੀਂ 3 ਮਈ ਤੋਂ ਬਾਅਦ ਵੀ ਤਾਲਾਬੰਦੀ ਵਧਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘ਅਸੀਂ ਇਸ ਮੀਟਿੰਗ ਵਿੱਚ 3 ਮਈ ਤੋਂ ਬਾਅਦ ਵੀ ਤਾਲਾਬੰਦੀ ਵਧਾਉਣ ਦੀ ਅਪੀਲ ਕੀਤੀ ਹੈ। ਇਸ ਵਿਚ ਗ੍ਰੀਨ ਜ਼ੋਨ ਅਤੇ ਜਿੱਥੇ ਕੋਰੋਨਾ ਪ੍ਰਭਾਵਿਤ ਨਹੀਂ ਹੈ ਦੀਆਂ ਗਤੀਵਿਧੀਆਂ ਵਿਚ ਢਿੱਲ ਦੇਣ ਦੀ ਅਪੀਲ ਕੀਤੀ ਹੈ। ਦੇਸ਼ ਵਿੱਚ ਕੋਰੋਨਾ ਸੰਕਟ ਦੀ ਸ਼ੁਰੂਆਤ ਤੋਂ ਬਾਅਦ 22 ਮਾਰਚ ਤੋਂ ਹੁਣ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਚਾਰ ਵਾਰ ਵੀਡੀਓ ਕਾਨਫ਼ਰਸਿੰਗ ਰਾਹੀਂ ਮੀਟਿੰਗ ਕਰ ਚੁੱਕੇ ਹਨ। ਇਸ ਮੀਟਿੰਗ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਿਹਤ ਮੰਤਰੀ ਡਾ. ਹਰਸ਼ ਵਰਧਨ ਤੋਂ ਇਲਾਵਾ ਪ੍ਰਧਾਨ ਮੰਤਰੀ ਦਫ਼ਤਰ ਤੇ ਹੋਰ ਸਬੰਧਤ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ,ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ,ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ, ਮੇਘਾਲਿਆ ਦੇ ਸੀਐੱਮ ਕੋਰਨਾਰਡ ਸੰਗਮਾ ਸਮੇਤ ਹੋਰਨਾਂ ਰਾਜਾਂ ਦੇ ਮੁੱਖ ਮੰਤਰੀਆਂ ਨੇ ਵੀ ਮੀਟਿੰਗ ਵਿੱਚ ਭਾਗ ਲਿਆ ਹੈ। -PTCNews


Top News view more...

Latest News view more...