PM ਮੋਦੀ ਭੂਟਾਨ ਦੌਰੇ ‘ਤੇ, Royal University ਦੇ ਵਿਦਿਆਰਥੀਆਂ ਨੂੰ ਦਿੱਤਾ ਸ਼ਾਂਤੀ ਦਾ ਸੁਨੇਹਾ

PM Narendra Modi

PM ਮੋਦੀ ਭੂਟਾਨ ਦੌਰੇ ‘ਤੇ, Royal University ਦੇ ਵਿਦਿਆਰਥੀਆਂ ਨੂੰ ਦਿੱਤਾ ਸ਼ਾਂਤੀ ਦਾ ਸੁਨੇਹਾ,ਥਿੰਪੂ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੋ ਦਿਨਾਂ ਭੂਟਾਨ ਦੌਰੇ ‘ਤੇ ਗਏ ਹਨ। ਜਿਸ ਦੌਰਾਨ ਅੱਜ ਉਹਨਾਂ ਨੇ ਰਾਇਲ ਯੂਨੀਵਰਸਿਟੀ ‘ਚ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਨੂੰ ਪੇਪਰਾਂ ਸਮੇਂ ਬਿਨਾਂ ਚਿੰਤਾ ਦੇ ਤਿਆਰੀ ਕਰਨ ਦਾ ਮੰਤਰ ਦਿੱਤਾ ਅਤੇ ਸਭ ਨੂੰ ਸ਼ਾਂਤੀ ਦਾ ਸੁਨੇਹਾ ਦਿੱਤਾ। ਮੋਦੀ ਨੇ ਕਿਹਾ ਕਿ ਗਰੀਬੀ ਖਤਮ ਕਰਨ ਲਈ ਭਾਰਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ।

ਉਹਨਾਂ ਉਂਮੀਦ ਜਤਾਈ ਕਿ ਬਹੁਤ ਛੇਤੀ ਭੂਟਾਨ ਦੇ ਵਿਗਿਆਨੀ ਵੀ ਸੇਟੇਲਾਈਟ ਬਣਾਉਣਗੇ ਅਤੇ ਦੁਨੀਆ ਦੇ ਸਾਹਮਣੇ ਆਪਣੀ ਵੱਖਰੀ ਪਹਿਚਾਣ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਭੂਟਾਨ ਦੇ ਜਵਾਨ ਵਿਗਿਆਨੀ ਆਪਣੇ ਛੋਟੇ ਉਪਗ੍ਰਹਿ ਨੂੰ ਡਿਜ਼ਾਈਨ ਕਰਨ ਅਤੇ ਉਸ ਨੂੰ ਲਾਂਚ ਕਰਨ ਲਈ ਭਾਰਤ ਦੀ ਯਾਤਰਾ ਉੱਤੇ ਆਉਣ ਵਾਲੇ ਹਨ।

ਹੋਰ ਪੜ੍ਹੋ:ਓਡੀਸ਼ਾ ਦੇ ਇਸ ਇਲਾਕੇ ‘ਚ ਮਿਲੇ ਕੱਟੇ ਹੋਏ ਹੱਥ, ਲੋਕਾਂ ‘ਚ ਸਹਿਮ ਦਾ ਮਾਹੌਲ

ਉਨ੍ਹਾਂ ਕਿਹਾ ਕਿ ਭੂਟਾਨ ਆਉਣ ਵਾਲਾ ਵਿਅਕਤੀ ਜਿੰਨਾ ਇੱਥੋਂ ਦੇ ਲੋਕਾਂ ਦੀ ਗਰਮਜੋਸ਼ੀ ਅਤੇ ਸਾਦਗੀ ਤੋਂ ਪ੍ਰਭਾਵਿਤ ਹੁੰਦਾ ਹੈ, ਓਨਾ ਹੀ ਇੱਥੋਂ ਦੀ ਕੁਦਰਤੀ ਸੁੰਦਰਤਾ ਕਾਰਨ ਵੀ ਪ੍ਰਭਾਵਿਤ ਹੁੰਦਾ ਹੈ।

ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਹਾਤਮਾ ਬੁੱਧ ਦੀ ਸਿੱਖਿਆ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇਸੇ ਲਈ ਉਨ੍ਹਾਂ ਨੇ ‘ਐਗਜ਼ਾਮ ਵਾਰਿਅਰ’ ਨਾਂ ਦੀ ਕਿਤਾਬ ਵੀ ਲਿਖੀ। ਤੁਹਾਨੂੰ ਦੱਸ ਦਈਏ ਕਿ ਮੋਦੀ ਦੋ ਦਿਨਾਂ ਦੌਰੇ ‘ਤੇ ਭੂਟਾਨ ਗਏ ਹਨ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

-PTC News