Fri, Apr 19, 2024
Whatsapp

PM ਮੋਦੀ ਨੇ ਸਰਹੱਦ 'ਤੇ ਜਵਾਨਾਂ ਨਾਲ ਮਨਾਈ ਦੀਵਾਲੀ, ਕਿਹਾ- ਤੁਸੀਂ ਹੋ ਤਾਂ, ਦੇਸ਼ ਦੇ ਤਿਉਹਾਰ ਨੇ

Written by  Jagroop Kaur -- November 14th 2020 12:25 PM
PM ਮੋਦੀ ਨੇ ਸਰਹੱਦ 'ਤੇ ਜਵਾਨਾਂ ਨਾਲ ਮਨਾਈ ਦੀਵਾਲੀ, ਕਿਹਾ- ਤੁਸੀਂ ਹੋ ਤਾਂ, ਦੇਸ਼ ਦੇ ਤਿਉਹਾਰ ਨੇ

PM ਮੋਦੀ ਨੇ ਸਰਹੱਦ 'ਤੇ ਜਵਾਨਾਂ ਨਾਲ ਮਨਾਈ ਦੀਵਾਲੀ, ਕਿਹਾ- ਤੁਸੀਂ ਹੋ ਤਾਂ, ਦੇਸ਼ ਦੇ ਤਿਉਹਾਰ ਨੇ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਰਡਰ 'ਤੇ ਤਾਇਨਾਤ ਜਵਾਨਾਂ ਨਾਲ ਦੀਵਾਲੀ ਮਨਾ ਰਹੇ ਹਨ। ਪੀ.ਐੱਮ. ਨਰਿੰਦਰ ਮੋਦੀ ਰਾਜਸਥਾਨ ਦੇ ਜੈਸਲਮੇਰ ਬਾਰਡਰ 'ਤੇ ਪਹੁੰਚ ਚੁੱਕੇ ਹਨ। ਉਨ੍ਹਾਂ ਨਾਲ ਸੀ.ਡੀ.ਐੱਸ ਵਿਪਨ ਰਾਵਤ, ਆਰਮੀ ਚੀਫ਼ ਐੱਮ.ਐੱਮ. ਨਰਵਾਨੇ ਅਤੇ ਬੀ.ਐੱਸ.ਐੱਫ਼. ਦੇ ਡੀਜੀ ਰਾਕੇਸ਼ ਅਸਥਾਨਾ ਵੀ ਮੌਜਦੂ ਹਨ।

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਜੈਸਲਮੇਰ ਬਾਰਡਰ ਦੀ ਲੌਂਗੋਂਵਾਲਾ ਚੌਕੀ 'ਤੇ ਦੇਸ਼ ਦੇ ਜਵਾਨਾਂ ਨਾਲ ਦੀਵਾਲੀ ਮਨਾਈ। ਇਸ ਮੌਕੇ ਉਹਨਾਂ ਨਾਲ ਸੀ.ਡੀ.ਐੱਸ ਵਿਪਨ ਰਾਵਤ, ਆਰਮੀ ਚੀਫ਼ ਐੱਮ.ਐੱਮ. ਨਰਵਾਨੇ ਅਤੇ ਬੀ.ਐੱਸ.ਐੱਫ਼. ਦੇ ਡੀਜੀ ਰਾਕੇਸ਼ ਅਸਥਾਨਾ ਵੀ ਮੌਜਦੂ ਸਨ। ਪ੍ਰਧਾਨ ਮੰਤਰੀ ਮੋਦੀ ਨੇ ਜਵਾਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਤੁਹਾਨੂੰ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਤੇ 130 ਕਰੋੜ ਦੇਸ਼-ਵਾਸੀਆਂ ਵੱਲੋਂ ਦੀਵਾਲੀ ਦੀਆਂ ਵਧਾਈਆਂ। ਮੋਦੀ ਨੇ ਕਿਹਾ ਕਿ ਦੇਸ਼ ਦੀ ਸਰਹੱਦ 'ਤੇ ਹੋ, ਆਸਮਾਨ 'ਤੇ ਹੋ ਜਾਂ ਫਿਰ ਸਮੁੰਦਰ 'ਚ ਰਾਸ਼ਟਰ ਰੱਖਿਆ 'ਚ ਜੁਟੇ ਹੋਏ ਦੇਸ਼ ਦੀਆਂ ਧੀਆਂ ਅਤੇ ਪੁੱਤ ਹਰ ਸੁਰੱਖਿਆ ਬਲ, ਹਰ ਕਿਸੇ ਨੂੰ ਦੀਵਾਲੀ ਦੇ ਇਸ ਪਾਵਨ ਤਿਉਹਾਰ ਮੌਕੇ ਨਮਨ ਕਰਦਾ ਹਾਂ। ਮੋਦੀ ਨੇ ਅੱਗੇ ਕਿਹਾ ਕਿ ਤੁਸੀਂ ਹੋ ਤਾਂ ਦੇਸ਼ ਹੈ, ਦੇਸ਼ ਦੇ ਇਹ ਤਿਉਹਾਰ ਹਨ। ਉਹਨਾਂ ਕਿਹਾ ਕਿ ਜਿਨ੍ਹਾਂ ਦੇ ਪੁੱਤ ਜਾਂ ਧੀ ਤਿਉਹਾਰ ਦੇ ਦਿਨ ਸਰਹੱਦ 'ਤੇ ਤਇਨਾਤ ਹਨ, ਉਹ ਸਨਮਾਨ ਦੇ ਹੱਕਦਾਰ ਹਨ। PM ਮੋਦੀ ਨੇ ਦੇਸ਼-ਵਾਸੀਆਂ ਨੂੰ ਦਿੱਤੀਆਂ ਵਧਾਈਆਂ- ਐਮ ਮੋਦੀ ਨੇ ਕਿਹਾ, ‘ਸਾਰੇ ਦੇਸ਼ਵਾਸੀਆਂ ਨੂੰ ਦੀਵਾਲੀ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ, ਇਸ ਤਿਉਹਾਰ ‘ਤੇ ਤੁਸੀਂ ਹੋਰ ਖੁਸ਼ ਰਹੋ। ਸਾਰੇ ਲੋਕ ਤੰਦਰੁਸਤ ਤੇ ਸਿਹਤਮੰਦ ਰਹਿਣ।‘ -PTC News

Top News view more...

Latest News view more...