“ਮਨ ਕੀ ਬਾਤ” ‘ਚ ਬੋਲੇ PM ਮੋਦੀ, ਪਾਣੀ ਨੂੰ ਬਚਾਉਣ ਲਈ ਦਿੱਤੇ ਇਹ 3 ਸੁਝਾਅ

“ਮਨ ਕੀ ਬਾਤ” ‘ਚ ਬੋਲੇ PM ਮੋਦੀ, ਪਾਣੀ ਨੂੰ ਬਚਾਉਣ ਲਈ ਦਿੱਤੇ ਇਹ 3 ਸੁਝਾਅ,ਨਵੀਂ ਦਿੱਲੀ: ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਅੱਜ ਲੋਕਸਭਾ ਚੋਣ ਜਿੱਤਣ ਤੋਂ ਬਾਅਦ ਪਹਿਲੀ ਵਾਰ ਦੇਸ਼ ਵਾਸੀਆਂ ਨੂੰ ਮਨ ਕੀ ਬਾਤ ਪ੍ਰੋਗਰਾਮ ਜ਼ਰੀਏ ਸੰਬੋਧਿਤ ਕੀਤਾ। ਮਨ ਕੀ ਬਾਤ ਦਾ ਇਹ ਪ੍ਰੋਗਰਾਮ ਲਗਭਗ ਚਾਰ ਮਹੀਨੇ ਬਾਅਦ ਹੋਇਆ।

24 ਫਰਵਰੀ ਨੂੰ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਅਖਰੀ ਵਾਰ ਮਨ ਕੀ ਬਾਤ ਪ੍ਰੋਗਰਾਮ ਜ਼ਰੀਏ ਦੇਸ਼ ਦੀ ਜਨਤਾ ਨੂੰ ਸੰਬੋਧਿਤ ਕੀਤਾ ਸੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲੰਬੇ ਸਮੇਂ ਬਾਅਦ ਦੇਸ਼ ਦੀ ਜਨਤਾ ਨਾਲ ਮਨ ਕੀ ਬਾਤ ਕਰਨ ਦਾ ਮੌਕਾ ਮਿਲ ਰਿਹਾ ਹੈ।


ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਚੋਣਾਂ ਦੇ ਕਾਰਨ ਰੁਝੇਵੇਂ ਜ਼ਿਆਦਾ ਸੀ। ਪਰ ਮਨ ਕੀ ਬਾਤ ਦਾ ਮਜ਼ਾ ਹੀ ਗਾਇਬ ਸੀ, ਇੱਕ ਕਮੀ ਮਹਿਸੂਸ ਕਰ ਰਿਹਾ ਸੀ।PM ਮੋਦੀ ਨੇ ਕਿਹਾ ਮਨ ਕੀ ਬਾਤ ਦੇਸ਼ ਅਤੇ ਸਮਾਜ ਲਈ ਆਈਨੇ ਦੀ ਤਰ੍ਹਾਂ ਹੈ। ਇਹ ਸਾਨੂੰ ਦੱਸਦਾ ਹੈ ਕਿ ਦੇਸ਼ਵਾਸੀਆਂ ਦੇ ਅੰਦਰ ਮਜ਼ਬੂਤੀ, ਤਾਕਤ ਅਤੇ ਟੈਲੇਂਟ ਦੀ ਕੋਈ ਕਮੀ ਨਹੀਂ ਹੈ।


ਹੋਰ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਕੇਂਦਰੀ ਮੰਤਰੀ ਅਨੰਤ ਕੁਮਾਰ ਨੂੰ ਸ਼ਰਧਾਂਜਲੀ

ਅੱਗੇ ਉਹਨਾਂ ਕਿਹਾ ਕਈ ਸਾਰੇ ਸੁਨੇਹੇ ਪਿਛਲੇ ਕੁੱਝ ਮਹੀਨਿਆਂ ਵਿੱਚ ਆਏ ਹਨ ਜਿਸ ਵਿੱਚ ਲੋਕਾਂ ਨੇ ਕਿਹਾ ਕਿ ਉਹ ‘ਮਨ ਕੀ ਬਾਤ’ ਨੂੰ ਮਿਸ ਕਰ ਰਹੇ ਹਨ। ਜਦੋਂ ਮੈਂ ਪੜ੍ਹਦਾ ਹਾਂ, ਸੁਣਦਾ ਹਾਂ ਮੈਨੂੰ ਵਧੀਆ ਲੱਗਦਾ ਹੈ।


PM ਨੇ ਕਿਹਾ ਪਾਣੀ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਦੇਸ਼ ਵਿੱਚ ਨਵਾਂ ਪਾਣੀ ਸ਼ਕਤੀ ਮੰਤਰਾਲਾ ਬਣਾਇਆ ਗਿਆ ਹੈ।ਇਸ ਤੋਂ ਪਾਣੀ ਨਾਲ ਸਬੰਧਤ ਸਾਰੇ ਮਜ਼ਮੂਨਾਂ ਉੱਤੇ ਤੇਜੀ ਨਾਲ ਫੈਸਲੇ ਲਏ ਜਾ ਸਕਣਗੇ। ਮੇਰਾ ਪਹਿਲਾ ਅਨੁਰੋਧ ਹੈ– ਜਿਵੇਂ ਦੇਸ਼ਵਾਸੀਆਂ ਨੇ ਸਫਾਈ ਨੂੰ ਇੱਕ ਜਨ ਅੰਦੋਲਨ ਦਾ ਰੂਪ ਦੇ ਦਿੱਤਾ। ਆਓ ਜੀ , ਉਸ ਤਰ੍ਹਾਂ ਹੀ ਪਾਣੀ ਲਈ ਇੱਕ ਜਨ ਅੰਦੋਲਨ ਦੀ ਸ਼ੁਰੂਆਤ ਕਰੀਏ।

ਦੇਸ਼ਵਾਸੀਆਂ ਨੂੰ ਮੇਰਾ ਦੂਜਾ ਅਨੁਰੋਧ ਹੈ- ਸਾਡੇ ਦੇਸ਼ ਵਿੱਚ ਪਾਣੀ ਦੇ ਹਿਫਾਜ਼ਤ ਲਈ ਕਈ ਪਰੰਪਰਿਕ ਤੌਰ – ਤਰੀਕੇ ਸਦੀਆਂ ਤੋਂ ਵਰਤੋ ਵਿੱਚ ਲਿਆਏ ਜਾ ਰਹੇ ਹਨ। ਪਾਣੀ ਨੂੰ ਬਚਾਉਣ ਦੀ ਦਿਸ਼ਾ ‘ਚ ਮਹੱਤਵਪੂਰਣ ਯੋਗਦਾਨ ਦੇਣ ਵਾਲੇ ਵਿਅਕਤੀਆਂ ਦਾ, ਆਪ ਸੇਵੀ ਸੰਸਥਾਵਾਂ ਦਾ,ਅਤੇ ਇਸ ਖੇਤਰ ਵਿੱਚ ਕੰਮ ਕਰਣ ਵਾਲੇ ਹਰ ਕਿਸੇ ਦਾ , ਉਨ੍ਹਾਂ ਦੀ ਜੋ ਜਾਣਕਾਰੀ ਹੈ, ਉਸ ਨੂੰ ਤੁਸੀ # JanShakti4JalShakti ਦੇ ਨਾਲ ਸ਼ੇਅਰ ਕਰੋ ਤਾਂਕਿ ਉਨ੍ਹਾਂ ਦਾ ਇੱਕ ਡਾਟਾਬੇਸ ਬਣਾਇਆ ਜਾ ਸਕੇ।

ਉਥੇ ਹੀ ਮੋਦੀ ਨੇ ਕਿਹਾ ਜਦੋਂ ਦੇਸ਼ ਵਿਚ ਐਮਰਜੈਂਸੀ ਲਾਈ ਗਈ ਉਦੋਂ ਉਸ ਦਾ ਵਿਰੋਧ ਸਿਰਫ ਸਿਆਸੀ ਦਾਇਰੇ ਤਕ ਸੀਮਤ ਨਹੀਂ ਰਿਹਾ ਸੀ, ਰਾਜਨੇਤਾਵਾਂ ਤਕ ਸੀਮਤ ਨਹੀਂ ਰਿਹਾ, ਜਨ-ਜਨ ਦੇ ਦਿਲ ਵਿਚ ਇਕ ਗੁੱਸਾ ਸੀ।ਭਾਰਤ ਮਾਣ ਨਾਲ ਕਹਿ ਸਕਦਾ ਹੈ ਕਿ ਸਾਡੇ ਲਈ, ਕਾਨੂੰਨ ਨਿਯਮਾਂ ਤੋਂ ਪਰ੍ਹੇ ਲੋਕਤੰਤਰ ਸਾਡੇ ਸਸਕਾਰ ਹਨ, ਲੋਕਤੰਤਰ ਸਾਡਾ ਸੱਭਿਆਚਾਰ ਹੈ, ਲੋਕਤੰਤਰ ਸਾਡੀ ਵਿਰਾਸਤ ਹੈ।

ਭਾਰਤ ਵਿਚ 2019 ਦੀਆਂ ਲੋਕ ਸਭਾ ਚੋਣਾਂ ‘ਚ 61 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਵੋਟਾਂ ਪਾਈਆਂ। ਇਹ ਗਿਣਤੀ ਸਾਨੂੰ ਬਹੁਤ ਹੀ ਆਮ ਲੱਗ ਰਹੀ ਹੈ ਪਰ ਜੇਕਰ ਦੁਨੀਆ ਦੇ ਹਿਸਾਬ ਨਾਲ ਮੈਂ ਕਹਾਂ ਚੀਨ ਨੂੰ ਅਸੀਂ ਛੱਡ ਦੇਈਏ ਤਾਂ ਭਾਰਤ ‘ਚ ਦੁਨੀਆ ਦੇ ਕਿਸੇ ਵੀ ਦੇਸ਼ ਦੀ ਆਬਾਦੀ ਤੋਂ ਜ਼ਿਆਦਾ ਲੋਕਾਂ ਨੇ ਵੋਟਿੰਗ ਕੀਤੀ ਸੀ।

-PTC News