Thu, Apr 25, 2024
Whatsapp

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਰਿੰਦਰ ਮੋਦੀ ਨੂੰ ਨਿਯੁਕਤ ਕੀਤਾ ਪ੍ਰਧਾਨ ਮੰਤਰੀ

Written by  Shanker Badra -- May 26th 2019 10:40 AM -- Updated: May 26th 2019 10:51 AM
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਰਿੰਦਰ ਮੋਦੀ ਨੂੰ ਨਿਯੁਕਤ ਕੀਤਾ ਪ੍ਰਧਾਨ ਮੰਤਰੀ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਰਿੰਦਰ ਮੋਦੀ ਨੂੰ ਨਿਯੁਕਤ ਕੀਤਾ ਪ੍ਰਧਾਨ ਮੰਤਰੀ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਰਿੰਦਰ ਮੋਦੀ ਨੂੰ ਨਿਯੁਕਤ ਕੀਤਾ ਪ੍ਰਧਾਨ ਮੰਤਰੀ:ਨਵੀਂ ਦਿੱਲੀ : ਸਰਬਸੰਮਤੀ ਨਾਲ ਐੱਨਡੀਏ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲ ਕੇ ਨਰਿੰਦਰ ਮੋਦੀ ਨੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ।ਇਸ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਨਿੱਚਰਵਾਰ ਸ਼ਾਮੀਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਹੈ। [caption id="attachment_300118" align="aligncenter" width="300"]PM Modi Meets President Ram Nath Kovind, Stakes Claim To Form Government ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਰਿੰਦਰ ਮੋਦੀ ਨੂੰ ਨਿਯੁਕਤ ਕੀਤਾ ਪ੍ਰਧਾਨ ਮੰਤਰੀ[/caption] ਇਸ ਸਬੰਧੀ ਰਾਸ਼ਟਰਪਤੀ ਦਫ਼ਤਰ ਨੇ ਟਵੀਟ ਕਰ ਕੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਹੁੰ–ਚੁਕਾਈ ਦੀ ਰਸਮ ਦੀ ਤਰੀਕ ਦੱਸਣ ਲਈ ਆਖ ਦਿੱਤਾ ਗਿਆ ਹੈ।ਸਹੁੰ–ਚੁਕਾਈ ਦੀ ਰਸਮ ਰਾਸ਼ਟਰਪਤੀ ਭਵਨ ਵਿਖੇ ਹੋਵੇਗੀ।ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਕੈਬਨਿਟ ਦੇ ਹੋਰ ਮੈਂਬਰਾਂ ਦੀ ਵੀ ਸੂਚੀ ਦੇਣ ਦੀ ਅਪੀਲ ਕੀਤੀ ਹੈ। [caption id="attachment_300116" align="aligncenter" width="300"]PM Modi Meets President Ram Nath Kovind, Stakes Claim To Form Government ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਰਿੰਦਰ ਮੋਦੀ ਨੂੰ ਨਿਯੁਕਤ ਕੀਤਾ ਪ੍ਰਧਾਨ ਮੰਤਰੀ[/caption] ਇਸ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਸਰਵਸੰਮਤੀ ਨਾਲ ਐੱਨਡੀਏ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸਮਰਥਨ ਪੱਤਰ ਸੌਂਪਿਆ।ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਅਗਵਾਈ 'ਚ ਐੱਨਡੀਏ ਦੇ ਆਗੂਆਂ ਨੇ ਰਾਸ਼ਟਰਪਤੀ ਨੂੰ ਨਰਿੰਦਰ ਮੋਦੀ ਨੂੰ ਸਰਵਸੰਮਤੀ ਨਾਲ ਨੇਤਾ ਚੁਣੇ ਜਾਣ ਦੀ ਜਾਣਕਾਰੀ ਦਿੰਦਿਆਂ ਇਹ ਪੱਤਰ ਸੌਂਪਿਆ। [caption id="attachment_300115" align="aligncenter" width="300"]PM Modi Meets President Ram Nath Kovind, Stakes Claim To Form Government ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਰਿੰਦਰ ਮੋਦੀ ਨੂੰ ਨਿਯੁਕਤ ਕੀਤਾ ਪ੍ਰਧਾਨ ਮੰਤਰੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਲੰਧਰ ‘ਚ 2 ਅਣਪਛਾਤੇ ਵਿਅਕਤੀਆਂ ਨੇ ਨੌਜਵਾਨ ‘ਤੇ ਚਲਾਈ ਗੋਲੀ , ਗੰਭੀਰ ਜ਼ਖਮੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗੱਠਜੋੜ (NDA) ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੀ ਇੱਕ ਮੀਟਿੰਗ ਸੰਸਦ ਦੇ ਸੈਂਟਰਲ ਹਾਲ ਵਿੱਚ ਹੋਈ।ਇਸ ਮੀਟਿੰਗ ’ਚ ਰਸਮੀ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐੱਨਡੀਏ (NDA) ਦਾ ਨੇਤਾ ਚੁਣਿਆ ਗਿਆ ਹੈ। -PTCNews


Top News view more...

Latest News view more...