Sat, Apr 20, 2024
Whatsapp

PM ਮੋਦੀ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਨੂੰ ਘਰ ਜਾ ਕੇਭੇਂਟ ਕੀਤੀ ਸ਼ਰਧਾਂਜਲੀ

Written by  Shanker Badra -- October 30th 2020 02:23 PM
PM ਮੋਦੀ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਨੂੰ ਘਰ ਜਾ ਕੇਭੇਂਟ ਕੀਤੀ ਸ਼ਰਧਾਂਜਲੀ

PM ਮੋਦੀ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਨੂੰ ਘਰ ਜਾ ਕੇਭੇਂਟ ਕੀਤੀ ਸ਼ਰਧਾਂਜਲੀ

PM ਮੋਦੀ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਨੂੰ ਘਰ ਜਾ ਕੇਭੇਂਟ ਕੀਤੀ ਸ਼ਰਧਾਂਜਲੀ:ਗਾਂਧਨੀਗਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ੁੱਕਰਵਾਰ ਨੂੰ 2 ਦਿਨਾਂ ਲਈ ਗੁਜਰਾਤ ਦੌਰੇ 'ਤੇ ਆਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਨੂੰ ਉਨ੍ਹਾਂ ਦੀ ਗਾਂਧੀਨਗਰ ਵਿਖੇ ਸਥਿਤ ਰਿਹਾਇਸ਼ 'ਤੇ ਪਹੁੰਚ ਕੇ ਸ਼ਰਧਾਂਜਲੀ ਭੇਂਟ ਕੀਤੀ ਹੈ। [caption id="attachment_444861" align="aligncenter" width="267"]PM Modi pays tribute to late Keshubhai Patel in Gandhinagar in Gujarat PM ਮੋਦੀ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਨੂੰ ਘਰ ਜਾ ਕੇਭੇਂਟ ਕੀਤੀ ਸ਼ਰਧਾਂਜਲੀ[/caption] ਦੱਸਣਯੋਗ ਹੈ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਸੂਬੇ ਦੇ ਦਿੱਗਜ ਨੇਤਾ ਕੇਸ਼ੂਭਾਈ ਪਟੇਲ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਉਹ 92 ਸਾਲਾਂ ਦੇ ਸਨ। ਉਨ੍ਹਾਂ ਨੂੰ ਸਾਹ ਲੈਣ ‘ਚ ਤਕਲੀਫ਼ ਦੇ ਚੱਲਦਿਆਂ ਅਹਿਮਦਾਬਾਦ ਦੇ ਇਕ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਕਿ ਉਨ੍ਹਾਂ ਨੇ ਆਖ਼ਰੀ ਸਾਹ ਲਏ ਸਨ। [caption id="attachment_444860" align="aligncenter" width="300"]PM Modi pays tribute to late Keshubhai Patel in Gandhinagar in Gujarat PM ਮੋਦੀ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਨੂੰ ਘਰ ਜਾ ਕੇਭੇਂਟ ਕੀਤੀ ਸ਼ਰਧਾਂਜਲੀ[/caption] ਜ਼ਿਕਰਯੋਗ ਹੈ ਕਿ ਕੇਸ਼ੂ ਭਾਈਪਟੇਲ ਦੋ ਵਾਰ ਗੁਜਰਾਤ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਉਹ 1995 ਤੋਂ 1998 ‘ਚ ਸੂਬੇ ਦੇ ਮੁੱਖ ਮੰਤਰੀ ਬਣੇ ਸਨ ਪਰ 2001 ਵਿਚ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। 2001 ਵਿੱਚ ਉਨ੍ਹਾਂ ਦੀ ਜਗ੍ਹਾ ‘ਤੇ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ ਸੀ। ਮੋਦੀ ਉਨ੍ਹਾਂ ਨੂੰ ਆਪਣਾ ਰਾਜਨੀਤਿਕ ਗੁਰੂ ਵੀ ਮੰਨਦੇ ਹਨ। [caption id="attachment_444862" align="aligncenter" width="259"]PM Modi pays tribute to late Keshubhai Patel in Gandhinagar in Gujarat PM ਮੋਦੀ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਨੂੰ ਘਰ ਜਾ ਕੇਭੇਂਟ ਕੀਤੀ ਸ਼ਰਧਾਂਜਲੀ[/caption] ਇਸ ਦੇ ਇਲਾਵਾ ਪੀ.ਐੱਮ. ਮੋਦੀ ਕਈ ਪ੍ਰਾਜੈਕਟਾਂ ਦੇ ਨਾਲ ਹੀ ਦੇਸ਼ ਦੀ ਪਹਿਲੀ ਸੀ-ਪਲੇਨ ਸੇਵਾ ਦਾ ਵੀ ਉਦਘਾਟਨ ਕਰਨਗੇ। ਉਹ ਸ਼ਨੀਵਾਰ ਨੂੰ ਲੌਹ ਪੁਰਸ਼ ਸਰਦਾਰ ਵਲੱਭਭਾਈ ਪਟੇਲ ਦੀ 145ਵੀਂ ਜਯੰਤੀ ਮੌਕੇ ਨਰਮਦਾ ਜ਼ਿਲ੍ਹੇ ਦੇ ਕੇਵੜੀਆ 'ਚ ਉਨ੍ਹਾਂ ਦੀ ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ ਸਟੈਚੂ ਆਫ਼ ਯੂਨਿਟੀ 'ਤੇ ਵੀ ਜਾਣਗੇ। -PTCNews


Top News view more...

Latest News view more...