
PM ਮੋਦੀ ਦਾ ਫਰਾਂਸ ਪੁੱਜਣ ‘ਤੇ ਮੁਸਲਮਾਨਾਂ ਨੇ ਕੀਤਾ ਸਵਾਗਤ, ਪਾਕਿ ਨੂੰ ਨਹੀਂ ਆਇਆ ਰਾਸ (ਵੀਡੀਓ),ਪੈਰਿਸ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਫਰਾਂਸ ਦੌਰੇ ‘ਤੇ ਹਨ। ਜਿਸ ਦੌਰਾਨ ਉਹ ਚੋਟੀ ਦੇ ਨੇਤਾਵਾਂ ਨਾਲ ਦੋ-ਪੱਖੀ, ਖੇਤਰੀ ਤੇ ਆਪਸੀ ਹਿੱਤ ਦੇ ਗਲੋਬਲ ਮੁੱਦਿਆਂ ‘ਤੇ ਵਿਆਪਕ ਚਰਚਾ ਕਰਨਗੇ।
Warm welcome, warm conversations.
A glimpse of how Indians based in France welcomed PM @narendramodi. pic.twitter.com/IDWijoNfoD
— PMO India (@PMOIndia) August 22, 2019
ਅੱਜ ਮੋਦੀ ਦਾ ਪੈਰਿਸ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਬਰਦਸਤ ਸਵਾਗਤ ਕੀਤਾ ਗਿਆ। ਪੈਰਿਸ ‘ਚ ਏਅਰਪੋਰਟ ‘ਤੇ ਗੁਜਰਾਤ ਦੇ ਵੋਹਰਾ ਮੁਸਲਮਾਨਾਂ ਨੇ ਤਿਰੰਗੇ ਨਾਲ ਮੋਦੀ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਦੌਰਾਨ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਵੀ ਲਗਾਏ ਗਏ। ਪਰ ਪਾਕਿਸਤਾਨ ਨੂੰ ਮੋਦੀ ਦਾ ਸਵਾਗਤ ਰਾਸ ਨਹੀਂ ਆਇਆ।
ਹੋਰ ਪੜ੍ਹੋ: ਆਸਾਰਾਮ ਮਾਮਲੇ ‘ਤੇ ਬਾਲੀਵੁੱਡ ਐਕਟਰ ਫਰਹਾਨ ਅਖਤਰ ਨੇ ਪ੍ਰਧਾਨ ਮੰਤਰੀ ਨੂੰ ਕੀਤੀ ਇਹ ਅਪੀਲ
ਪਾਕਿ ਮੰਤਰੀ ਫਵਾਦ ਚੌਧਰੀ ਪੀ.ਐੱਮ. ਮੋਦੀ ਦੇ ਸਵਾਗਤ ਤੋਂ ਇੰਨਾ ਚਿੜ੍ਹ ਗਏ ਕਿ ਉਨ੍ਹਾਂ ਨੇ ਟਵੀਟ ਕਰ ਕੇ ਆਪਣੀ ਨਿਰਾਸ਼ਾ ਜ਼ਾਹਰ ਕਰ ਦਿੱਤੀ। ਫਵਾਦ ਚੌਧਰੀ ਨੇ ਭਾਰਤੀ ਪ੍ਰਧਾਨ ਮੰਤਰੀ ਦਫ਼ਤਰ ਤੋਂ ਕੀਤੇ ਗਏ ਵੀਡੀਓ ਟਵੀਟ ‘ਤੇ ਰਿਪਲਾਈ ਕਰਦੇ ਹੋਏ ਲਿਖਿਆ,”ਕਿੰਨੇ ਪੈਸੇ ਲੱਗ ਗਏ ਇਸ ਡਰਾਮੇ ‘ਤੇ?” ਪਾਕਿਸਤਾਨੀ ਮੰਤਰੀ ਦੇ ਟਵੀਟ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
Kitnay paisey lag gaye iss dramay pe? https://t.co/6ZeSIRNDnA
— Ch Fawad Hussain (@fawadchaudhry) August 22, 2019
ਜ਼ਿਕਰਯੋਗ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਅਗਸਤ ਤੱਕ ਫਰਾਂਸ, ਸੰਯੁਕਤ ਅਰਬ ਅਮੀਰਾਤ ਤੇ ਬਹਿਰੀਨ ਦੌਰੇ ‘ਤੇ ਹਨ। ਖਾਸ ਗੱਲ ਇਹ ਹੈ ਕਿ ਇਹਨਾਂ ਤਿੰਨਾਂ ਦੇਸ਼ਾਂ ਨੇ ਕਸ਼ਮੀਰ ਮਸਲੇ ‘ਤੇ ਖੁਲ੍ਹੇਆਮ ਭਾਰਤ ਦਾ ਸਮਰਥਨ ਕੀਤਾ ਹੈ।
-PTC News