ਮੋਦੀ ਸਰਕਾਰ 2.0 ਦਾ ਇੱਕ ਸਾਲ ਪੂਰਾ ਹੋਣ ’ਤੇ PM ਮੋਦੀ ਨੇ ਦੇਸ਼ ਦੀ ਜਨਤਾ ਨੂੰ ਲਿਖੀ ਚਿੱਠੀ

By Shanker Badra - May 30, 2020 11:05 am

ਮੋਦੀ ਸਰਕਾਰ 2.0 ਦਾ ਇੱਕ ਸਾਲ ਪੂਰਾ ਹੋਣ ’ਤੇ PM ਮੋਦੀ ਨੇ ਦੇਸ਼ ਦੀ ਜਨਤਾ ਨੂੰ ਲਿਖੀ ਚਿੱਠੀ:ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਯੂਪੀਏ (UPA) ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਅੱਜ ਸਨਿੱਚਰਵਾਰ ਨੂੰ ਮੁਕੰਮਲ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਇੱਕ ਸਾਲ ਪੂਰਾ ਹੋਣ ‘ਤੇ ਦੇਸ਼ ਦੀ ਜਨਤਾ ਨੂੰ ਇੱਕ ਖੁੱਲ੍ਹੀ ਚਿੱਠੀਲਿਖੀ ਹੈ। ਕੋਰੋਨਾ ਸੰਕਟ ਦੇ ਦੌਰ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਦੀ ਹਿੰਮਤ ਦਿੰਦੇ ਹੋਏ ਕਿਹਾ ਹੈ ਕਿ ਸਾਨੂੰ ਹਮੇਸ਼ਾਂ ਯਾਦ ਰੱਖਣਾ ਪਏਗਾ ਕਿ 130 ਕਰੋੜ ਭਾਰਤੀਆਂ ਦਾ ਵਰਤਮਾਨ ਅਤੇ ਭਵਿੱਖ ਕੋਈ ਬਿਪਤਾ ਜਾਂ ਕੋਈ ਬਦਕਿਸਮਤੀ ਤੈਅ ਨਹੀਂ ਕਰ ਸਕਦੀ।

ਪ੍ਰਧਾਨ ਮੰਤਰੀ ਮੋਦੀ ਅਨੁਸਾਰ, ਕੋਰੋਨਾ ਤੋਂ ਬਾਅਦ ਅਰਥਵਿਵਸਥਾ ਨੂੰ ਮੁੜ ਪੱਟੜੀ 'ਤੇ ਲਿਆਉਣਾ ਦੁਨੀਆ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬਣ ਗਈ ਹੈ। ਭਾਰਤ 'ਚ ਆਰਥਿਕ ਖੇਤਰ 'ਚ ਦੁਨੀਆ ਨੂੰ ਹੈਰਾਨ ਤੇ ਪ੍ਰੇਰਿਤ ਕਰਨ ਦੀ ਯੋਗਤਾ ਹੈ ਪਰ ਇਸ ਦੇਲ ਈ ਪਹਿਲਾਂ ਦੇਸ਼ ਨੂੰ ਆਤਮਨਿਰਭਰ ਬਣਾਉਣਾ ਪਵੇਗਾ। ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ 20 ਲੱਖ ਕਰੋੜ ਰੁਪਏ ਦੇ ਆਤਮਨਿਰਭਰ ਭਾਰਤ ਪੈਕੇਜ ਦੇ ਸਹਾਰੇ ਭਾਰਤ ਦਰਾਮਦ 'ਤੇ ਨਿਰਭਰਤਾ ਘਟਾ ਕੇ ਆਤਮ ਨਿਰਭਰ ਬਣਨ 'ਚ ਸਫ਼ਲ ਹੋਵੇਗਾ।

ਉਨ੍ਹਾਂ ਕਿਹਾ ਕਿ ਅਸੀਂ ਆਪਣਾ ਵਰਤਮਾਨ ਅਤੇ ਭਵਿੱਖ ਖ਼ੁਦ ਹੀ ਤੈਅ ਕਰਾਂਗੇ ,ਅਸੀਂ ਤਰੱਕੀ ਦੇ ਰਾਹ 'ਤੇ ਚੱਲਾਂਗੇ, ਅਸੀਂ ਜਿੱਤਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਡਰ ਸੀ ਕਿ ਜਦੋਂ ਕੋਰੋਨਾ ਭਾਰਤ ਉੱਤੇ ਹਮਲਾ ਕਰੇਗਾ ਤਾਂ ਭਾਰਤ ਪੂਰੀ ਦੁਨੀਆ ਲਈ ਸੰਕਟ ਬਣ ਜਾਵੇਗਾ ਪਰ ਅੱਜ ਸਾਰੇ ਦੇਸ਼ ਵਾਸੀਆਂ ਨੇ ਭਾਰਤ ਵੱਲ ਵੇਖਣ ਦੇ ਨਜ਼ਰੀਏ ਨੂੰ ਬਦਲ ਦਿੱਤਾ ਹੈ। ਤੁਸੀਂ ਇਹ ਸਾਬਤ ਕਰ ਕੇ ਦਿਖਾਇਆ ਹੈ ਕਿ ਵਿਸ਼ਵ ਦੇ ਸ਼ਕਤੀਸ਼ਾਲੀ ਅਤੇ ਖੁਸ਼ਹਾਲ ਦੇਸ਼ਾਂ ਦੀ ਤੁਲਨਾ ਵਿਚ ਭਾਰਤੀਆਂ ਦੀ ਸਮੂਹਕ ਤਾਕਤ ਅਤੇ ਸੰਭਾਵਨਾ ਬੇਮਿਸਾਲ ਹੈ।

ਪਿਛਲੇ ਕਾਰਜਕਾਲ ਦੇ ਬਾਰੇ ਵਿੱਚ ਪੀਐਮ ਮੋਦੀ ਨੇ ਪੱਤਰ ਵਿੱਚ ਲਿਖਿਆ ਹੈ, ‘ਸਾਲ 2014 ਵਿੱਚ, ਦੇਸ਼ ਦੇ ਲੋਕਾਂ ਨੇ, ਦੇਸ਼ ਵਿੱਚ ਇੱਕ ਵੱਡੀ ਤਬਦੀਲੀ ਲਈ ਵੋਟ ਦਿੱਤੀ ਸੀ। ਦੇਸ਼ ਦੀ ਨੀਤੀ ਅਤੇ ਰੀਤੀ ਨੂੰ ਬਦਲਣ ਲਈ ਵੋਟ ਦਿੱਤੀ ਸੀ। ਉਨ੍ਹਾਂ ਪੰਜ ਸਾਲਾਂ ਵਿੱਚ ਦੇਸ਼ ਨੇ ਵਿਵਸਥਾ ਨੂੰ ਜੜਤਾ ਅਤੇ ਭ੍ਰਿਸ਼ਟਾਚਾਰ ਦੀ ਦਲਦਲ ਵਿੱਚੋਂ ਬਾਹਰ ਆਉਂਦੇ ਵੇਖਿਆ ਹੈ। ਉਨ੍ਹਾਂ ਪੰਜ ਸਾਲਾਂ ਵਿਚ ਅੰਤਿਯੋਦਿਆ ਦੀ ਭਾਵਨਾ ਨਾਲ ਗਰੀਬਾਂ ਦੀ ਜ਼ਿੰਦਗੀ ਨੂੰ ਸੌਖਾ ਬਣਾਉਣ ਲਈ ਸ਼ਾਸਨ ਨੂੰ ਬਦਲਦੇ ਵੇਖਿਆ ਹੈ।

ਇਸ ਵੇਲੇ ਦੇਸ਼ ਹਰ ਦਿਸ਼ਾ ਵਿੱਚ ਬਹੁਤ ਤੇਜ਼ੀ ਨਾਲ ਤਰੱਕੀ ਕਰਦਾ ਹੋਇਆ ਅੱਗੇ ਵਧਦਾ ਜਾ ਰਿਹਾ ਹੈ। ਪਿਛਲੇ ਸਾਲ ਦੇ ਕੁਝ ਖਾਸ ਫ਼ੈਸਲੇ ਜ਼ਿਆਦਾ ਚਰਚਾ ਵਿੱਚ ਰਹੇ ਤੇ ਇਸ ਕਾਰਨ ਇਨ੍ਹਾਂ ਪ੍ਰਾਪਤੀਆਂ ਨੂੰ ਚੇਤੇ ਰੱਖਣਾ ਵੀ ਬਹੁਤ ਸੁਭਾਵਕ ਹੈ; ਜਿਵੇਂ ਧਾਰਾ 370, ਰਾਮ ਮੰਦਰ ਦੀ ਉਸਾਰੀ, ਤਿੰਨ ਤਲਾਕ ਜਾਂ ਫਿਰ ਨਾਗਰਿਕਤਾ ਸੋਧ ਕਾਨੂੰਨ।

ਮੋਦੀ ਨੇ ਕੋਰੋਨਾ ਸੰਕਟ ਦੌਰਾਨ ਆਮ ਲੋਕਾਂ, ਖਾਸ ਕਰ ਕੇ ਗ਼ਰੀਬਾਂ ਨੂੰ ਹੋਈਆਂ ਪਰੇਸ਼ਾਨੀਆਂ ਦੂਰ ਕਰਨ ਲਈ ਯੋਗ ਕਦਮ ਚੁੱਕੇ ਜਾਣ ਦੀ ਗੱਲ ਦੁਹਰਾਈ। ਇਸ ਦੇ ਨਾਲ ਹੀ ‘ਆਤਮ–ਨਿਰਭਰ ਭਾਰਤ’ ਮੁਹਿੰਮ ਲਈ ਬੀਤੇ ਕੁਝ ਸਮੇਂ ਦੌਰਾਨ ਐਲਾਨੇ ਗਏ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਜ਼ਿਕਰ ਵੀ ਇਸ ਚਿੱਠੀ ਵਿੱਚ ਕੀਤਾ ਗਿਆ ਹੈ।
-PTCNews

adv-img
adv-img