Sat, Apr 20, 2024
Whatsapp

PM ਮੋਦੀ , ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਸਾਵਿਤਰੀਬਾਈ ਫੂਲੇ ਦੀ ਜਨਮ ਵਰ੍ਹੇਗੰਢ ਮੌਕੇ ਕੀਤਾ ਯਾਦ

Written by  Shanker Badra -- January 03rd 2020 02:13 PM
PM ਮੋਦੀ , ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਸਾਵਿਤਰੀਬਾਈ ਫੂਲੇ ਦੀ ਜਨਮ ਵਰ੍ਹੇਗੰਢ ਮੌਕੇ ਕੀਤਾ ਯਾਦ

PM ਮੋਦੀ , ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਸਾਵਿਤਰੀਬਾਈ ਫੂਲੇ ਦੀ ਜਨਮ ਵਰ੍ਹੇਗੰਢ ਮੌਕੇ ਕੀਤਾ ਯਾਦ

PM ਮੋਦੀ , ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਸਾਵਿਤਰੀਬਾਈ ਫੂਲੇ ਦੀ ਜਨਮ ਵਰ੍ਹੇਗੰਢ ਮੌਕੇ ਕੀਤਾ ਯਾਦ:ਨਵੀਂ ਦਿੱਲੀ : ਅੱਜ ਦੇ ਦਿਨ ਜਨਮੀ ਸਾਵਿਤਰੀਬਾਈ ਫੂਲੇ ਭਾਰਤ ਦੀ ਇੱਕ ਸਮਾਜਸੁਧਾਰਿਕਾ ਅਤੇ ਮਰਾਠੀ ਕਵਿਤਰੀ ਸੀ। ਉਨ੍ਹਾਂ ਨੇ ਆਪਣੇ ਪਤੀ ਮਹਾਤਮਾ ਜੋਤੀਬਾ ਫੂਲੇ ਦੇ ਨਾਲ ਮਿਲਕੇ ਇਸਤਰੀਆਂ ਦੇ ਅਧਿਕਾਰਾਂ ਅਤੇ ਸਿੱਖਿਆ ਲਈ ਬਹੁਤ ਸਾਰੇ ਕਾਰਜ ਕੀਤੇ ਸਨ। ਸਾਵਿਤਰੀਬਾਈ ਭਾਰਤ ਦੀ ਪਹਿਲੀ ਕੰਨਿਆ ਪਾਠਸ਼ਾਲਾ ਵਿੱਚ ਪਹਿਲੀ ਇਸਤਰੀ ਅਧਿਆਪਕ ਸਨ। ਉਨ੍ਹਾਂ ਨੂੰ ਆਧੁਨਿਕ ਮਰਾਠੀ ਕਵਿਤਾ ਅਗਰਦੂਤ ਮੰਨਿਆ ਜਾਂਦਾ ਹੈ। 1852 ਵਿੱਚ ਉਨ੍ਹਾਂ ਨੇ ਅਛੂਤ ਬਾਲਿਕਾਵਾਂ ਲਈ ਇੱਕ ਪਾਠਸ਼ਾਲਾ ਦੀ ਸਥਾਪਨਾ ਕੀਤੀ ਸੀ।

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਹਨਾਂ ਨੇ ਟਵਿੱਟਰ 'ਤੇ ਟਵੀਟ ਕਰਦਿਆਂ ਲਿੱਖਿਆ ਕਿ ਸਾਵਿਤਰੀਬਾਈ ਫੂਲੇ ਨੂੰ ਜਨਮ ਜਯੰਤੀ 'ਤੇ ਸਾਦਰ ਪ੍ਰਣਾਮ। ਉਨ੍ਹਾਂ ਨੇ ਸਮਾਜਿਕ ਏਕਤਾ ,ਸਿੱਖਿਆ, ਔਰਤ ਸਸ਼ਕਤੀਕਰਨ ਲਈ ਉਹਨਾਂ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੱਤਾ ਸੀ। ਸਮਾਜਿਕ ਚੇਤਨਾ ਲਈ ਉਹਨਾਂ ਦਾ ਸੰਘਰਸ਼ ਦੇਸ਼ ਵਾਸੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ।" ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਹਨਾਂ ਨੇ ਟਵਿੱਟਰ 'ਤੇ ਟਵੀਟ ਕਰਦਿਆਂ ਲਿੱਖਿਆ ਕਿ ਅੱਜ ਸਾਵਿਤਰੀਬਾਈ ਫੂਲੇ ਦੀ ਜਨਮ ਵਰ੍ਹੇਗੰਢ ਮੌਕੇ, ਉਨ੍ਹਾਂ ਨੂੰ ਤਹਿ ਦਿਲੋਂ ਸ਼ਰਧਾਂਜਲੀ। ਸਾਵਿਤਰੀਬਾਈ ਫੂਲੇ ਉਹ ਸਤਿਕਾਰਤ ਮਹਿਲਾ ਸੀ, ਜਿਸਨੇ ਸਮਾਜ ਅੰਦਰ ਭਾਰਤ ਦੀਆਂ ਧੀਆਂ ਨੂੰ ਹੱਕ ਤੇ ਸਨਮਾਨ ਨਾਲ ਜਿਊਣਾ ਸਿਖਾਇਆ। ਪਰਮਾਤਮਾ ਕਰੇ ਕਿ ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੇ ਦਿਖਾਏ ਆਜ਼ਾਦੀ, ਸਿੱਖਿਆ ਅਤੇ ਸਵੈਮਾਣ ਦੇ ਆਦਰਸ਼ਾਂ ਦੀ ਪਾਲਣਾ ਕਰਦੀਆਂ ਰਹਿਣ। ਇਸ ਦੇ ਇਲਾਵਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਹਨਾਂ ਨੇ ਟਵਿੱਟਰ 'ਤੇ ਟਵੀਟ ਕਰਦਿਆਂ ਲਿੱਖਿਆ ਕਿਸਮਾਜਿਕ ਕੁਰੀਤੀਆਂ ਤੇ ਔਰਤਾਂ ਨਾਲ ਹੁੰਦੇ ਪੱਖਪਾਤ ਵਿਰੁੱਧ ਅਵਾਜ਼ ਚੁੱਕਣ ਵਾਲੀ ਸਾਵਿਤਰੀਬਾਈ ਫੂਲੇ ਨੇ ਅਣਥੱਕ ਸੰਘਰਸ਼ ਕੀਤਾ ਤਾਂ ਜੋ ਸਾਡੇ ਸਭ ਲਈ ਇੱਕ ਬਿਹਤਰ ਸਮਾਜ ਤੇ ਇੱਕ ਬਿਹਤਰ ਸੰਸਾਰ ਸਿਰਜਿਆ ਜਾਵੇ। ਉਸ ਜੁਝਾਰੂ ਔਰਤ ਦੀ ਜਨਮ ਵਰ੍ਹੇਗੰਢ ਮੌਕੇ, ਆਓ ਉਨ੍ਹਾਂ ਦੀ ਵਿਰਾਸਤ ਨੂੰ ਕਾਇਮ ਰੱਖਣ ਦਾ ਅਹਿਦ ਲਈਏ। [caption id="attachment_375728" align="aligncenter" width="300"]PM Modi ,Sukhbir Badal And Harsimrat Kaur Badal pays tribute to Savitribai Phule on her birth anniversary PM ਮੋਦੀ , ਸੁਖਬੀਰ ਬਾਦਲ ਅਤੇਹਰਸਿਮਰਤ ਕੌਰ ਬਾਦਲ ਨੇ ਸਾਵਿਤਰੀਬਾਈ ਫੂਲੇ ਦੀ ਜਨਮ ਵਰ੍ਹੇਗੰਢ ਮੌਕੇ ਕੀਤਾ ਯਾਦ[/caption] ਜ਼ਿਕਰਯੋਗ ਹੈ ਕਿ ਸਾਵਿਤਰੀਬਾਈ ਦਾ ਜਨਮ 3 ਜਨਵਰੀ 1831 ਨੂੰ ਮਹਾਰਾਸ਼ਟਰ ਦੇ ਇੱਕ ਦਲਿਤ ਪਰਿਵਾਰ ਵਿੱਚ ਹੋਇਆ ਸੀ ਪਰ ਉਹਨਾਂ ਦਾ ਟੀਚਾ ਇਹ ਯਕੀਨੀ ਬਣਾਉਣਾ ਸੀ ਕਿ ਕਿਸੇ ਨਾਲ ਵੀ ਵਿਤਕਰਾ ਨਾ ਕੀਤਾ ਜਾਵੇ ਅਤੇ ਹਰੇਕ ਨੂੰ ਅਧਿਐਨ ਕਰਨ ਦਾ ਮੌਕਾ ਮਿਲੇ। ਸਾਵਿਤਰੀਬਾਈ ਫੂਲੇ, ਭਾਰਤ ਦੀ ਪਹਿਲੀ ਮਹਿਲਾ ਅਧਿਆਪਕ, ਕਵੀ, ਸਮਾਜ ਸੇਵਕ ਸਨ, ਜਿਹਨਾਂ ਦਾ ਟੀਚਾ ਲੜਕੀਆਂ ਨੂੰ ਜਾਗਰੂਕ ਕਰਨਾ ਸੀ। ਸਿਰਫ ਨੌਂ ਸਾਲਾਂ ਦੀ ਉਮਰ ਵਿੱਚ ਉਹਨਾਂ ਨੇ ਕ੍ਰਾਂਤੀਕਾਰੀ ਜੋਤੀਬਾ ਫੂਲੇ ਨਾਲ ਵਿਆਹ ਕਰਵਾ ਲਿਆ ਸੀ, ਉਸ ਸਮੇਂ ਜੋਤੀਬਾ ਫੁਲੇ ਸਿਰਫ਼ 13 ਸਾਲ ਦੀ ਸੀ। ਉਹਨਾਂ ਦੇ ਪਤੀ ਇੱਕ ਕ੍ਰਾਂਤੀਕਾਰੀ ਅਤੇ ਸਮਾਜ ਸੇਵਕ ਸੀ ਤਾਂ ਸਾਵਿਤਰੀਬਾਈ ਨੇ ਵੀ ਆਪਣਾ ਸਾਰਾ ਜੀਵਨ ਇਸ 'ਚ ਹੀ ਲਗਾ ਦਿੱਤਾ। ਉਹਨਾਂ ਨੇ ਆਪਣੇ ਸਾਰੇ ਜੀਵਨ 'ਚ ਦੂਜਿਆਂ ਦੀ ਸੇਵਾ ਕੀਤੀ। ਸਾਵਿਤਰੀਬਾਈ ਫੂਲੇ ਦੀ 10 ਮਾਰਚ 1897 ਨੂੰ ਪਲੇਗ ਨਾਲ਼ ਜੂਝ ਰਹੇ ਪੀੜਤਾਂ ਦੀ ਸੇਵਾ ਕਰਦਿਆਂ ਮੌਤ ਹੋ ਗਈ ਸੀ। -PTCNews

Top News view more...

Latest News view more...