ਮੁੱਖ ਖਬਰਾਂ

PM ਮੋਦੀ ਨੇ ਦਿੱਲੀ ਦੇ ਏਮਜ਼ ਹਸਪਤਾਲ 'ਚਕੋਰੋਨਾ ਵੈਕਸੀਨ ਦਾ ਲਗਵਾਇਆ ਦੂਸਰਾ ਟੀਕਾ

By Shanker Badra -- April 08, 2021 11:25 am -- Updated:April 08, 2021 11:27 am


ਨਵੀਂ ਦਿੱਲੀ : ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਰਾਜਧਾਨੀ ਦਿੱਲੀ ਦੇ ਏਮਜ਼ 'ਚ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲਈ ਹੈ। ਪੀਐੱਮ ਮੋਦੀ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਪੀਐੱਮ ਮੋਦੀ ਕੋਭਾਰਤ ਬਾਇਓਟਿਕ ਦੀ ਦੇਸ਼ 'ਚ ਵਿਕਸਿਤ ਕੋਵੈਕਸੀਨ ਦੀ ਪਹਿਲੀ ਡੋਜ਼ ਇੱਕ ਮਾਰਚ ਨੂੰ ਲੱਗੀ ਸੀ।

PM Modi takes 2nd dose of Covid vaccine at AIIMS, Delhi PM ਮੋਦੀ ਨੇ ਦਿੱਲੀ ਦੇ ਏਮਜ਼ ਹਸਪਤਾਲ 'ਚਕੋਰੋਨਾ ਵੈਕਸੀਨ ਦਾ ਲਗਵਾਇਆ ਦੂਸਰਾ ਟੀਕਾ

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਨੇ ਤੋੜੇ ਸਾਰੇ ਰਿਕਾਰਡ ,24 ਘੰਟਿਆਂ 'ਚ 1 ਲੱਖ 26 ਹਜ਼ਾਰ ਨਵੇਂ ਕੇਸ ਆਏ ਸਾਹਮਣੇ 

ਪੀਐੱਮ ਮੋਦੀ ਨੇ ਟਵੀਟ ਕਰਕੇ ਲੋਕਾਂ ਤੋਂ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ," ਅੱਜ ਏਮਜ਼ 'ਚ ਮੈਨੂੰ ਕੋੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਮਿਲੀ ਹੈ। ਟੀਕਾਕਰਨ ਸਾਡੇ ਕੋਲ ਵਾਇਰਸ ਨੂੰ ਹਰਾਉਣ ਦਾ ਕੁਝ ਤਰੀਕਿਆਂ 'ਚੋਂ ਇੱਕ ਹੈ। ਜੇਕਰ ਤੁਸੀਂ ਵੈਕਸੀਨ ਲਗਵਾਉਣ ਲਈ ਯੋਗ ਹੋ ਤਾਂ ਜਲਦ ਹੀ cowin.gov.in. 'ਤੇ ਰਜਿਸਟ੍ਰੇਸ਼ਨ ਕਰਵਾ ਕੇ ਵੈਕਸੀਨ ਲਗਵਾਉ।

PM Modi takes 2nd dose of Covid vaccine at AIIMS, Delhi PM ਮੋਦੀ ਨੇ ਦਿੱਲੀ ਦੇ ਏਮਜ਼ ਹਸਪਤਾਲ 'ਚਕੋਰੋਨਾ ਵੈਕਸੀਨ ਦਾ ਲਗਵਾਇਆ ਦੂਸਰਾ ਟੀਕਾ

ਦੱਸਣਯੋਗ ਹੈ ਕਿ ਦੇਸ਼ 'ਚ ਵੈਕਸੀਨ ਦੀ ਹੁਣ ਤੱਕ 9 ਕਰੋੜ ਤੋਂ ਜਿਆਦਾ ਡੋਜ਼ ਦਿੱਤੀ ਜਾ ਚੁੱਕੀ ਹੈ। ਪਿਛਲੇ ਕੁਝ ਹਫਤਿਆਂ 'ਚ ਭਾਰਤ 'ਚ ਫਿਰ ਤੋਂ ਕੋਰੋਨਾ ਮਾਮਲਿਆਂ 'ਚ ਜਾਰੀ ਉਛਾਲ ਦੌਰਾਨ ਸਿਹਤ ਮੰਤਰਾਲੇ ਨੇ ਕਿਹਾ ਕਿ ਪਹਿਲਤਾ ਦੇ ਆਧਾਰ 'ਤੇ ਟੀਕਾਕਰਨ ਕੀਤਾ ਜਾ ਰਿਹਾ ਹੈ। 1 ਅਪ੍ਰੈਲ ਨੂੰ ਟੀਕਾਕਰਨ ਅਭਿਆਨ ਦਾ ਤੀਜਾ ਪੜਾਅ ਸ਼ੁਰੂ ਹੋਇਆ ਸੀ, ਜਿਸਦੇ ਤਹਿਤ 45 ਸਾਲ ਜਾਂ ਉਸ ਤੋਂ ਜਿਆਦਾ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਕੋਰੋਨਾ ਡੋਜ਼ ਲਗਾਉਣ ਦੀ ਆਗਿਆ ਹੈ।

ਪੜ੍ਹੋ ਹੋਰ ਖ਼ਬਰਾਂ : ਇਸ ਸੂਬੇ 'ਚ ਹੁਣ ਕਾਰ 'ਚ ਇਕੱਲੇ ਬੈਠੇ ਵਿਅਕਤੀ ਲਈ ਵੀ ਮਾਸਕ ਲਾਜ਼ਮੀ

PM Modi takes 2nd dose of Covid vaccine at AIIMS, Delhi PM ਮੋਦੀ ਨੇ ਦਿੱਲੀ ਦੇ ਏਮਜ਼ ਹਸਪਤਾਲ 'ਚਕੋਰੋਨਾ ਵੈਕਸੀਨ ਦਾ ਲਗਵਾਇਆ ਦੂਸਰਾ ਟੀਕਾ

ਦੇਸ਼ 'ਚ ਕੋਰੋਨਾ ਵਾਇਰਸ ਦੇ ਵੱਧਦੇ ਖਤਰੇ 'ਤੇ ਪ੍ਰਧਾਨ ਮੰਤਰੀ ਮੋਦੀ ਅੱਜ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਮੀਟਿੰਗ ਕਰਨਗੇ।ਦੇਸ਼ 'ਚ ਕੋਰੋਨਾ ਵਾਇਰਸ ਦੀ ਰਫਤਾਰ ਬੇਕਾਬੂ ਹੋ ਗਈ ਹੈ ਅਤੇ ਨਵੀ ਲਹਿਰ ਸਭ ਤੋਂ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਈ ਹੈ। ਦੇਸ਼ 'ਚ ਪਹਿਲੀ ਵਾਰ 24 ਘੰਟੇ ਦੇ ਅੰਦਰ ਇੱਕ ਲੱਖ ਤੋਂ ਵੱਧ ਕੋਰੋਨਾ ਵਾਇਰਸ ਦੇ ਕੇਸ ਦਰਜ ਕੀਤੇ ਗਏ ਹਨ। ਇਹ ਮੀਟਿੰਗ ਅੱਜ ਸ਼ਾਮ 6:30 ਵਜੇ ਹੋਵੇਗੀ।
-PTCNews

  • Share