PM ਮੋਦੀ ਨੇ ਅੱਜ ਸਵੇਰੇ AIIMS ‘ਚ ਲਗਵਾਈ ‘ਕੋਰੋਨਾ ਵੈਕਸੀਨ’, ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ

PM Modi takes first dose of Covid-19 vaccine at Delhi's AIIMS
PM ਮੋਦੀ ਨੇ ਅੱਜ ਸਵੇਰੇ AIIMS 'ਚ ਲਗਵਾਈ 'ਕੋਰੋਨਾ ਵੈਕਸੀਨ', ਨਾਲ ਹੀ ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ  

ਨਵੀਂ ਦਿੱਲੀ : ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਦਾ ਦੂਜਾ ਗੇੜ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰਾਜਧਾਨੀ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਡੋਜ਼ ਲੈ ਲਈ ਹੈ। ਪ੍ਰਧਾਨ ਮੰਤਰੀ ਮੋਦੀ ਖੁਦ ਸਵੇਰੇ ਏਮਜ਼ ਪਹੁੰਚੇ ਅਤੇ ਕੋਰੋਨਾ ਵੈਕਸੀਨ ਲਗਵਾਈ ਹੈ।

PM Modi takes first dose of Covid-19 vaccine at Delhi's AIIMS
PM ਮੋਦੀ ਨੇ ਅੱਜ ਸਵੇਰੇ AIIMS ‘ਚ ਲਗਵਾਈ ‘ਕੋਰੋਨਾ ਵੈਕਸੀਨ’, ਨਾਲ ਹੀ ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ

ਪੜ੍ਹੋ ਹੋਰ ਖ਼ਬਰਾਂ : ਸ਼੍ਰੋਮਣੀ ਅਕਾਲੀ ਦਲ ਵੱਲੋਂ ਬਜਟ ਸੈਸ਼ਨ ਦੇ ਪਹਿਲੇ ਦਿਨ ਅੱਜ ਕੀਤਾ ਜਾਵੇਗਾ ਵਿਧਾਨ ਸਭਾ ਦਾ ਘਿਰਾਓ

ਵੈਕਸੀਨ ਲਗਵਾਉਣ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ, ‘ਸਾਡੇ ਡਾਕਟਰਾਂ ਅਤੇ ਵਿਗਿਆਨੀਆਂ ਨੇ ਕੋਰੋਨਾ ਵਿਰੁੱਧ ਵਿਸ਼ਵ ਵਿਆਪੀ ਲੜਾਈ ਨੂੰ ਮਜ਼ਬੂਤ ਕਰਨ ਵਿੱਚ ਜਿਸ ਤੇਜ਼ੀ ਨਾਲ ਕੰਮ ਕੀਤਾ ਹੈ ,ਉਹ ਕਮਾਲ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਜਿਹੜੇ ਵੈਕਸੀਨ ਲੈਣ ਦੇ ਯੋਗ ਹਨ। ਆਓ ਮਿਲ ਕੇ ਭਾਰਤ ਨੂੰ ਕੋਵਿਡ -19 ਮੁਕਤ ਕਰੀਏ।

PM Modi takes first dose of Covid-19 vaccine at Delhi's AIIMS
PM ਮੋਦੀ ਨੇ ਅੱਜ ਸਵੇਰੇ AIIMS ‘ਚ ਲਗਵਾਈ ‘ਕੋਰੋਨਾ ਵੈਕਸੀਨ’, ਨਾਲ ਹੀ ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ

ਹਾਲਾਂਕਿ, ਪ੍ਰਧਾਨ ਮੰਤਰੀ ਮੋਦੀ ਨੂੰ ਏਮਜ਼ ਵਿਖੇ ਜੋ ਟੀਕਾ ਲਗਾਇਆ ਗਿਆ ਸੀ, ਉਹ ਭਾਰਤ ਬਾਇਓਟੈਕ ਦੁਆਰਾ ਬਣਾਇਆ ਸੀ। ਇਸ ਦੇ ਜ਼ਰੀਏ ਉਨ੍ਹਾਂ ਨੇ ਵੈਕਸੀਨ ਨੂੰ ਲੈ ਕੇ ਆਮ ਲੋਕਾਂ ਦੇ ਮਨ ਦੀਆਂ ਸ਼ੰਕਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਨਾਲ ਹੀ ਵਿਰੋਧੀ ਧਿਰ ਨੇ ਉਨ੍ਹਾਂ ਆਗੂਆਂ ਨੂੰ ਵੀ ਸੰਦੇਸ਼ ਦਿੱਤਾ, ਜਿਨ੍ਹਾਂ ਨੇ ਵੈਕਸੀਨੇਸ਼ਨ ਦੀ ਮਨਜ਼ੂਰੀ ਦੀ ਪ੍ਰਕਿਰਿਆ ਅਤੇ ਪ੍ਰਧਾਨ ਮੰਤਰੀ ਮੋਦੀ ‘ਤੇ ਸਵਾਲ ਚੁੱਕੇ ਸਨ।

PM Modi takes first dose of Covid-19 vaccine at Delhi's AIIMS
PM ਮੋਦੀ ਨੇ ਅੱਜ ਸਵੇਰੇ AIIMS ‘ਚ ਲਗਵਾਈ ‘ਕੋਰੋਨਾ ਵੈਕਸੀਨ’, ਨਾਲ ਹੀ ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ

ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਬਾਇਓਟੈਕ ਦੀ ਕੋਵੈਕਸਿਨ ਦੀ ਪਹਿਲੀ ਖੁਰਾਕ ਲਈ ਹੈ। ਦਿੱਲੀ ਦੇ ਏਮਜ਼ ਵਿੱਚ ਕੰਮ ਕਰਨ ਵਾਲੀ ਪੁਡੂਚੇਰੀ ਦੀ ਸਿਸਟਰ ਪੀ ਨਿਵੇਦਾ ਨੇ ਪੀਐਮ ਮੋਦੀ ਨੂੰ ਕੋਰੋਨਾ ਵੈਕਸੀਨ ਦੀ ਡੋਜ਼ ਦਿੱਤੀ ਹੈ। ਕੋਵੈਕਸੀਨ ਇੱਕ ਦੇਸੀ ਟੀਕਾ ਹੈ, ਜਿਸ ਨੂੰ ਭਾਰਤ ਵਿੱਚ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ।

PM Modi takes first dose of Covid-19 vaccine at Delhi's AIIMS
PM ਮੋਦੀ ਨੇ ਅੱਜ ਸਵੇਰੇ AIIMS ‘ਚ ਲਗਵਾਈ ‘ਕੋਰੋਨਾ ਵੈਕਸੀਨ’, ਨਾਲ ਹੀ ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ

ਦੱਸ ਦੇਈਏ ਕਿ ਦੇਸ਼ ‘ਚ ਕੋਰੋਨਾ ਵੈਕਸੀਨੇਸ਼ਨ ਦੇ ਦੂਜੇ ਪੜਾਅ ‘ਚ 60 ਸਾਲਾਂ ਤੋਂ ਜ਼ਿਆਦਾ ਅਤੇ 45 ਸਾਲ ਤੋਂ 60 ਸਾਲ ਤੱਕ ਦੇ ਉਹ ਲੋਕ ਜਿਨ੍ਹਾਂ ਨੂੰ ਗੰਭੀਰ ਬੀਮਾਰੀਆਂ ਹਨ, ਉਨ੍ਹਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਲੋਕਾਂ ਦੀ ਉਮਰ 1 ਜਨਵਰੀ, 2022 ਨੂੰ 60 ਸਾਲ ਹੋਵੇਗੀ, ਉਹ ਵੀ ਇਸ ਵਾਰ ਟੀਕਾ ਲਗਵਾ ਸਕਦੇ ਹਨ। ਵੈਕਸੀਨੇਸ਼ਨ ਦੁਪਹਿਰ 3 ਵਜੇ ਤੱਕ ਚੱਲੇਗੀ। ਇਸ ਦੇ ਲਈ ਕੋਵਿਨ 2.0 ਪੋਰਟਲ ਦੇ ਨਾਲ ਹੀ ‘ਅਰੋਗਿਆ ਸੇਤੂ ਐਪ’ ‘ਤੇ ਸਵੇਰੇ 9 ਵਜੇ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ।
-PTCNews