ਦੇਸ਼

PM ਮੋਦੀ ਨੇ Kisan Samman Nidhi ਯੋਜਨਾ ਦੀ 10ਵੀਂ ਕਿਸ਼ਤ ਕੀਤੀ ਜਾਰੀ, 20,946 ਕਰੋੜ ਰੁਪਏ ਕੀਤੇ ਟਰਾਂਸਫਰ

By Riya Bawa -- January 01, 2022 1:54 pm -- Updated:January 01, 2022 1:58 pm

PM-KISAN scheme: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ PM Kisan Samman Nidhi  ਕਿਸਾਨ ਸਨਮਾਨ ਨਿਧੀ ਦੀ 10ਵੀਂ ਕਿਸ਼ਤ 10.09 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ ਤਬਦੀਲ ਕਰ ਦਿੱਤੀ ਹੈ। ਪੀਐਮ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 20,946 ਕਰੋੜ ਰੁਪਏ ਟਰਾਂਸਫਰ ਕੀਤੇ। ਪ੍ਰੋਗਰਾਮ ਦੌਰਾਨ ਪੀਐਮ ਮੋਦੀ ਨੇ ਕਿਸਾਨ ਉਤਪਾਦਕ ਸੰਗਠਨ (ਐਫਪੀਓ) ਨਾਲ ਜੁੜੇ ਲੋਕਾਂ ਨਾਲ ਵੀ ਗੱਲਬਾਤ ਕੀਤੀ।

ਇਸ ਦੇ ਨਾਲ ਹੀ ਪੀਐਮ ਮੋਦੀ ਨੇ ਲਗਭਗ 351 ਕਿਸਾਨ ਉਤਪਾਦਕ ਸੰਗਠਨਾਂ ਨੂੰ 14 ਕਰੋੜ ਤੋਂ ਵੱਧ ਦੀ ਇਕਵਿਟੀ ਗ੍ਰਾਂਟ ਵੀ ਜਾਰੀ ਕੀਤੀ, ਇਸ ਨਾਲ 1.24 ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭ ਹੋਵੇਗਾ।

ਇਸ ਮੌਕੇ ਕੇਂਦਰੀ ਖੇਤੀ ਪ੍ਰਧਾਨ ਨਰਿੰਦਰ ਸਿੰਘ ਤੋਮਰ ਵੀ ਮੌਜੂਦ ਸਨ। ਕਿਸਾਨ ਸਨਮਾਨ ਨਿਧੀ ਦੇ ਤਹਿਤ, ਸਰਕਾਰ ਹਰ ਸਾਲ 2,000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਕਿਸਾਨਾਂ ਦੇ ਖਾਤੇ ਵਿੱਚ 6000 ਰੁਪਏ ਟਰਾਂਸਫਰ ਕਰਦੀ ਹੈ। ਸਕੀਮ ਤਹਿਤ ਪਹਿਲੀ ਕਿਸ਼ਤ ਅਪ੍ਰੈਲ-ਜੁਲਾਈ, ਦੂਜੀ ਕਿਸ਼ਤ ਅਗਸਤ-ਨਵੰਬਰ ਅਤੇ ਤੀਜੀ ਕਿਸ਼ਤ ਦਸੰਬਰ-ਮਾਰਚ ਵਿਚਕਾਰ ਜਾਰੀ ਕੀਤੀ ਜਾਂਦੀ ਹੈ।

ਇੰਝ ਕਰੋ ਕਿਸ਼ਤ ਦੀ ਸਥਿਤੀ ਦੀ ਜਾਂਚ
ਪ੍ਰਧਾਨ ਮੰਤਰੀ ਕਿਸਾਨ ਦੀ ਅਧਿਕਾਰਤ ਵੈੱਬਸਾਈਟ https://pmkisan.gov.in 'ਤੇ ਜਾਓ।
ਹੋਮ ਪੇਜ 'ਤੇ, ਕਿਸਾਨ ਕੋਨੇ ਵਿੱਚ ਲਾਭਪਾਤਰੀ ਸਥਿਤੀ 'ਤੇ ਕਲਿੱਕ ਕਰੋ।
ਇੱਥੇ ਆਧਾਰ ਨੰਬਰ, ਖਾਤਾ ਨੰਬਰ ਜਾਂ ਮੋਬਾਈਲ ਨੰਬਰ ਦਰਜ ਕਰੋ।
Get Data 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੀ ਜਾਣਕਾਰੀ ਸਾਹਮਣੇ ਆ ਜਾਵੇਗੀ।
ਇਸ ਵਿੱਚ ਤੁਸੀਂ ਆਪਣੀ ਕਿਸ਼ਤ ਦੀ ਸਥਿਤੀ ਦੇਖ ਸਕਦੇ ਹੋ।

-PTC News

  • Share