adv-img
ਮੁੱਖ ਖਬਰਾਂ

PM ਮੋਦੀ ਨੇ ਮਰਹੂਮ ਅਟਲ ਬਿਹਾਰੀ ਵਾਜਪਾਈ ਨੂੰ 96ਵੇਂ ਜਨਮ ਦਿਨ ਮੌਕੇ ਦਿੱਤੀ ਸ਼ਰਧਾਂਜਲੀ  

By Shanker Badra -- December 25th 2020 12:44 PM

PM ਮੋਦੀ ਨੇ ਮਰਹੂਮ ਅਟਲ ਬਿਹਾਰੀ ਵਾਜਪਾਈ ਨੂੰ 96ਵੇਂ ਜਨਮ ਦਿਨ ਮੌਕੇ ਦਿੱਤੀ ਸ਼ਰਧਾਂਜਲੀ :ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 96ਵੀਂ ਜਯੰਤੀ 'ਤੇ ਅਟਲ ਯਾਦਗਾਰ' ਚ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਹੈ। ਇਸ ਮੌਕੇ ਮੋਦੀ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਦੀਆਂ ਵਿਕਾਸ ਪ੍ਰਤੀ ਬੇਮਿਸਾਲ ਕੋਸ਼ਿਸ਼ਾਂ ਤੇ ਖ਼ੁਸ਼ਹਾਲ ਭਾਰਤ ਲਈ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

PM Modi,President, ministers pay tribute to Atal Bihari Vajpayee on 96th birth anniversary PM ਮੋਦੀ ਨੇ ਮਰਹੂਮਅਟਲ ਬਿਹਾਰੀ ਵਾਜਪਾਈ ਨੂੰ 96ਵੇਂ ਜਨਮ ਦਿਨ ਮੌਕੇ ਦਿੱਤੀ ਸ਼ਰਧਾਂਜਲੀ

ਪੜ੍ਹੋ ਹੋਰ ਖ਼ਬਰਾਂ :ਕਿਸਾਨਾਂ ਵੱਲੋਂ ਦੇਸ਼ ਭਰ 'ਚ ਅੰਦੋਲਨ ਤੇਜ਼ , ਹਰਿਆਣਾ 'ਚ ਅੱਜ ਤੋਂ 27 ਦਸੰਬਰ ਤੱਕ ਟੋਲ ਪਲਾਜ਼ੇ ਕੀਤੇ ਜਾਣਗੇ ਮੁਫ਼ਤ 

ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ,ਰਾਸ਼ਟਰਪਤੀ ਰਾਮ ਨਾਥ ਕੋਵਿੰਦ ,ਹੋਰ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਵੀ ਉੱਥੇ ਮੌਜੂਦ ਸਨ। ਅਟਲ ਜਯੰਤੀ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਅੱਜ 6 ਰਾਜਾਂ ਦੇ 9 ਕਰੋੜ ਕਿਸਾਨਾਂ ਨਾਲ ਗੱਲਬਾਤ ਕਰਨਗੇ। ਇਸ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਅੱਜ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਕਿਸ਼ਤ ਜਾਰੀ ਕਰਨਗੇ, ਜੋ ਕੁੱਲ 18 ਹਜ਼ਾਰ ਕਰੋੜ ਰੁਪਏ ਦੀ ਹੈ।

PM Modi,President, ministers pay tribute to Atal Bihari Vajpayee on 96th birth anniversary PM ਮੋਦੀ ਨੇ ਮਰਹੂਮਅਟਲ ਬਿਹਾਰੀ ਵਾਜਪਾਈ ਨੂੰ 96ਵੇਂ ਜਨਮ ਦਿਨ ਮੌਕੇ ਦਿੱਤੀ ਸ਼ਰਧਾਂਜਲੀ

ਇਸ ਤੋਂ ਪਹਿਲਾਂ PM ਮੋਦੀ ਨੇ ਟਵੀਟ ਕਰ ਕੇ ਲਿਖਿਆ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਨੂੰ ਉਨ੍ਹਾਂ ਦੀ ਜਨਮ-ਜਯੰਤੀ 'ਤੇ ਨਮਨ। ਆਪਣੀ ਦੂਰਦਰਸ਼ੀ ਅਗਵਾਈ 'ਚ ਉਨ੍ਹਾਂ ਨੇ ਦੇਸ਼ ਨੂੰ ਵਿਕਾਸ ਦੀਆਂ ਉੱਚਾਈਆਂ 'ਤੇ ਪਹੁੰਚਾਇਆ। ਇਕ ਮਜ਼ਬੂਤ ਅਤੇ ਖੁਸ਼ਹਾਲ ਭਾਰਤ ਦੇ ਨਿਰਮਾਣ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।

PM Modi,President, ministers pay tribute to Atal Bihari Vajpayee on 96th birth anniversary PM ਮੋਦੀ ਨੇ ਮਰਹੂਮਅਟਲ ਬਿਹਾਰੀ ਵਾਜਪਾਈ ਨੂੰ 96ਵੇਂ ਜਨਮ ਦਿਨ ਮੌਕੇ ਦਿੱਤੀ ਸ਼ਰਧਾਂਜਲੀ

ਪੜ੍ਹੋ ਹੋਰ ਖ਼ਬਰਾਂ : ਉਤਰਾਖੰਡ ਦੇ ਕਿਸਾਨਾਂ ਦਾ ਪ੍ਰਦਰਸ਼ਨ, ਦਿੱਲੀ ਵੱਲ ਕੂਚ ਕਰਨ ਲਈ ਕਾਸ਼ੀਪੁਰ 'ਚ ਤੋੜਿਆ ਪੁਲਿਸ ਬੈਰੀਕੇਡ

ਦੱਸ ਦੇਈਏ ਕਿ ਭਾਰਤ ਰਤਨ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਹਨ। ਉਹ ਹਿੰਦੀ ਕਵੀ, ਪੱਤਰਕਾਰ ਅਤੇ ਇਕ ਬੁਲਾਰੇ ਸਨ। ਉਹ ਭਾਰਤੀ ਜਨਸੰਘ ਦੇ ਸੰਸਥਾਪਕਾਂ 'ਚੋਂ ਇਕ ਸਨ ਅਤੇ 1968 ਤੋਂ 1973 ਤੱਕ ਉਸ ਦੇ ਪ੍ਰਧਾਨ ਵੀ ਰਹੇ ਹਨ। ਉਹ ਭਾਜਪਾ ਦੇ ਸੰਸਥਾਪਕਾਂ 'ਚ ਵੀ ਸਨ। ਉਨ੍ਹਾਂ ਦਾ ਜਨਮ 25 ਦਸੰਬਰ 1924 ਨੂੰ ਗਵਾਲੀਅਰ 'ਚ ਹੋਇਆ ਸੀ।

-PTCNews

  • Share